Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
January
6
ਜਲੰਧਰ : ਪਤਨੀ ਨੂੰ ਲੱਭਣ ਲਈ ਕਿਸੇ ਦੇ ਘਰ ਦਾਖਲ ਹੋਏ ਨੂੰ ਲੋਕਾਂ ਨੇ ਸਮਝ ਲਿਆ ਚੋਰ, ਕੁਟਾਪਾ ਚਾੜ੍ਹ ਸੱਦ ਲਈ ਪੁਲਿਸ, ਥਾਣੇ ਲਿਜਾ ਪੁਲਿਸ ਨੇ…
jalandhar
Latest News
Punjab
ਜਲੰਧਰ : ਪਤਨੀ ਨੂੰ ਲੱਭਣ ਲਈ ਕਿਸੇ ਦੇ ਘਰ ਦਾਖਲ ਹੋਏ ਨੂੰ ਲੋਕਾਂ ਨੇ ਸਮਝ ਲਿਆ ਚੋਰ, ਕੁਟਾਪਾ ਚਾੜ੍ਹ ਸੱਦ ਲਈ ਪੁਲਿਸ, ਥਾਣੇ ਲਿਜਾ ਪੁਲਿਸ ਨੇ…
January 6, 2024
Voice of Punjab
ਜਲੰਧਰ : ਪਤਨੀ ਨੂੰ ਲੱਭਣ ਲਈ ਕਿਸੇ ਦੇ ਘਰ ਦਾਖਲ ਹੋਏ ਨੂੰ ਲੋਕਾਂ ਨੇ ਸਮਝ ਲਿਆ ਚੋਰ, ਕੁਟਾਪਾ ਚਾੜ੍ਹ ਸੱਦ ਲਈ ਪੁਲਿਸ, ਥਾਣੇ ਲਿਜਾ ਪੁਲਿਸ ਨੇ…
ਵੀਓਪੀ ਬਿਊਰੋ, ਜਲੰਧਰ–ਜਲੰਧਰ ਦੇ ਵਿਕਾਸਪੁਰੀ ਵਿਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਨਸ਼ੇ ਦੀ ਹਾਲਤ ਵਿਚ ਆਪਣੀ ਪਤਨੀ ਨੂੰ ਲੱਭ ਰਿਹਾ ਨੌਜਵਾਨ ਆਪਣੇ ਦੋਸਤ ਸਮੇਤ ਕਿਸੇ ਦੇ ਘਰ ਵਿਚ ਦਾਖ਼ਲ ਹੋ ਗਿਆ। ਅਣਪਛਾਤੇ ਲੋਕਾਂ ਨੂੰ ਵੇਖ ਕੇ ਘਰ ਵਾਲਿਆਂ ਨੇ ਰੌਲਾ ਪਾਇਆ ਤਾਂ ਆਲੇ-ਦੁਆਲੇ ਦੇ ਲੋਕ ਵੀ ਇਕੱਠੇ ਹੋ ਗਏ, ਜਿਨ੍ਹਾਂ ਦੋਵਾਂ ਨੌਜਵਾਨਾਂ ਨਾਲ ਕੁੱਟਮਾਰ ਕੀਤੀ।
ਥਾਣਾ ਨੰਬਰ 8 ਦੇ ਏਐੱਸਆਈ ਸੰਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਵਿਕਾਸਪੁਰੀ ਵਿਚ ਲੋਕਾਂ ਨੇ ਘਰ ਵਿਚ ਦਾਖ਼ਲ ਹੋਏ 2 ਚੋਰ ਫੜੇ ਹਨ। ਉਹ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਦੋਵਾਂ ਨੌਜਵਾਨਾਂ ਨੂੰ ਥਾਣੇ ਲੈ ਆਏ। ਦੋਵੇਂ ਨੌਜਵਾਨ ਨਸ਼ੇ ਦੀ ਹਾਲਤ ਵਿਚ ਸਨ। ਪੁਲਸ ਨੇ ਪੁੱਛਗਿੱਛ ਕੀਤੀ ਤਾਂ ਸਾਹਮਣੇ ਆਇਆ ਕਿ ਇਕ ਨੌਜਵਾਨ ਦੀ ਪਤਨੀ ਬਿਨਾਂ ਦੱਸੇ ਘਰ ਛੱਡ ਕੇ ਚਲੀ ਗਈ ਸੀ, ਜੋ ਲੋਕਾਂ ਦੇ ਘਰਾਂ ਵਿਚ ਕੰਮ ਕਰਦੀ ਹੈ। ਵਿਕਾਸਪੁਰੀ ਵਿਚ ਵੀ ਉਹ ਘਰਾਂ ਵਿਚ ਕੰਮ ਕਰਦੀ ਸੀ ਪਰ ਜ਼ਿਆਦਾ ਨਸ਼ਾ ਕਰਨ ਕਾਰਨ ਉਹ ਗਲਤ ਘਰ ਵਿਚ ਚਲਾ ਗਿਆ, ਜਿਨ੍ਹਾਂ ਚੋਰ ਸਮਝ ਕੇ ਲੋਕਾਂ ਸਮੇਤ ਬਹੁਤ ਜ਼ਿਆਦਾ ਕੁੱਟਮਾਰ ਕਰ ਦਿੱਤੀ। ਏਐੱਸਆਈ ਸੰਜੇ ਨੇ ਕਿਹਾ ਕਿ ਘਰ ਵਾਲਿਆਂ ਨੂੰ ਸਾਰੀ ਗੱਲ ਦੱਸੀ ਗਈ, ਜਿਸ ਤੋਂ ਬਾਅਦ ਉਹ ਕੋਈ ਕਾਰਵਾਈ ਨਾ ਕਰਵਾਉਣ ਦਾ ਲਿਖ ਕੇ ਦੇ ਗਏ ਹਨ, ਜਿਸ ਤੋਂ ਬਾਅਦ ਨੌਜਵਾਨਾਂ ਨੂੰ ਛੱਡ ਦਿੱਤਾ ਗਿਆ ਹੈ।
Post navigation
ਪਟਿਆਲਾ : ਪ੍ਰੇਮਿਕਾ ਨੇ ਕਰਵਾ ਲਿਆ ਵਿਆਹ, ਤੈਸ਼ ਵਿਚ ਆਏ ਨੇ ਦੋਸਤ ਉਤੇ ਸੁਟਵਾਇਆ ਤੇਜ਼ਾਬ, 20 ਹਜ਼ਾਰ ਦੀ ਸੁਪਾਰੀ ਦੇ ਕੇ ਕਰਵਾਇਆ ਕਾਂਡ
ਵਿਆਹ ਵਾਲੇ ਮੁੰਡੇ ਦੇ ਧਰੇ ਧਰਾਏ ਰਹਿ ਗਏ ਚਾਅ, ਵਿਚੋਲਣ ਪੈਸੇ ਲੈ ਹੋਈ ਫਰਾਰ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us