ਇਥੇ ਗਲੀ-ਗਲੀ ਲੱਗੇ ਪੋਸਟਰ, ‘ਚੀਕੂ’ ਨੂੰ ਲੱਭ ਕੇ ਲਿਆਉਣ ਵਾਲੇ ਨੂੰ ਮਿਲੇਗਾ ਇਕ ਲੱਖ ਦਾ ਇਨਾਮ, 15 ਦਿਨਾਂ ਤੋਂ ਲਾਪਤਾ ਹੈ ਬਿੱਲੀ

ਇਥੇ ਗਲੀ-ਗਲੀ ਲੱਗੇ ਪੋਸਟਰ, ‘ਚੀਕੂ’ ਨੂੰ ਲੱਭ ਕੇ ਲਿਆਉਣ ਵਾਲੇ ਨੂੰ ਮਿਲੇਗਾ ਇਕ ਲੱਖ ਦਾ ਇਨਾਮ, 15 ਦਿਨਾਂ ਤੋਂ ਲਾਪਤਾ ਹੈ ਬਿੱਲੀ


ਵੀਓਪੀ ਬਿਊਰੋ, ਨਵੀਂ ਦਿੱਲੀ-ਦਿੱਲੀ ਦੇ ਨਾਲ ਲੱਗਦੇ ਯੂਪੀ ਦੇ ਨੋਇਡਾ ‘ਚ ਇਕ ਪਾਲਤੂ ਬਿੱਲੀ ਗੁਆਚ ਗਈ। ਇਸ ਉਤੇ ਮਾਲਕ ਨੇ ਉਸ ਨੂੰ ਲੱਭ ਕੇ ਲਿਆਉਣ ਵਾਲੇ ਨੂੰ ਇਕ ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ। ਬਿੱਲੀ ਨੂੰ ਲੱਭਣ ਲਈ ਨੋਇਡਾ ‘ਚ ਕਈ ਥਾਵਾਂ ‘ਤੇਂ ਪੋਸਟਰ ਵੀ ਲਗਾਏ ਗਏ ਹਨ ਜਿਸ ਵਿਚ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ।

ਇੱਕ ਜੋੜੇ ਦੀ ਇਹ ਫਾਰਸੀ ਨਸਲ ਦੀ ਬਿੱਲੀ ਕਰੀਬ 15 ਦਿਨਾਂ ਤੋਂ ਲਾਪਤਾ ਹੈ ਜਿਸ ਤੋਂ ਬਾਅਦ ਉਹ ਦੋਵੇਂ ਪਰੇਸ਼ਾਨ ਹਨ। ਲਾਪਤਾ ਬਿੱਲੀ ਦਾ ਨਾਂ ‘ਚੀਕੂ’ ਹੈ। ਉਸ ਨੂੰ ਲੱਭਣ ਲਈ ਪੋਸਟਰ ‘ਚ ਵੱਡੀ ਜਿਹੀ ਤਸਵੀਰ ਦਿਖਾਈ ਦੇ ਰਹੀ ਹੈ, ਜਿਸ ਦੇ ਉਪਰ ਮਿਸਿੰਗ ਕੈਟ ਲਿਖਿਆ ਹੈ। ਪੋਸਟਰ ‘ਚ ਹੇਠਾਂ ਬਿੱਲੀ ਦੇ ਨਰ ਪ੍ਰਜਾਤੀ ਦਾ ਹੋਣ ਅਤੇ ਉਸ ਦਾ ਨਾਂ ‘ਚੀਕੂ’ ਦੱਸਿਆ ਗਿਆ ਹੈ। ਬਿੱਲੀ ਦਾ ਰੰਗ ਅਦਰਕ ਦੇ ਰੰਗ ਵਰਗਾ ਹੈ, ਜਦੋਂਕਿ ਉਸ ਦੇ ਗਲੇ ‘ਤੇ ਸਫੇਦ ਵਾਲ ਹਨ। ਪੋਸਟਰ ‘ਚ ‘ਚੀਕੂ’ ਦਾ ਪਤਾ ਦੱਸਣ ਲਈ ਮੋਬਾਈਲ ਨੰਬਰ ਵੀ ਦਿੱਤਾ ਗਿਆ ਹੈ। ਹੇਠਾਂ ਲਿਖਿਆ ਗਿਆ ਹੈ ਕਿ ਇਸਨੂੰ ਲੱਭ ਕੇ ਲਿਆਉਣ ਵਾਲੇ ਨੂੰ ਇਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।


ਦੱਸਿਆ ਜਾ ਰਿਹਾ ਹੈ ਕਿ ਇਹ ਬਿੱਲੀ ਨੋਇਡਾ ਦੇ ਸੈਕਟਰ 62 ‘ਚ ਇਕ ਅਪਾਰਟਮੈਂਟ ‘ਚ ਰਹਿਣ ਵਾਲੇ ਅਜੈ ਕੁਮਾਰ ਅੇਤ ਉਸ ਦੀ ਪਤਨੀ ਦੀ ਹੈ। ਇਸ ਫਾਰਸੀ ਬਿੱਲੀ ਨੂੰ ਲੱਭਣ ਲਈ ਨੋਇਡਾ ‘ਚ ਸੈਕਟਰ 62 ‘ਚ ਟਾਟ ਮਾਲ ਅਤੇ ਹੋਰ ਥਾਵਾਂ ‘ਤੇ ਪੋਸਟਰ ਚਿਪਕਾਏ ਗਏ ਹਨ।
ਉਥੇ ਹੀ ਇਸ ਬਿੱਲੀ ਨੂੰ ਲੈ ਕੇ ਉਸ ਦੇ ਮਾਲਕ ਅਜੈ ਕੁਮਾਰ ਨੇ ਦੱਸਿਆ ਕਿ ਇਹ ਫਾਰਸੀ ਬਿੱਲੀ ਉਨ੍ਹਾਂ ਦੇ ਖਾਸ ਦੋਸਤ ਨੇ ਉਨ੍ਹਾਂ ਨੂੰ ਤੋਹਫੇ ‘ਚ ਦਿੱਤੀ ਸੀ ਜੋ ਉਨ੍ਹਾਂ ਨੂੰ ਕਾਫੀ ਪਸੰਦ ਸੀ। ਚੀਕੂ ਦੇ ਗੁੰਮ ਹੋਣ ‘ਤੇ ਉਨ੍ਹਾਂ ਨੇ ਕਈ ਦਿਨਾਂ ਤਕ ਉਸ ਦੀ ਭਾਲ ਕੀਤੀ ਪਰ ਜਦੋਂ ਉਹ ਨਹੀਂ ਮਿਲੀ ਤਾਂ ਉਨ੍ਹਾਂ ਨੇ ਪੋਸਟਰ ਛਪਵਾ ਕੇ ਕੰਧਾਂ ‘ਤੇ ਲਗਵਾ ਦਿੱਤੇ ਤਾਂ ਜੋ ਜੇਕਰ ਉਹ ਕਿਸੇ ਨੂੰ ਮਿਲੇ ਤਾਂ ਲੋਕ ਉਸਨੂੰ ਪਛਾਣ ਕੇ ਉਨ੍ਹਾਂ ਤਕ ਪਹੁੰਚਾ ਦੇਣ।

error: Content is protected !!