ਭੈਣ ਦਾ ਆਪਣੇ ਵੀਰ ਰਾਜੋਆਣਾ ਲਈ ਛਲਕਿਆ ਦਰਦ, ਕਿਹਾ-ਸੁਪਰੀਮ ਕੋਰਟ ਦਾ ਫੈਸਲਾ ਸਰਕਾਰਾਂ ਦੇ ਮੂੰਹ ‘ਤੇ ਚਪੇੜ

ਭੈਣ ਦਾ ਆਪਣੇ ਵੀਰ ਰਾਜੋਆਣਾ ਲਈ ਛਲਕਿਆ ਦਰਦ, ਕਿਹਾ-ਸੁਪਰੀਮ ਕੋਰਟ ਦਾ ਫੈਸਲਾ ਸਰਕਾਰਾਂ ਦੇ ਮੂੰਹ ‘ਤੇ ਚਪੇੜ

ਜਲੰਧਰ (ਵੀਓਪੀ ਬਿਊਰੋ) ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਬਿਲਕਿਸ ਬਾਨੋ ਦੇ ਮਾਮਲੇ ‘ਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਲੈ ਕੇ ਸਰਕਾਰਾਂ ਨੂੰ ਘੇਰਿਆ ਹੈ। ਉਨ੍ਹਾਂ ਲਿਖਿਆ ਕਿ ਸਭ ਤੋਂ ਪਹਿਲਾਂ ਅਸੀਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ।

ਖਾਲਸਾ ਜੀ, ਬਿਲਕਿਸ ਬਾਨੋ ਕੇਸ ਵਿੱਚ ਸੁਪਰੀਮ ਕੋਰਟ ਨੇ ਗੁਜਰਾਤ ਅਤੇ ਕੇਂਦਰ ਸਰਕਾਰ ਵੱਲੋਂ ਤੱਥਾਂ ਨਾਲ ਛੇੜ-ਛਾੜ ਕਰਕੇ ਜੋ ਬਿਲਕਿਸ ਬਾਨੋ ਦੇ ਗੁਨਾਹਗਾਰਾਂ ਨੂੰ ਜੇਲ੍ਹ ਵਿੱਚ ਦੋਬਾਰਾ ਭੇਜਣ ਦਾ ਜੋ ਫੈਸਲਾ ਸੁਣਾਇਆ ਹੈ। ਇਹ ਫ਼ੈਸਲਾ ਪੱਖਪਾਤ ਤੇ ਬੇਇਨਸਾਫੀਆਂ ਕਰ ਰਹੀਆਂ ਸਰਕਾਰਾਂ ਦੇ ਮੂੰਹ ਤੇ ਕਾਨੂੰਨ ਦੀ ਚਪੇੜ ਹੈ।

ਦੂਜੇ ਪਾਸੇ ਵੀਰਜੀ ਰਾਜੋਆਣਾ ਜੀ ਦੇ ਕੇਸ ਵਿੱਚ ਇਸੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੀ ਕੋਰਟ ਨੇ 4-12-2020 ਨੂੰ ਆਪਣੇ ਆਰਡਰ ਵਿੱਚ ਕੇਂਦਰ ਸਰਕਾਰ ਨੂੰ ਕਿਹਾ ਸੀ ਤੁਸੀਂ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਫੈਸਲਾ ਕਰ ਚੁੱਕੇ ਹੋ, ਉਸਨੂੰ ਲਾਗੂ ਕਰੋ। ਅਗਲੇ ਦੋ ਸਾਲਾਂ ਵਿੱਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਸੱਤ ਆਰਡਰ ਜਾਰੀ ਕੀਤੇ। ਵੀਰ ਜੀ ਰਾਜੋਆਣਾ ਜੀ ਦੇ ਕੇਸ ਦਾ ਫੈਸਲਾ ਕਰਨ ਲਈ ਪਰ ਉਸੇ ਕੇਂਦਰ ਸਰਕਾਰ ਵੱਲੋਂ 28 ਸਾਲਾਂ ਬਾਅਦ ਵੀ ਫੈਸਲਾ ਨਹੀਂ ਕੀਤਾ ਜਾ ਰਿਹਾ।

ਕੇਂਦਰ ਸਰਕਾਰ ਵੱਲੋਂ ਬਿਲਕਿਸ ਬਾਨੋ ਦੇ ਗੁਨਾਹਗਾਰਾਂ ਨੂੰ ਛੱਡ ਕੇ ਬੇਇਨਸਾਫੀ ਕੀਤੀ ਅਤੇ ਵੀਰ ਜੀ ਰਾਜੋਆਣਾ ਜੀ ਦੇ ਕੇਸ ਦਾ ਫੈਸਲਾ ਨਾ ਕਰਕੇ ਕੇਂਦਰ ਸਰਕਾਰ ਬੇਇਨਸਾਫ਼ੀ ਕਰ ਰਹੀ ਹੈ, ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਵੀ ਕਰ ਰਹੀ ਹੈ।

error: Content is protected !!