ਪੰਜਾਬ ਵਿਚ ਸੜਕ ਹਾਦਸਾ, ਕਾਰ ਵਿਚ ਜਿਊਂਦਾ ਸੜ ਗਿਆ ਹਿਮਾਚਲ ਦਾ ਸ਼ਰਾਬ ਕਾਰੋਬਾਰੀ

ਪੰਜਾਬ ਵਿਚ ਸੜਕ ਹਾਦਸਾ, ਜਿਊਂਦਾ ਸੜ ਗਿਆ ਹਿਮਾਚਲ ਦਾ ਸ਼ਰਾਬ ਕਾਰੋਬਾਰੀ

ਵੀਓਪੀ, ਦੋਰਾਹਾ : ਦੋਰਾਹਾ ਦੇ ਪਿੰਡ ਕੱਦੋਂ ਨਜ਼ਦੀਕ ਬੇਹੱਦ ਭਿਆਨਕ ਹਾਦਸਾ ਵਾਪਰਿਆ। ਹਿਮਾਚਲ ਦਾ ਸ਼ਰਾਬ ਕਾਰੋਬਾਰੀ ਕਾਰ ’ਚ ਜਿਊਂਦਾ ਸੜ ਗਿਆ। ਦੋਰਾਹਾ ਤੋਂ ਪਾਇਲ ਰਸਤੇ ’ਤੇ ਸਥਿਤ ਪਿੰਡ ਕੱਦੋਂ ਵਿਖੇ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ ਦੱਸੀ ਜਾ ਰਹੀ ਹੈ। ਇਸ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ। ਅੱਧੀ ਰਾਤ ਤੇ ਠੰਢ ਦਾ ਮੌਸਮ ਹੋਣ ਕਰ ਕੇ ਰਸਤੇ ’ਚ ਆਵਾਜਾਈ ਬਹੁਤ ਘੱਟ ਸੀ। ਕਿਸੇ ਰਾਹਗੀਰ ਨੇ ਕਾਰ ਨੂੰ ਅੱਗ ਲੱਗੀ ਦੇਖੀ ਤਾਂ ਉਸ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਜਦੋਂ ਤਕ ਖੰਨਾ ਅਤੇ ਦੋਰਾਹਾ ਤੋਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪੁੱਜੀਆਂ, ਉਦੋਂ ਤੱਕ ਸ਼ਰਾਬ ਕਾਰੋਬਾਰੀ ਕਾਰ ’ਚ ਸੜ ਚੁੱਕਾ ਸੀ। ਮ੍ਰਿਤਕ ਦੀ ਪਛਾਣ ਸ਼ੇਰ ਸਿੰਘ (37) ਵਾਸੀ ਊਨਾ, ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ।


ਦੱਸਣਯੋਗ ਹੈ ਕਿ ਸ਼ੇਰ ਸਿੰਘ ਦਾ ਪੰਜਾਬ ’ਚ ਸ਼ਰਾਬ ਦਾ ਕਾਰੋਬਾਰ ਵੀ ਹੈ। ਪੁਲਿਸ ਅਨੁਸਾਰ ਸ਼ੇਰ ਸਿੰਘ ਦਾ ਪਹਿਲਾਂ ਹਿਮਾਚਲ ਪ੍ਰਦੇਸ਼ ’ਚ ਸ਼ਰਾਬ ਦਾ ਕਾਰੋਬਾਰ ਸੀ। ਇਸ ਸਮੇਂ ਉਹ ਪੰਜਾਬ ’ਚ ਆਪਣਾ ਕਾਰੋਬਾਰ ਵੀ ਚਲਾ ਰਿਹਾ ਸੀ। ਆਪਣੇ ਕਾਰੋਬਾਰ ਦੇ ਸਿਲਸਿਲੇ ’ਚ ਉਹ ਪਾਇਲ ’ਚ ਹੀ ਰਹਿੰਦਾ ਸੀ। ਬੁੱਧਵਾਰ ਦੇਰ ਰਾਤ ਕਰੀਬ 11 ਵਜੇ ਉਹ ਦੋਰਾਹਾ ਤੋਂ ਪਾਇਲ ਜਾ ਰਿਹਾ ਸੀ। ਉਸ ਦੀ ਸਵਿਫਟ ਕਾਰ ਬੇਕਾਬੂ ਹੋ ਕੇ ਕਾਡੋ ਰੋਡ ’ਤੇ ਇਕ ਦਰੱਖਤ ਨਾਲ ਜਾ ਟਕਰਾਈ ਤੇ ਕਾਰ ਨੂੰ ਅਚਾਨਕ ਅੱਗ ਲੱਗ ਗਈ। ਜਦੋਂ ਇੱਕ ਰਾਹਗੀਰ ਉੱਥੋਂ ਲੰਘ ਰਿਹਾ ਸੀ ਤਾਂ ਉਸ ਨੇ ਕਾਰ ਨੂੰ ਲੱਗੀ ਭਿਆਨਕ ਅੱਗ ਦੇਖ ਕੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਇਸ ਤੋਂ ਬਾਅਦ ਖੰਨਾ ਅਤੇ ਦੋਰਾਹਾ ਤੋਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਪਹੁੰਚਣ ’ਚ ਕਰੀਬ 20 ਤੋਂ 25 ਮਿੰਟ ਦਾ ਸਮਾਂ ਲੱਗਾ। ਉਦੋਂ ਤੱਕ ਸ਼ੇਰ ਸਿੰਘ ਕਾਰ ਅੰਦਰ ਹੀ ਸੜ ਚੁੱਕਿਆ ਸੀ। ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਪੁੱਜ ਗਏ ਸਨ। ਪੁਲਿਸ ਮੁਤਾਬਕ ਹਾਲੇ ਤੱਕ ਕਾਰ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਸਹੀ ਪਤਾ ਨਹੀਂ ਲੱਗ ਸਕਿਆ ਜਾਂਚ ਦੇ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ। ਡੀਐੱਸਪੀ ਪਾਇਲ, ਨਿਖਿਲ ਕੁਮਾਰ ਨੇ ਦੱਸਿਆ ਨੇ ਦੱਸਿਆ ਮ੍ਰਿਤਕ ਵਿਅਕਤੀ ਹਿਮਾਚਲ ਪ੍ਰਦੇਸ਼ ਦੇ ਊਨਾ ਸ਼ਹਿਰ ਦਾ ਨਾਲ ਸੰਬੰਧਿਤ ਸੀ। ਜਿਸਦਾ ਨਾਮ ਸ਼ੇਰ ਸਿੰਘ ਸੀ। ਇਸ ਵਿਅਕਤੀ ਦਾ ਪਹਿਲਾਂ ਸ਼ਰਾਬ ਦੇ ਠੇਕੇ ਦਾ ਕਾਰੋਬਾਰ ਸੀ, ਹੁਣ ਵੀ ਵਪਾਰ ਦੇ ਸਿਲਸਿਲੇ ’ਚ ਹੀ ਪੰਜਾਬ ਆਇਆ ਸੀ। ਜੋ ਜਿਸ ਦੀ ਇਸ ਹਾਦਸੇ ’ਚ ਮੌ.ਤ ਹੋ ਗਈ।

error: Content is protected !!