ਪੁਲਿਸ ਤੋਂ ਬਚਣ ਲਈ 78 ਦਿਨਾਂ ਤੋਂ ਕਿੰਨਰ ਬਣ ਘੁੰਮਦਾ ਰਿਹਾ ਨਸ਼ਾ ਤਸਕਰ, ਇੰਜ ਚੜ੍ਹਿਆ ਪੁਲਿਸ ਹੱਥੇ

ਪੁਲਿਸ ਤੋਂ ਬਚਣ ਲਈ 78 ਦਿਨਾਂ ਤੋਂ ਕਿੰਨਰ ਬਣ ਘੁੰਮਦਾ ਰਿਹਾ ਨਸ਼ਾ ਤਸਕਰ, ਇੰਜ ਚੜ੍ਹਿਆ ਪੁਲਿਸ ਹੱਥੇ

ਵੀਓਪੀ ਬਿਊਰੋ, ਫਾਜ਼ਿਲਕਾ-ਸ਼ਰਾਬ ਤਸਕਰੀ ਦੇ ਮਾਮਲੇ ਵਿਚ ਭਗੌੜਾ ਮੁਲਜ਼ਮ ਪਿਛਲੇ 78 ਦਿਨਾਂ ਤੋਂ ਪੁਲਿਸ ਤੋਂ ਬਚਣ ਲਈ ਕਿੰਨਰ ਬਣ ਕੇ ਘੁੰਮਦਾ ਰਿਹਾ ਪਰ ਫਿਰ ਵੀ ਉਹ ਫਾਜ਼ਿਲਕਾ ਦੇ ਪੀਓ ਸਟਾਫ ਦੇ ਹੱਥੀਂ ਚੜ੍ਹ ਗਿਆ। ਮੁਲਜ਼ਮ ਪਿਛਲੇ 78 ਦਿਨਾਂ ਤੋਂ ਔਰਤ ਦੇ ਕੱਪੜੇ ਪਾੜ ਕੇ ਕਿੰਨਰ ਦੇ ਭੇਸ ਵਿਚ ਘੁੰਮ ਰਿਹਾ ਸੀ। ਅਦਾਲਤ ਨੇ ਮੁਲਜ਼ਮ ਨੂੰ ਹੈਰੋਇਨ ਅਤੇ ਨਾਜਾਇਜ਼ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿਚ ਭਗੌੜਾ ਕਰਾਰ ਦਿਤਾ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਪੀ.ਓ. ਸਟਾਫ਼ ਦੇ ਇੰਚਾਰਜ ਏ.ਐਸ.ਆਈ. ਰਤਨ ਲਾਲ ਨੇ ਦਸਿਆ ਕਿ ਮੁਕੱਦਮਾ ਨੰਬਰ 72 ਮਿਤੀ 10 ਜੂਨ 2019 ਨੂੰ ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਕਥਿਤ ਦੋਸ਼ੀ ਸੁਰਿੰਦਰ ਸਿੰਘ ਉਰਫ਼ ਬੱਬੂ ਵਾਸੀ ਚੱਕ ਬਲੋਚਾ ਮਹਾਲਮ, ਫਿਲਹਾਲ ਸ਼ੇਖਾ ਵਾਲੀ ਬਸਤੀ ਨੇੜੇ ਜ਼ੀਰਾ ਗੇਟ ਫ਼ਿਰੋਜ਼ਪੁਰ ਨੂੰ 2000 ਲੀਟਰ ਲਾਹਣ ਸਮੇਤ ਕਾਬੂ ਕੀਤਾ ਸੀ। ਜਿਸ ‘ਤੇ ਪੁਲਿਸ ਵਲੋਂ ਧਾਰਾ 61/1/14 ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।


ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਸੁਰਿੰਦਰ ਸਿੰਘ ਉਰਫ਼ ਬੱਬੂ ਅਪਣੀ ਪਛਾਣ ਛੁਪਾਉਣ ਲਈ ਔਰਤ ਦੇ ਕੱਪੜਿਆਂ ਵਿਚ ਕਿੰਨਰ ਬਣ ਕੇ ਸ਼ੇਖਾ ਵਾਲੀ ਬਸਤੀ ਨੇੜੇ ਜ਼ੀਰਾ ਗੇਟ ਫ਼ਿਰੋਜ਼ਪੁਰ ਵਿਚ ਲੁਕਿਆ ਹੋਇਆ ਸੀ। ਜਦੋਂ ਉਸ ਨੂੰ ਕਾਬੂ ਕਰਕੇ ਪਛਾਣ ਪੱਤਰ ਦਿਖਾਉਣ ਲਈ ਕਿਹਾ ਗਿਆ ਤਾਂ ਉਹ ਅਪਣੀ ਪਛਾਣ ਨਹੀਂ ਦੱਸ ਸਕਿਆ। ਪੁਲਿਸ ਨੇ ਪੂਰੀ ਜਾਂਚ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।

error: Content is protected !!