ਖਾਲਿਸ+ਤਾਨੀ ਸਮਰਥਕ ਪੰਨੂੰ ਨੇ ਰਾਮ ਮੰਦਿਰ ਨੂੰ ਲੈ ਕੇ ਮੁਸਲਮਾਨ ਭਾਈਚਾਰੇ ਨੂੰ ਭੜਕਾਉਣ ਦੀ ਕੀਤੀ ਕੋਸ਼ਿਸ਼, ਕਹੀ ਇਹ ਗੱਲ

ਖਾਲਿਸ+ਤਾਨੀ ਸਮਰਥਕ ਪੰਨੂੰ ਨੇ ਰਾਮ ਮੰਦਿਰ ਨੂੰ ਲੈ ਕੇ ਮੁਸਲਮਾਨ ਭਾਈਚਾਰੇ ਨੂੰ ਭੜਕਾਉਣ ਦੀ ਕੀਤੀ ਕੋਸ਼ਿਸ਼, ਕਹੀ ਇਹ ਗੱਲ

 

ਟੋਰਾਂਟੋ (ਵੀਓਪੀ ਬਿਊਰੋ) : ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਅਯੁੱਧਿਆ ਦੇ ਸ਼੍ਰੀ ਰਾਮ ਮੰਦਿਰ ਦੇ ਪਵਿੱਤਰ ਕਾਰਜ ਨੂੰ ਲੈ ਕੇ ਇੱਕ ਵਾਰ ਫਿਰ ਭਾਰਤ ਖਿਲਾਫ ਜ਼ਹਿਰ ਉਗਲਿਆ ਹੈ। ਪੰਨੂ ਨੇ ਵੀਡੀਓ ਜਾਰੀ ਕਰਕੇ ਭਾਰਤ ਵਿੱਚ ਮੁਸਲਮਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਵੀਡੀਓ ‘ਚ ਕਿਹਾ ਕਿ ਰਾਮ ਮੰਦਰ ਦਾ ਨਿਰਮਾਣ ਮੁਸਲਮਾਨਾਂ ਦੇ ਖਿਲਾਫ ਸਾਕਾ ਨੀਲਾ ਤਾਰਾ ਵਾਂਗ ਹੈ।

ਉਨ੍ਹਾਂ 22 ਜਨਵਰੀ ਨੂੰ ਹੋਣ ਵਾਲੇ ਪਵਿੱਤਰ ਸਮਾਰੋਹ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੋਦੀ ਮੁਸਲਮਾਨਾਂ ਦੇ ਖਿਲਾਫ ਹਨ। ਇਸ ਲਈ ਤੁਸੀਂ ਲੋਕਾਂ ਨੂੰ ਰਾਮ ਮੰਦਰ ਦੇ ਪਵਿੱਤਰ ਸਮਾਰੋਹ ਦਾ ਵਿਰੋਧ ਕਰਨਾ ਚਾਹੀਦਾ ਹੈ।

ਆਪਣੀ ਨਵੀਂ ਵੀਡੀਓ ਵਿੱਚ, ਪੰਨੂ ਨੇ 22 ਜਨਵਰੀ ਨੂੰ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਅਯੁੱਧਿਆ ਤੱਕ ਦੇ ਹਵਾਈ ਅੱਡਿਆਂ ਨੂੰ ਬੰਦ ਕਰਨ ਲਈ ਵੀ ਕਿਹਾ। ਗੁਰਪਤਵੰਤ ਸਿੰਘ ਪੰਨੂ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ ਦਾ ਆਗੂ ਹੈ, ਜੋ ਦੁਨੀਆ ਭਰ ਵਿੱਚ ਖਾਲਿਸਤਾਨ ਲਈ ਅਖੌਤੀ ਰਾਏਸ਼ੁਮਾਰੀ ਕਰਵਾਉਂਦੀ ਰਹਿੰਦੀ ਹੈ। ਉਸ ਕੋਲ ਕੈਨੇਡਾ ਅਤੇ ਅਮਰੀਕਾ ਦੀ ਦੋਹਰੀ ਨਾਗਰਿਕਤਾ ਵੀ ਹੈ।

error: Content is protected !!