ਸਿੱਧੂ ਮੂਸੇਵਾਲਾ ਦਾ ਨਾਂ ਲੈਂਦਿਆਂ ਹੀ ਪਲਟ ਗਈ ਪੂਰੀ ਗੇਮ, ਅਦਾਕਾਰਾ ਸਰਗੁਣ ਮਹਿਤਾ ਨੂੰ ਵਿਦੇਸ਼ ਵਿਚ ਲੈਣਾ ਪਿਆ ਸੀ ‘ਬਾਈ’ ਦਾ ਨਾਂ, ਵੇਖੋ ਵੀਡੀਓ

ਸਿੱਧੂ ਮੂਸੇਵਾਲਾ ਦਾ ਨਾਂ ਲੈਂਦਿਆਂ ਹੀ ਪਲਟ ਗਈ ਪੂਰੀ ਗੇਮ, ਅਦਾਕਾਰਾ ਸਰਗੁਣ ਮਹਿਤਾ ਨੂੰ ਵਿਦੇਸ਼ ਵਿਚ ਲੈਣਾ ਪਿਆ ਸੀ ‘ਬਾਈ’ ਦਾ ਨਾਂ, ਵੇਖੋ ਵੀਡੀਓ


ਵੀਓਪੀ ਬਿਊਰੋ, ਨੈਸ਼ਨਲ-ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਛੋਟੀ ਉਮਰੇ ਜਹਾਨੋਂ ਤੁਰ ਗਿਆ ਪਰ ਉਹ ਪੂਰੀ ਦੁਨੀਆ ਵਿਚ ਆਪਣਾ ਨਾਂ ਬਣਾ ਗਿਆ। ਦੁਨੀਆ ਭਰ ਵਿਚ ਲੋਕ ਉਨ੍ਹਾਂ ਦੇ ਗੀਤ ਸੁਣਦੇ ਤੇ ਪਸੰਦ ਕਰਦੇ ਹਨ ਤੇ ਬਾਈ-ਬਾਈ ਕਹਿਣ ਲੱਗੇ। ਸਿੱਧੂ ਮੂਸੇਵਾਲਾ ਅਜਿਹਾ ਕਲਾਕਾਰ ਬਣ ਗਿਆ ਕਿ ਪੂਰੀ ਪੰਜਾਬੀ ਇੰਡਸਟਰੀ ਦੀ ਪਛਾਣ ਸਿੱਧੂ ਮੂਸੇਵਾਲਾ ਦੇ ਨਾਂ ਤੋਂ ਹੋਣ ਲੱਗੀ ਹੈ। ਇਸ ਦੀ ਮਿਸਾਲ ਉਸ ਵੇਲੇ ਸਾਹਮਣੇ ਆਈ ਜਦੋਂ ਪੰਜਾਬ ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਨੇ ਸਿੱਧੂ ਮੂਸੇਵਾਲਾ ਨਾਲ ਸਬੰਧਤ ਆਪਣਾ ਇਕ ਕਿੱਸਾ ਸ਼ੇਅਰ ਕੀਤਾ।


ਇੰਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਸਰਗੁਣ ਦੀ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ‘ਚ ਪੰਜਾਬੀ ਅਦਾਕਾਰਾ ਨੇ ਮੂਸੇਵਾਲਾ ਬਾਰੇ ਗੱਲ ਕਰਦੀ ਹੈ। ਦਰਅਸਲ, ਸਰਗੁਣ ਮਹਿਤਾ ਨੇ ਇੱਕ ਪੁਰਾਣਾ ਕਿੱਸਾ ਸਾਂਝਾ ਕੀਤਾ ਸੀ। ਉਹ ਆਖ ਰਹੀ ਹੈ ਕਿ ਕਿਵੇਂ ਇੰਗਲੈਂਡ ‘ਚ ਮੈਨੂੰ ਇੱਕ ਵਿਦੇਸ਼ੀ ਨੌਜਵਾਨ ਨੇ ਪਛਾਨਣ ਤੋਂ ਇਨਕਾਰ ਕਰ ਦਿੱਤਾ ਸੀ। ਜਦੋਂ ਮੈਂ ਉਸ ਨੌਜਵਾਨ ਸਾਹਮਣੇ ਸਿੱਧੂ ਮੂਸੇਵਾਲਾ ਦਾ ਨਾਂ ਲਿਆ ਤਾਂ ਉਸ ਦਾ ਮੇਰੀ ਪ੍ਰਤੀ ਰਵੱਈਆ ਝੱਟ ਬਦਲ ਗਿਆ ਸੀ। ਉਹ ਇੰਗਲੈਂਡ ‘ਚ ਕਿਤੇ ਰਹਿੰਦਾ ਹੈ ਅਤੇ ਉਸ ਨੇ ਮੈਨੂੰ ਪੁੱਛਿਆ ਕਿ ਤੁਸੀਂ ਕੌਣ ਹੋ? ਇਸ ‘ਤੇ ਮੈਂ ਜਵਾਬ ਦਿੱਤਾ ਕਿ ਮੈਂ ਪੰਜਾਬੀ ਅਦਾਕਾਰਾ ਹਾਂ, ਪੰਜਾਬੀ ਫ਼ਿਲਮਾਂ ‘ਚ ਕੰਮ ਕਰਦੀ ਹਾਂ। ਇਸ ‘ਤੇ ਉਸ ਸ਼ਖਸ ਨੇ ਹੋਰ ਹੀ ਤਰ੍ਹਾਂ ਦਾ ਮੂੰਹ ਬਣਾਇਆ, ਕਿਉਂਕਿ ਉਹ ਮੈਨੂੰ ਪਛਾਣ ਨਹੀਂ ਸਕਿਆ ਸੀ। ਇਸ ਤੋਂ ਬਾਅਦ ਉਸ ਨੇ ਮੈਨੂੰ ਪੁੱਛਿਆ ਕਿ ਪੰਜਾਬੀ ਇੰਡਸਟਰੀ ‘ਚ ਕੌਣ ਕੌਣ ਹੈ? ਮੈਨੂੰ ਕੁਝ ਸਮਝ ਨਹੀਂ ਆਇਆ ਤੇ ਮੈਂ ਸਿੱਧੂ ਮੂਸੇਵਾਲਾ ਦਾ ਨਾਂ ਲੈ ਦਿੱਤਾ। ਸਿੱਧੂ ਦਾ ਨਾਂ ਸੁਣਦਿਆਂ ਹੀ ਪੂਰੀ ਗੇਮ ਪਲਟ ਗਈ। ਉਸ ਨੇ ਮੈਨੂੰ ਸਾਬਿਤ ਕਰਨ ਲਈ ਕਿਹਾ, ਤਾਂ ਮੈਂ ਸਿੱਧੂ ਨਾਲ ਆਪਣੀ ਫੋਟੋ ਵਿਖਾ ਦਿੱਤੀ। ਫਿਰ ਉਹ ਸ਼ਖਸ ਸਾਰਿਆਂ ਨੂੰ ਦੱਸਣ ਲੱਗਾ ਕਿ ਇਹ ਬਹੁਤ ਵੱਡੀ ਪੰਜਾਬੀ ਅਦਾਕਾਰਾ ਹੈ, ਇਹ ਸਿੱਧੂ ਮੂਸੇਵਾਲਾ ਨੂੰ ਜਾਣਦੀ ਹੈ।

error: Content is protected !!