“ਮਾਰ ਤੂੰ ਆ ਮਾਰ” ਕਹਿਣ ਉਤੇ ਗਰਭਵਤੀ ਦੇ ਸਿਰ ਵਿਚ ਮਾਰੀ ਗੋਲ਼ੀ, ਪਤੀ ਨਾਲ ਸੀ ਰੰਜਿਸ਼, ਮ੍ਰਿਤਕਾ ਦੇ ਮੋਬਾਈਲ ਵਿਚ ਹੀ ਬਣ ਗਿਆ ਕ.ਤ.ਲ ਦਾ ਵੀਡੀਓ

“ਮਾਰ ਤੂੰ ਆ ਮਾਰ” ਕਹਿਣ ਉਤੇ ਗਰਭਵਤੀ ਦੇ ਸਿਰ ਵਿਚ ਮਾਰੀ ਗੋਲ਼ੀ, ਪਤੀ ਨਾਲ ਸੀ ਰੰਜਿਸ਼, ਮ੍ਰਿਤਕਾ ਦੇ ਮੋਬਾਈਲ ਵਿਚ ਹੀ ਬਣ ਗਿਆ ਕ.ਤ.ਲ ਦਾ ਵੀਡੀਓ


ਵੀਓਪੀ ਬਿਊਰੋ, ਤਰਨਤਾਰਨ-ਤਰਨਤਾਰਨ ਦੇ ਪੱਟੀ ਦੇ ਵਾਰਡ ਨੰਬਰ ਦੋ ਵਿਚ ਕੁਝ ਨੌਜਵਾਨਾਂ ਨੇ ਘਰ ਅੰਦਰ ਦਾਖਲ ਹੋ ਕੇ ਇਕ ਗਰਭ.ਵਤੀ ਔਰਤ ਦੀ ਹੱਤਿ.ਆ ਕਰ ਦਿੱਤੀ। ਮੁਲਜ਼ਮਾਂ ਨੇ ਔਰਤ ਦੇ ਸਿਰ ਵਿਚ ਗੋਲ਼ੀ ਮਾਰੀ। ਔਰਤ ਦੇ ਕ.ਤ.ਲ ਦੀ ਵੀਡੀਓ ਸਾਹਮਣੇ ਆਈ, ਜਿਸ ਵਿਚ ਉਹ ਕਹਿ ਰਹੀ ਹੈ ਕਿ ‘ਮਾਰ ਦੋ, ਮਾਰ ਦੋ’, ਇਹ ਸੁਣਦੇ ਹੀ ਮੁਲਜ਼ਮ ਨੇ ਔਰਤ ਦੇ ਸਿਰ ਵਿਚ ਗੋ.ਲ਼ੀ ਮਾਰ ਦਿੱਤੀ। ਮਾਰੀ ਗਈ ਔਰਤ ਆਪਣੇ ਫੋਨ ਵਿਚ ਵੀਡੀਓ ਬਣਾ ਰਹੀ ਸੀ ਕਿ ਕ.ਤ.ਲ ਦੀ ਵਾਰ.ਦਾਤ ਉਸ ਵਿਚ ਕੈਦ ਹੋ ਗਈ।

ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾ ਦੀ ਪਛਾਣ ਸੁਨੀਤਾ (30) ਪਤਨੀ ਰਾਜਾ ਵਜੋਂ ਹੋਈ ਹੈ ਜੋ ਚਾਰ ਮਹੀਨਿਆਂ ਦੀ ਗਰਭਵਤੀ ਸੀ। ਮ੍ਰਿਤ.ਕਾ ਦੀ ਸੱਸ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਰਾਜੇ ਦਾ ਇਲਾਕੇ ਦੇ ਬੌਬੀ ਨਾਮਕ ਨੌਜਵਾਨ ਨਾਲ ਝਗੜਾ ਹੋਇਆ ਸੀ, ਜਿਸ ਦਾ ਬੀਤੀ ਸ਼ਾਮ ਨੂੰ ਮੋਹਤਵਰਾਂ ਨੇ ਰਾਜ਼ੀਨਾਮਾ ਕਰਵਾ ਦਿੱਤਾ ਸੀ।


ਇਸ ਦੌਰਾਨ ਐਤਵਾਰ ਨੂੰ ਬੌਬੀ ਉਨ੍ਹਾਂ ਦੇ ਘਰ ਆਇਆ ਅਤੇ ਰਾਜੇ ਨੂੰ ਮਾਰਨ ਦੀ ਨੀਅਤ ਨਾਲ ਗੋ.ਲ਼ੀਆਂ ਚਲਾ ਦਿੱਤੀਆਂ। ਇਸ ਗੋਲ਼ੀ.ਬਾਰੀ ਵਿਚ ਰਾਜੇ ਦੀ ਪਤਨੀ ਸੁਨੀਤਾ ਦੀ ਗੋ.ਲੀਆਂ ਲੱਗਣ ਕਾਰਣ ਮੌ.ਤ ਹੋ ਗਈ। ਇਹ ਵਾਰਦਾਤ ਤੋਂ ਬਾਅਦ ਚੀਕ ਚਿਹਾੜਾ ਪੈ ਗਿਆ ਅਤੇ ਹਮਲਾ.ਵਰ ਫਰਾਰ ਹੋ ਗਿਆ। ਵਾਰਦਾਤ ਦਾ ਪਤਾ ਲੱਗਦੇ ਹੀ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

error: Content is protected !!