ਅੰਮ੍ਰਿਤਸਰ ‘ਚ ਹੱਡ ਚੀਰਵੀਂ ਠੰਢ ਕਾਰਨ ਸਕੂਲੀ ਵਿਦਿਆਰਥੀ ਦੀ ਹੋਈ ਮੌ.ਤ

ਅੰਮ੍ਰਿਤਸਰ ‘ਚ ਹੱਡ ਚੀਰਵੀਂ ਠੰਢ ਕਾਰਨ ਸਕੂਲੀ ਵਿਦਿਆਰਥੀ ਦੀ ਹੋਈ ਮੌ.ਤ

ਵੀਓਪੀ ਬਿਊਰੋ – ਅੰਮ੍ਰਿਤਸਰ ਸੂਬੇ ਵਿਚ ਪੈ ਰਹੀ ਹੱਡ ਚੀਰਵੀਂ ਠੰਡ, ਸੰਘਣੀ ਧੁੰਦ ਤੇ ਸੀਤ ਲਹਿਰ ਵਿਚਾਲੇ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜ਼ਿਲ੍ਹੇ ਦੇ ਇਕ ਸਰਕਾਰੀ ਸਕੂਲ ਦੇ ਵਿਦਿਆਰਥੀ ਦੀ ਠੰਡ ਕਾਰਨ ਮੌਤ ਹੋ ਗਈ ਹੈ।

ਮ੍ਰਿਤਕ ਵਿਦਿਆਰਥੀ ਦੀ ਪਛਾਣ ਪ੍ਰਦੀਪ ਸਿੰਘ ਪੁੱਤਰ ਜੋਧਾ ਸਿੰਘ ਵਜੋਂ ਹੋਈ ਹੈ।

ਮੁੱਢਲੀ ਜਾਣਕਾਰੀ ਮੁਤਾਬਕ ਸਰਕਾਰੀ ਐਲੀਮੈਂਟਰੀ ਸਕੂਲ ਵਰਿਆਂਹ ਦੇ ਇਕ ਵਿਦਿਆਰਥੀ ਪ੍ਰਦੀਪ ਸਿੰਘ ਦੀ ਠੰਡ ਕਾਰਨ ਮੌਤ ਹੋ ਗਈ ਹੈ। ਉਹ ਠੰਡ ਕਾਰਨ ਹੋਏ ਦਿਮਾਗੀ ਬੁਖ਼ਾਰ ਤੋਂ ਪੀੜਤ ਸੀ।

ਸਕੂਲ ਦੀ ਮੁੱਖ ਅਧਿਆਪਕਾ ਆਦਰਸ਼ ਕੌਰ ਸੰਧੂ ਨੇ ਦੱਸਿਆ ਕਿ ਠੰਡ ਨਾਲ ਬੱਚੇ ਨੂੰ ਹੋਏ ਦਿਮਾਗੀ ਬੁਖ਼ਾਰ ਹੋ ਗਿਆ ਸੀ। ਉਸ ਦੇ ਇਲਾਜ ਲਈ ਮਾਪਿਆ ਵੱਲੋਂ ਕਾਫੀ ਚਾਰਾਜੋਈ ਕੀਤੀ ਗਈ ਪਰ ਫਿਰ ਵੀ ਡਾਕਟਰ ਵੀ ਉਸ ਨੂੰ ਬਚਾਅ ਨਹੀਂ ਸਕੇ।

error: Content is protected !!