Skip to content
Wednesday, December 18, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
January
9
ਵਿਕਣ ਲੱਗੇ ਨਕਲੀ ਆਂਡੇ, ਛਿਲਣ ਸਮੇਂ ਉਤਰੀ ਪਲਾਸਟਿਕ ਦੀ ਪਰਤ, ਇਕ ਟਰੇ ਵਿਚ ਸਿਰਫ ਇਕੋ ਆਂਡਾ ਨਿਕਲਿਆ ਅਸਲੀ, ਖਰੀਦਣ ਤੋਂ ਡਰਨ ਲੱਗੇ ਲੋਕ, ਸਿਹਤ ਵਿਭਾਗ ਵੱਲੋਂ ਜਾਂਚ ਸ਼ੁਰੂ
Crime
Latest News
Punjab
ਵਿਕਣ ਲੱਗੇ ਨਕਲੀ ਆਂਡੇ, ਛਿਲਣ ਸਮੇਂ ਉਤਰੀ ਪਲਾਸਟਿਕ ਦੀ ਪਰਤ, ਇਕ ਟਰੇ ਵਿਚ ਸਿਰਫ ਇਕੋ ਆਂਡਾ ਨਿਕਲਿਆ ਅਸਲੀ, ਖਰੀਦਣ ਤੋਂ ਡਰਨ ਲੱਗੇ ਲੋਕ, ਸਿਹਤ ਵਿਭਾਗ ਵੱਲੋਂ ਜਾਂਚ ਸ਼ੁਰੂ
January 9, 2024
Voice of Punjab
ਵਿਕਣ ਲੱਗੇ ਨਕਲੀ ਆਂਡੇ, ਛਿਲਣ ਸਮੇਂ ਉਤਰੀ ਪਲਾਸਟਿਕ ਦੀ ਪਰਤ, ਇਕ ਟਰੇ ਵਿਚ ਸਿਰਫ ਇਕੋ ਆਂਡਾ ਨਿਕਲਿਆ ਅਸਲੀ, ਖਰੀਦਣ ਤੋਂ ਡਰਨ ਲੱਗੇ ਲੋਕ, ਸਿਹਤ ਵਿਭਾਗ ਵੱਲੋਂ ਜਾਂਚ ਸ਼ੁਰੂ
ਵੀਓਪੀ ਬਿਊਰੋ, ਲੁਧਿਆਣਾ-ਜੇ ਤੁਸੀਂ ਵੀ ਆਂਡੇ ਖਾਣ ਦੇ ਸ਼ੌਕੀਨ ਹੋ ਤਾਂ ਸਾਵਧਾਨ ਹੋ ਜਾਓ। ਕਿਤੇ ਸਿਹਤ ਬਣਾਉਣ ਦੇ ਚੱਕਰ ਵਿਚ ਬਿਮਾਰ ਨਾ ਹੋ ਜਾਓ। ਦਰਅਸਲ, ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਸ਼ਹਿਰ ਵਿੱਚ ਨਕਲੀ ਆਂਡੇ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਲੋਕ ਹੁਣ ਆਂਡੇ ਖਾਣ ਤੋਂ ਵੀ ਡਰਨ ਲੱਗੇ ਹਨ। ਆਂਡਿਆਂ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵੀ ਹਰਕਤ ਵਿਚ ਆ ਗਿਆ ਹੈ।
ਦਰਅਸਲ ਮਾਛੀਵਾੜਾ ਦੇ ਬਾਵਾ ਵਰਮਾ ਨੇ ਦੱਸਿਆ ਕਿ ਉਹ ਇਲਾਕੇ ਦੀ ਇੱਕ ਦੁਕਾਨ ਤੋਂ ਆਂਡਿਆਂ ਦੀ ਟਰੇ ਲੈ ਕੇ ਆਇਆ ਸੀ। ਜਦੋਂ ਉਹ ਘਰ ਆ ਕੇ ਆਂਡਾ ਤੋੜਨ ਲੱਗਾ ਤਾਂ ਆਂਡਾ ਟੁੱਟਣ ਤੋਂ ਬਾਅਦ ਪਾਣੀ ਨਿਕਲਣਾ ਸ਼ੁਰੂ ਹੋ ਗਿਆ। ਅੰਡੇ ਦੀ ਮੋਟਾਈ ਵੀ ਬਿਲਕੁਲ ਨਹੀਂ ਸੀ। ਉਨ੍ਹਾਂ ਕਿਹਾ ਆਂਡਾ ਟੁੱਟਣ ਮਗਰੋਂ ਤੇਜ਼ ਸਮੈਲ ਆਉਂਦੀ ਹੈ। ਇਨ੍ਹਾਂ ਆਂਡਿਆਂ ਨੂੰ ਤੋੜਨ ਮਗਰੋਂ ਕਿਸੇ ਕਿਸਮ ਦੀ ਸਮੈਲ ਨਹੀਂ ਆਈ।
ਉਨ੍ਹਾਂ ਨੇ ਦੱਸਿਆ ਕਿ ਜਦੋਂ ਆਂਡੇ ਨੂੰ ਉਬਾਲਿਆ ਤਾਂ ਉਸ ਨੂੰ ਛਿੱਲਦੇ ਸਮੇਂ ਇੰਝ ਲੱਗਾ ਜਿਵੇਂ ਪਲਾਸਟਿਕ ਦਾ ਢੱਕਣ ਉਤਾਰਿਆ ਜਾ ਰਿਹਾ ਹੋਵੇ। ਜਦੋਂ ਆਡੇ ਨੂੰ ਤੋੜਿਆ ਗਿਆ ਤਾਂ ਅੰਦਰੋਂ ਯੋਕ (ਪੀਲਾ ਪਦਾਰਥ) ਜੰਮਿਆ ਹੋਇਆ ਪਾਇਆ ਗਿਆ। ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਆਂਡਾ ਮਕੈਨੀਕਲ ਜਾਂ ਸਿੰਥੈਟਿਕ ਚੀਨੀ ਦਾ ਬਣਿਆ ਹੈ।
ਉਨ੍ਹਾਂ ਨੇ ਟਰੇ ਵਿੱਚ ਇੱਕ ਆਂਡਾ ਸਹੀ ਪਾਇਆ ਤੇ ਬਾਕੀ ਸਾਰੇ ਆਂਡੇ ਨਕਲੀ ਪਾਏ ਗਏ। ਉਨ੍ਹਾਂ ਨੇ ਸਿਹਤ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਤੁਰੰਤ ਕਾਰਵਾਈ ਕਰਕੇ ਮਾਮਲੇ ਦੀ ਜਾਂਚ ਕੀਤੀ ਜਾਵੇ ਤਾਂ ਜੋ ਨਕਲੀ ਆਂਡੇ ਬਣਾਉਣ ਵਾਲਿਆਂ ਦਾ ਪਰਦਾਫਾਸ਼ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਨਕਲੀ ਆਂਡਿਆਂ ਦੇ ਸਮੱਗਲਰਾਂ ਨੂੰ ਬਾਜ਼ਾਰ ‘ਚ ਫੜਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਆਂਡੇ ਨੂੰ ਤੋੜ ਕੇ ਸਾੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਅੰਦਰੋਂ ਪਲਾਸਟਿਕ ਦੇ ਸੜਨ ਵਰਗੀ ਬਦਬੂ ਆਈ। ਜਦੋਂ ਆਂਡਿਆਂ ਨੂੰ ਸਾੜਿਆ ਗਿਆ ਤਾਂ ਅਜਿਹਾ ਮਹਿਸੂਸ ਹੋਇਆ ਜਿਵੇਂ ਪਲਾਸਟਿਕ ਤੇ ਮੋਮ ਨੂੰ ਮਿਲਾ ਕੇ ਸਾੜਿਆ ਜਾ ਰਿਹਾ ਹੋਵੇ। ਜਦੋਂ ਮਾਮਲਾ ਐਸਐਮਓ ਮਾਛੀਵਾੜਾ ਕੋਲ ਪੁੱਜਾ ਤਾਂ ਉਨ੍ਹਾਂ ਇਸ ਸਬੰਧੀ ਸ਼ਿਕਾਇਤ ਸਿਵਲ ਸਰਜਨ ਦਫ਼ਤਰ ਨੂੰ ਭੇਜ ਦਿੱਤੀ। ਮੈਡੀਕਲ ਅਫਸਰਾਂ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡੀਐਚਓ ਨੂੰ ਜਾਂਚ ਦੇ ਨਿਰਦੇਸ਼ ਦਿੱਤੇ ਹਨ।
ਸਿਵਲ ਸਰਜਨ ਜਸਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੀਨੀਅਰ ਮੈਡੀਕਲ ਅਫ਼ਸਰ ਮਾਛੀਵਾੜਾ ਵੱਲੋਂ ਸ਼ਿਕਾਇਤ ਪੱਤਰ ਮਿਲਿਆ ਹੈ। ਉਨ੍ਹਾਂ ਇਸ ਸਬੰਧੀ ਜਾਂਚ ਜ਼ਿਲ੍ਹਾ ਸਿਹਤ ਅਫ਼ਸਰ ਨੂੰ ਸੌਂਪ ਦਿੱਤੀ ਹੈ। ਉਹ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕਰਨਗੇ। ਸਿਵਲ ਸਰਜਨ ਨੇ ਕਿਹਾ ਕਿ ਸ਼ਹਿਰ ਵਿੱਚ ਜਿੱਥੇ ਕਿਤੇ ਵੀ ਨਕਲੀ ਆਂਡੇ ਵਿਕ ਰਹੇ ਹਨ ਤਾਂ ਲੋਕ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕਰਨ।
Post navigation
ਗਣਤੰਤਰ ਦਿਵਸ ਮੌਕੇ ਰਿਜੈਕਟ ਕੀਤੀਆਂ ਗਈਆਂ ਪੰਜਾਬ ਦੀਆਂ ਝਾਕੀਆਂ ਸਬੰਧੀ ਸੀਐਮ ਮਾਨ ਨੇ ਲਿਆ ਵੱਡਾ ਫੈਸਲਾ, ਹੁਣ ਸੂਬੇ ਦੀ ਹਰ ਗਲੀ ਮੁਹੱਲੇ ਵਿਚ ਪਹੁੰਚਣਗੀਆਂ ਇਹ ਝਾਕੀਆਂ
ਹੋਟਲ ਕਾਮੇ ਨੇ ਕਮਰੇ ਦੀ ਸਫਾਈ ਸਮੇਂ ਵੇਖੇ ਖੂਨ ਦੇ ਧੱਬੇ, ਕੰਪਨੀ ਦੀ ਮਾਲਕਣ ਦਾ ਬੈਗ ਚੈਕ ਕੀਤਾ ਤਾਂ ਵਿਚੋਂ ਨਿਕਲੀ ਚਾਰ ਸਾਲਾ ਪੁੱਤ ਦੀ ਲਾ.ਸ਼
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us