Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
January
10
ਆਪਣੇ ਪੀਏ ਨੂੰ ਧਮਕਾਉਣਾ ਵਿਧਾਇਕ ਨੂੰ ਪਵੇਗਾ ਮਹਿੰਗਾ ! ਪਤੀ, ਪਿਤਾ, ਭਰਾ ਤੇ ਤਹਿਸੀਲਦਾਰ ਸਮੇਤ ਲੋਕਪਾਲ ਨੇ ਕੀਤਾ ਤਲਬ
Latest News
Politics
Punjab
ਆਪਣੇ ਪੀਏ ਨੂੰ ਧਮਕਾਉਣਾ ਵਿਧਾਇਕ ਨੂੰ ਪਵੇਗਾ ਮਹਿੰਗਾ ! ਪਤੀ, ਪਿਤਾ, ਭਰਾ ਤੇ ਤਹਿਸੀਲਦਾਰ ਸਮੇਤ ਲੋਕਪਾਲ ਨੇ ਕੀਤਾ ਤਲਬ
January 10, 2024
Voice of Punjab
ਆਪਣੇ ਪੀਏ ਨੂੰ ਧਮਕਾਉਣਾ ਵਿਧਾਇਕ ਨੂੰ ਪਵੇਗਾ ਮਹਿੰਗਾ ! ਪਤੀ, ਪਿਤਾ, ਭਰਾ ਤੇ ਤਹਿਸੀਲਦਾਰ ਸਮੇਤ ਲੋਕਪਾਲ ਨੇ ਕੀਤਾ ਤਲਬ
ਵੀਓਪੀ ਬਿਊਰੋ, ਮੋਗਾ-ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੂੰ ਆਪਣੇ ਪੀਏ ਹਰਸ਼ ਅਰੇਨ ਨੂੰ ਫੋਨ ਉਤੇ ਧਮਕਾਉਣਾ ਮਹਿੰਗਾ ਪੈ ਸਕਦਾ ਹੈ। ਇਸ ਮਾਮਲੇ ਵਿਚ ਲੋਕਪਾਲ ਨੇ ਵਿਧਾਇਕ ਅਮਨਦੀਪ ਕੌਰ ਨੂੰ ਤਲਬ ਕਰ ਲਿਆ ਹੈ। ਦਰਅਸਲ ਆਪਣੇ ਕਰੀਬੀ ਸਾਥੀ ਹਰਸ਼ ਅਰੇਨ ਨੂੰ ਫੋਨ ‘ਤੇ ਧਮਕੀ ਦੇਣ ਕਾਰਨ ‘ਆਪ’ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਹਰਸ਼ ਨੇ ਵਿਧਾਇਕ ਸਮੇਤ 5 ਲੋਕਾਂ ‘ਤੇ ਭ੍ਰਿਸ਼ਟਾ.ਚਾਰ ਦੇ ਦੋਸ਼ ਲਾਉਂਦਿਆਂ ਲੋਕਪਾਲ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ। ਹੁਣ ਲੋਕਪਾਲ ਨੇ ਵਿਧਾਇਕ ਨੂੰ 8 ਜਨਵਰੀ ਨੂੰ ਨੋਟਿਸ ਜਾਰੀ ਕਰ ਕੇ 16 ਫਰਵਰੀ ਨੂੰ ਤਲਬ ਕੀਤਾ ਹੈ। ਜਿਨ੍ਹਾਂ ਲੋਕਾਂ ਨੂੰ ਸੰਮਨ ਹੋਏ ਹਨ, ਉਨ੍ਹਾਂ ਵਿਚ ਵਿਧਾਇਕਾ ਅਮਨਦੀਪ ਕੌਰ, ਉਨ੍ਹਾਂ ਦੇ ਪਤੀ ਡਾ. ਰਾਕੇਸ਼ ਅਰੋੜਾ, ਪਿਤਾ ਜਸਪਾਲ ਸਿੰਘ ਵਾਸੀ ਚੰਦੂਮਾਜਰਾ ਹਾਲ ਵਾਸੀ ਮੋਗਾ, ਭਰਾ ਬਲਜਿੰਦਰ ਸਿੰਘ ਹਾਲ ਵਾਸੀ ਮੋਗਾ ਅਤੇ ਤਹਿਸੀਲਦਾਰ ਮੋਗਾ ਲਖਵਿੰਦਰ ਸਿੰਘ ਸ਼ਾਮਲ ਹਨ।
ਜਾਣਕਾਰੀ ਅਨੁਸਾਰ ਮੋਗਾ ਨਿਵਾਸੀ ਹਰਸ਼ ਅਰੇਨ ਵਿਧਾਇਕ ਅਮਨਦੀਪ ਕੌਰ ਅਰੋੜਾ ਦਾ ਬਤੌਰ ਪੀਏ ਸੀ ਅਤੇ ਪ੍ਰਾਪਰਟੀ ਡੀਲਰ ਦਾ ਕੰਮ ਵੀ ਕਰਦਾ ਹੈ। ਵਿਧਾਇਕ ਨੇ ਤਹਿਸੀਲ ਕੰਪਲੈਕਸ ਵਿੱਚ ਆਪਣੇ ਪੀਏ ਦੀ ਰਜਿਸਟਰੀ ਦਾ ਕੰਮ ਬੰਦ ਕਰਵਾ ਦਿੱਤਾ।
ਨੌਜਵਾਨ ਨੇ ਕਾਨਫਰੰਸ ਕੀਤੀ ਅਤੇ ਇਹ ਸਾਰੀ ਜਾਣਕਾਰੀ ਜਨਤਕ ਕੀਤੀ। ਇਸ ਤੋਂ ਵਿਧਾਇਕ ਅਮਨਦੀਪ ਕੌਰ ਅਰੋੜਾ ਗੁੱਸੇ ਵਿੱਚ ਆ ਗਈ ਅਤੇ ਉਸ ਨੇ ਆਪਣੇ ਪੀਏ ਹਰਸ਼ ਨੂੰ ਵਟਸਐਪ ‘ਤੇ ਕਾਲ ਕਰ ਕੇ ਧਮਕੀ ਦਿੱਤੀ। ਇਸ ਮਾਮਲੇ ਨੂੰ ਲੈ ਕੇ ਹਰਸ਼ ਨੇ ਪੰਜਾਬ ਦੇ ਲੋਕਪਾਲ ਅਤੇ ਚੰਡੀਗੜ੍ਹ ਦੇ ਜਸਟਿਸ ਵਿਨੋਦ ਕੁਮਾਰ ਸ਼ਰਮਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਵਿਧਾਇਕ ਤੇ ਹੋਰਨਾਂ ਨੂੰ ਨੋਟਿਸ ਜਾਰੀ ਕਰ ਕੇ ਲੋਕਪਾਲ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ। ਹਰਸ਼ ਨੇ ਵਿਧਾਇਕ ‘ਤੇ ਮੋਗਾ ਦੀ ਸ਼ਹੀਦ ਭਗਤ ਸਿੰਘ ਮਾਰਕੀਟ ‘ਚ ਬਣੀ ਫਰੀਡਮ ਫਾਈਟਰ ਅਤੇ ਪੰਜਾਬ ਸਰਕਾਰ ਦੀ ਜਾਇਦਾਦ ਹੜੱਪਣ ਦਾ ਵੀ ਦੋਸ਼ ਲਾਇਆ।
ਓਧਰ, ਵਿਧਾਇਕ ਡਾ. ਅਮਨਦੀਪ ਕੌਰ ਦਾ ਕਹਿਣਾ ਹੈ ਕਿ ਹਰਸ਼ ਏਰਨ ਉਨ੍ਹਾਂ ਦਾ ਕਦੇ ਪੀਏ ਨਹੀਂ ਰਿਹਾ ਹੈ। ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਉਹ ਉਨ੍ਹਾਂ ਦੇ ਨਾਂ ’ਤੇ ਬਲੈਕਮੇਲਿੰਗ ਕਰ ਰਿਹਾ ਹੈ ਤਾਂ ਅੱਠ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਉਸ ਨੂੰ ਉਨ੍ਹਾਂ ਦੇ ਦਫਤਰ ’ਚ ਆਉਣ ’ਤੇ ਪਾਬੰਦੀ ਲਗਾ ਦਿੱਤੀ ਸੀ।ਉਨ੍ਹਾਂ ਉਹ ਹਰ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ। ਉਨ੍ਹਾਂ ਨੂੰ ਪੰਜਾਬ ਲੋਕਪਾਲ ਵੱਲੋਂ ਅਜੇ ਤੱਕ ਕੋਈ ਨੋਟਿਸ ਨਹੀਂ ਮਿਲਿਆ ਹੈ। ਨੋਟਿਸ ਆਉਣ ‘ਤੇ ਉਹ ਲੋਕਪਾਲ ਅਦਾਲਤ ‘ਚ ਪੇਸ਼ ਹੋ ਕੇ ਆਪਣਾ ਪੱਖ ਪੇਸ਼ ਕਰੇਗੀ।
Post navigation
ਇਥੇ ਗਲੀ-ਗਲੀ ਲੱਗੇ ਪੋਸਟਰ, ‘ਚੀਕੂ’ ਨੂੰ ਲੱਭ ਕੇ ਲਿਆਉਣ ਵਾਲੇ ਨੂੰ ਮਿਲੇਗਾ ਇਕ ਲੱਖ ਦਾ ਇਨਾਮ, 15 ਦਿਨਾਂ ਤੋਂ ਲਾਪਤਾ ਹੈ ਬਿੱਲੀ
ਪੰਜਾਬ ਰੋਡਵੇਜ਼ ਦਾ ਡਰਾਈਵਰ ਤੇਜ਼ਧਾਰ ਹਥਿਆਰਾਂ ਨਾਲ ਵੱਢਿ.ਆ, ਖੂਨ ਨਾਲ ਲਥ-ਪਥ ਲਾ.ਸ਼ ਬਰਾਮਦ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us