ਜੇਠਾਣੀ ਨੇ ਕਰਵਾਇਆ ਹਮ.ਲਾ, ਪੰਜ ਦਿਨਾਂ ਦੇ ਮਾਸੂਮ ਕੋਲੋਂ ਖੋਹ ਲਈ ਮਾਂ, ਕੁੱਟ-ਕੁੱਟ ਕੇ ਉਤਾਰਿਆ ਮੌ.ਤ ਦੇ ਘਾਟ

ਜੇਠਾਣੀ ਨੇ ਕਰਵਾਇਆ ਹਮ.ਲਾ, ਪੰਜ ਦਿਨਾਂ ਦੇ ਮਾਸੂਮ ਕੋਲੋਂ ਖੋਹ ਲਈ ਮਾਂ, ਕੁੱਟ-ਕੁੱਟ ਕੇ ਉਤਾਰਿਆ ਮੌ.ਤ ਦੇ ਘਾਟ

ਲੁਧਿਆਣਾ (ਵੀਓਪੀ ਬਿਊਰੋ)-ਲੁਧਿਆਣਾ ਵਿਖੇ ਇਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਨਵੀਂ ਬਣੀ ਮਾਂ ਦੀ ਪਰਿਵਾਰਕ ਵਿਵਾਦ ਕਾਰਨ ਕੁੱਟਮਾਰ ਕਰ ਕੇ ਮੌ.ਤ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ 3 ਜਨਵਰੀ ਨੂੰ ਔਰਤ ਦੀ ਡਲਿਵਰੀ ਹੋਈ ਸੀ ਅਤੇ ਉਸ ਨੇ ਪੁੱਤਰ ਨੂੰ ਜਨਮ ਦਿੱਤਾ ਸੀ। ਇਸ ਤੋਂ ਬਾਅਦ ਪਰਿਵਾਰ ਔਰਤ ਨੂੰ ਲੈ ਕੇ ਘਰ ਆ ਗਿਆ, ਪਰ ਔਰਤ ਦੀ ਜੇਠਾਣੀ ਨੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ ਪੁਰਾਣੀ ਰੰਜਿਸ਼ ਕਾਰਨ ਉਸ ਦੇ ਘਰ ’ਤੇ ਹਮਲਾ ਕਰ ਦਿੱਤਾ।


ਇਸ ਹਮਲੇ ‘ਚ ਔਰਤ ਨੂੰ ਵੀ ਕੁਝ ਸੱਟਾਂ ਲੱਗੀਆਂ ਜ਼ਖਮੀ ਹੋਣ ਕਾਰਨ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌ.ਤ ਹੋ ਗਈ। ਇਸ ਮਾਮਲੇ ਵਿਚ ਥਾਣਾ ਡਾਬਾ ਦੀ ਪੁਲਿਸ ਨੇ ਮ੍ਰਿਤਕਾ ਦੇ ਭਰਾ ਦਿਨੇਸ਼ ਕੁਮਾਰ ਦੇ ਬਿਆਨਾਂ ’ਤੇ ਮੁਲਜ਼ਮ ਦਵਿੰਦਰ ਕੁਮਾਰ, ਰੀਨਾ, ਹਰਸ਼ ਰੀਨਾ, ਆਕਾਸ਼, ਬੇਬੀ ਅਤੇ ਛੇ ਅਣਪਛਾਤਿਆਂ ’ਤੇ ਕੇਸ ਦਰਜ ਕੀਤਾ ਹੈ।
ਪੁਲਿਸ ਸ਼ਿਕਾਇਤ ਵਿਚ ਦਿਨੇਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਵਿਚ ਸ਼ਾਮਲ ਰੀਨਾ ਮ੍ਰਿਤਕ ਦੀਪਤੀ ਦੀ ਜੇਠਾਣੀ ਹੈ। ਉਸ ਦਾ ਆਪਣੀ ਸੱਸ ਦੇ ਨਾਲ ਘਰੇਲੂ ਵਿਵਾਦ ਚੱਲ ਰਿਹਾ ਸੀ। ਦੀਪਤੀ ਗਰਭਵਤੀ ਸੀ ਤਾਂ 3 ਜਨਵਰੀ ਨੂੰ ਉਸ ਨੂੰ ਡਲਿਵਰੀ ਲਈ ਹਸਪਤਾਲ ਦਾਖਲ ਕਰਾਇਆ ਗਿਆ ਸੀ, ਜਿੱਥੇ ਉਸ ਨੇ ਇਕ ਪੁੱਤਰ ਨੂੰ ਜਨਮ ਦਿੱਤਾ। ਮੁਲਜ਼ਮਾਂ ਨੇ ਪਹਿਲਾਂ ਹਸਪਤਾਲ ‘ਚ ਹੀ ਦਾਖਲ ਹੋ ਕੇ ਦੀਪਤੀ ਨਾਲ ਕੁੱਟਮਾਰ ਕੀਤੀ ਸੀ, ਇਸ ਦੇ ਬਾਅਦ ਉਨ੍ਹਾਂ ਨੇ ਦੀਪਤੀ ਨੂੰ ਛੁੱਟੀ ਦਿਵਾ ਲਈ ਅਤੇ ਉਸ ਨੂੰ ਘਰ ਲੈ ਆਏ।
ਇਸ ਤੋਂ ਬਾਅਦ ਘਰ ਪੁੱਜਣ ’ਤੇ ਮੁਲਜ਼ਮਾਂ ਨੇ ਦੂਜੀ ਵਾਰ ਘਰ ਵਿਚ ਦਾਖਲ ਹੋ ਕੇ ਹਮਲਾ ਕਰ ਦਿੱਤਾ ਸੀ। ਇਸ ਦੌਰਾਨ ਦੀਪਤੀ ਦੇ ਕਾਫ਼ੀ ਸੱਟਾਂ ਲੱਗੀਆਂ, ਜਿਸ ਕਾਰਨ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿ.ਤ.ਕ ਐਲਾਨ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

error: Content is protected !!