ਜਹਾਜ਼ ਦੇ ਕੈਬਿਨ ਦਾ ਦਰਵਾਜ਼ਾ ਖੋਲ੍ਹ ਯਾਤਰੀ ਨੇ ਮਾਰ ਦਿੱਤੀ ਛਾਲ, ਅੰਦਰ ਬੈਠੇ ਯਾਤਰੀਆਂ ਵਿਚ ਮਚੀ ਹਫੜਾ-ਦਫੜੀ

ਜਹਾਜ਼ ਦੇ ਕੈਬਿਨ ਦਾ ਦਰਵਾਜ਼ਾ ਖੋਲ੍ਹ ਯਾਤਰੀ ਨੇ ਮਾਰ ਦਿੱਤੀ ਛਾਲ, ਅੰਦਰ ਬੈਠੇ ਯਾਤਰੀਆਂ ਵਿਚ ਮਚੀ ਹਫੜਾ-ਦਫੜੀ


ਵੀਓਪੀ ਬਿਊਰੋ, ਟੋਰਾਂਟੋ-ਏਅਰ ਕੈਨੇਡਾ ਦੀ ਉਡਾਣ ਵਿੱਚ ਸਵਾਰ ਇੱਕ ਯਾਤਰੀ ਨੇ ਦੁਬਈ ਲਈ ਉਡਾਣ ਭਰਨ ਤੋਂ ਪਹਿਲਾਂ ਜਹਾਜ਼ ਤੋਂ ਛਾਲ ਮਾਰ ਦਿੱਤੀ, ਜਿਸ ਨਾਲ ਦੂਜੇ ਯਾਤਰੀਆਂ ਵਿਚ ਭਾਜੜ ਮਚ ਗਈ। ਯਾਤਰੀ 8 ਜਨਵਰੀ ਨੂੰ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਜਹਾਜ਼ ਵਿੱਚ ਸਵਾਰ ਹੋਇਆ ਸੀ ਪਰ ਆਪਣੀ ਸੀਟ ‘ਤੇ ਬੈਠਣ ਦੀ ਬਜਾਏ ਉਸ ਨੇ ਕੈਬਿਨ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਛਾਲ ਮਾਰ ਦਿੱਤੀ।

20 ਫੁੱਟ ਦੀ ਉਚਾਈ ਤੋਂ ਡਿੱਗਣ ਕਾਰਨ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ। ਹਾਦਸੇ ਤੋਂ ਬਾਅਦ ਖੇਤਰੀ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਨੂੰ ਮੌਕੇ ‘ਤੇ ਬੁਲਾਇਆ ਗਿਆ। ਏਅਰ ਕੈਨੇਡਾ ਦੀ ਵੈੱਬਸਾਈਟ ਮੁਤਾਬਕ, ਇਸ ਘਟਨਾ ਕਾਰਨ ਬੋਇੰਗ 747 ਦੇ ਟੇਕਆਫ ਵਿੱਚ 6 ਘੰਟੇ ਦੀ ਦੇਰੀ ਹੋਈ। ਏਅਰਲਾਈਨ ਦੇ ਬੁਲਾਰੇ ਨੇ ਕਿਹਾ, ਮਾਮਲੇ ਦੀ ਜਾਂਚ ਜਾਰੀ ਹੈ। ਸਾਰੀਆਂ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਯਾਤਰੀ ਨੂੰ ਉਸ ਦੀ ਹਰਕਤ ਲਈ ਗ੍ਰਿਫ਼ਤਾਰ ਕੀਤਾ ਜਾਵੇਗਾ ਜਾਂ ਨਹੀਂ।

error: Content is protected !!