ਕੁੜੀ ਬਣ ਪੇਪਰ ਦੇਣ ਪਹੁੰਚ ਗਿਆ ਮੁੰਡਾ, ਹੁਲੀਆ ਤੋਂ ਨਹੀਂ ਇਸ ਗ਼ਲਤੀ ਕਾਰਨ ਪਛਾਣਿਆ ਗਿਆ, ਪੁਲਿਸ ਨੇ ਪਰਚਾ ਕੀਤਾ ਦਰਜ

ਕੁੜੀ ਬਣ ਪੇਪਰ ਦੇਣ ਪਹੁੰਚ ਗਿਆ ਮੁੰਡਾ, ਹੁਲੀਆ ਤੋਂ ਨਹੀਂ ਪਰ ਇਸ ਗ਼ਲਤੀ ਕਾਰਨ ਪਛਾਣਿਆ ਗਿਆ, ਪੁਲਿਸ ਨੇ ਪਰਚਾ ਕੀਤਾ ਦਰਜ

ਫਰੀਦਕੋਟ (ਵੀਓਪੀ ਬਿਊਰੋ) ਬਾਬਾ ਫਰੀਦ ਯੂਨੀਵਰਸਿਟੀ ਅਧੀਨ ਪੈਰਾ ਮੈਡੀਕਲ ਸਟਾਫ ਭਰਤੀ ਲਈ ਲਏ ਜਾਣ ਵਾਲੇ ਲਿਖਤੀ ਟੈਸਟ ਦੌਰਾਨ ਕੋਟਕਪੂਰਾ ਦੇ DAV ਸਕੂਲ ਅੰਦਰ ਬਣੇ ਪ੍ਰੀਖਿਆ ਕੇਂਦਰ ਚ ਇੱਕ ਲੜਕਾ ਲੜਕੀ ਦਾ ਰੂਪ ਧਾਰ ਕੇ ਪਹੁੰਚ ਗਿਆ। ਪਰ ਐਂਟਰੀ ਸਮੇ ਬਾਇਓ ਮੈਟ੍ਰਿਕ ਹੋਣ ਵੇਲੇ ਫਿੰਗਰ ਪ੍ਰਿੰਟ ਮੈਚ ਨਾ ਹੋਣ ਦੇ ਚਲਦੇ ਸ਼ੱਕ ਦੇ ਘੇਰੇ ਚ ਆ ਗਿਆ।
ਇਸ ਦੌਰਾਨ ਜਦੋਂ ਪ੍ਰਬੰਧਕਾਂ ਵੱਲੋਂ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਸ਼ੱਕ ਪਿਆ ਕੇ ਇਹ ਸਹੀ ਉਮੀਦਵਾਰ ਨਹੀਂ ਅਤੇ ਜਾਂਚ ਚ ਪਤਾ ਲਗਾ ਕੇ ਲੜਕੇ ਵੱਲੋਂ ਲੜਕੀ ਦਾ ਭੇਸ ਬਣਾਇਆ ਹੋਇਆ ਸੀ, ਜਿਸਨੂੰ ਤੁਰੰਤ ਪੁਲਿਸ ਹਵਾਲੇ ਕੀਤਾ ਗਿਆ।
ਗੌਰਤਲਬ ਹੈ ਕਿ ਲੜਕੇ ਵੱਲੋਂ ਜਾਅਲੀ ਆਈਡੀ ਕਾਰਡ ਅਤੇ ਅਧਾਰ ਕਾਰਡ ਵੀ ਤਿਆਰ ਕੀਤਾ ਹੋਇਆ ਸੀ ਜੋ ਬ੍ਰਾਮਦ ਕੀਤਾ ਗਿਆ ਹੈ।ਪੁਛਗਿੱਛ ਦੋਰਾਣ ਸਾਹਮਣੇ ਆਇਆ ਕੇ ਉਕਤ ਲੜਕਾ ਅੰਗਰੇਜ਼ ਸਿੰਘ ਜੋ ਫਾਜ਼ਿਲਕਾ ਜਿਲੇ ਦਾ ਰਹਿਣ ਵਾਲਾ ਸੀ ਅਤੇ ਇਸੇ ਜਿਲੇ ਦੇ ਪਿੰਡ ਢਾਣੀ ਦੀ ਲੜਕੀ ਪਰਮਜੀਤ ਕੌਰ ਦੀ ਜਗ੍ਹਾ ‘ਤੇ ਪੇਪਰ ਦੇਣ ਪੁੱਜਾ ਸੀ, ਜਿਸ ਨੇ ਲੜਕੀਆਂ ਵਾਲੇ ਕਪੜੇ ਪਾ ਲੰਬੇ ਨਕਲੀ ਵਾਲ ਅਤੇ ਬਿੰਦੀ ਸੁਰਖੀ ਲਾ ਕੇ ਲੜਕੀ ਬਣ ਪੇਪਰ ਦੇਣ ਦੀ ਕੋਸ਼ਿਸ਼ ਕੀਤੀ ਸੀ।


ਫਿਲਹਾਲ ਪੁਲਿਸ ਵੱਲੋਂ ਲੜਕੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਣਕਾਰੀ ਮੁਤਾਬਿਕ ਜਿਸ ਲੜਕੀ ਦੇ ਨਾਮ ਤੇ ਪੇਪਰ ਦੇਣ ਪੁੱਜਾ ਸੀ ਉਸਦਾ ਫਾਰਮ ਰੱਦ ਕਰ ਦਿੱਤਾ ਹੈ।
ਉਧਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜੀਵ ਸੂਦ ਨੇ ਦੱਸਿਆ ਕਿ ਇਹ ਪ੍ਰੀਖਿਆ ਦਾ ਦੂਜਾ ਪੇਪਰ ਸੀ। ਜਿਸ ਦੀ ਬਾਈਓ ਮੈਟ੍ਰਿਕ ਸਮੇ ਇਹ ਲੜਕਾ ਪਕੜਿਆ ਗਿਆ ਪਰ ਜੋ ਇਸ ਪੇਪਰ ਦਾ ਪਹਿਲੇ ਭਾਗ ਪੰਜਾਬੀ ਦਾ ਪੇਪਰ ਹੋਇਆ ਸੀ ਉਸ ਸਮੇ ਸਹੀ ਕੈਂਡੀਡੇਟ ਪੇਪਰ ਦੇਣ ਆਇਆ ਸੀ ਪਰ ਇਸ ਵਾਰ ਇਹ ਲੜਕਾ ਉਸਦੀ ਜਗ੍ਹਾ ਪੇਪਰ ਦੇਣ ਪੁੱਜਾ ਜਿਸ ਖਿਲਾਫ ਅਸੀਂ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਅਤੇ ਲੜਕੀ ਦਾ ਫਾਰਮ ਵੀ ਰੱਦ ਕਰ ਦਿਤਾ ਗੀਆ ਹੈ।

error: Content is protected !!