ਪੁਰਤਗਾਲ ਤੋਂ ਸੁਪਾਰੀ, ਜਲੰਧਰ ਵਿਚ ਨਰਸ ਦੀ ਹੱਤਿ.ਆ, ਨਹਿਰ ਕੰਢਿਓਂ ਮਿਲੀ ਲਾ.ਸ਼

ਪੁਰਤਗਾਲ ਤੋਂ ਸੁਪਾਰੀ, ਜਲੰਧਰ ਵਿਚ ਨਰਸ ਦੀ ਹੱਤਿ.ਆ, ਨਹਿਰ ਕੰਢਿਓਂ ਮਿਲੀ ਲਾ.ਸ਼


ਵੀਓਪੀ ਬਿਊਰੋ, ਜਲੰਧਰ- ਪੰਜਾਬ ਦੇ ਜਲੰਧਰ ਵਿਚ ਲਾਂਬੜਾ ਦੇ ਪਿੰਡ ਤਰਾੜ ਵਿਚ ਨਰਸ ਦੀ ਹੱਤਿ.ਆ ਕਰ ਦਿੱਤੀ ਗਈ ਸੀ। ਥਾਣਾ ਲਾਂਬੜਾ ਨੇੜੇ ਪੈਂਦੇ ਪਿੰਡ ਤਰਾੜ ’ਚੋਂ ਪਿਛਲੇ ਸਾਲ 26 ਦਸੰਬਰ ਦੀ ਸਵੇਰੇ ਨਹਿਰ ਕੰਢਿਓਂ ਇਕ ਮਹਿਲਾ ਦੀ ਲਾਸ਼ ਮਿਲੀ ਸੀ, ਜਿਸ ਦੀ ਪਛਾਣ ਸ਼ਮਾ ਨਿਵਾਸੀ ਗੁਰਦਾਸਪੁਰ ਦੇ ਤੌਰ ’ਤੇ ਹੋਈ ਸੀ। ਉਹ ਪੇਸ਼ੇ ਵਜੋਂ ਨਰਸ ਸੀ। ਇਸ ਕਤਲ ਦੇ ਤਾਰ ਵਿਦੇਸ਼ ਨਾਲ ਜੁੜ ਰਹੇ ਹਨ। ਪੁਲਸ ਸੂਤਰਾਂ ਅਨੁਸਾਰ ਸ਼ਮਾ ਨੂੰ ਪਿਛਲੇ ਕਾਫੀ ਸਮੇਂ ਤੋਂ ਜਾਨੋਂ ਮਾਰਨ ਦੀਆਂ ਵਿਦੇਸ਼ ਤੋਂ ਧਮਕੀਆਂ ਮਿਲ ਰਹੀਆਂ ਸਨ। ਸੂਤਰ ਇਹ ਵੀ ਦੱਸਦੇ ਹਨ ਕਿ ਧਮਕੀਆਂ ਦੇਣ ਵਾਲਾ ਪੁਰਤਗਾਲ ’ਚ ਰਹਿੰਦਾ ਹੈ ਅਤੇ ਉਸ ਨੇ ਹੀ ਸੁਪਾਰੀ ਦੇ ਕੇ ਸ਼ਮਾ ਦਾ ਕਤਲ ਕਰਵਾਇਆ।


ਸ਼ਮਾ ਦੀ ਭੈਣ ਨੇਹਾ ਨੇ ਦੱਸਿਆ ਕਿ ਸ਼ਮਾ ਕ੍ਰਿਸਮਸ ’ਤੇ ਖਾਂਬਰਾ ਚਰਚ ਗਈ ਸੀ ਅਤੇ ਉਸ ਤੋਂ ਬਾਅਦ ਉਸ ਦੀ ਲਾਸ਼ ਨਹਿਰ ਕੰਢਿਓਂ ਮਿਲੀ ਸੀ। ਥਾਣਾ ਲਾਂਬੜਾ ਦੀ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਸੀ ਅਤੇ ਇਸ ਕਤਲ ਕਾਂਡ ਨੂੰ ਸੁਲਝਾਉਣ ਲਈ 3 ਟੀਮਾਂ ਬਣਾਈਆਂ ਸਨ। ਇਸ ਮਾਮਲੇ ਵਿਚ ਨਵਾਂ ਖੁਲਾਸਾ ਹੋਇਆ ਹੈ। ਗੁਰਦਾਸਪੁਰ ਦੀ ਨਰਸ ਸ਼ਮ੍ਹਾ ਦੀ ਹੱਤਿਆ ਵਿਦੇਸ਼ ਵਿਚ ਬੈਠੇਇਕ ਵਿਅਕਤੀ ਨੇ ਕਰਵਾਈ ਹੈ। ਉਸ ਨੂੰ ਲਗਾਤਾਰ ਪੁਰਤਗਾਲ ਵਿਚ ਰਹਿਣ ਵਾਲੇ ਇਕ ਵਿਅਕਤੀ ਵੱਲੋਂ ਧਮਕਾਇਆ ਜਾ ਰਿਹਾ ਸੀ। ਪੁਲਸ ਹੁਣ ਇਹ ਪਤਾ ਲਾ ਰਹੀ ਹੈ ਕਿ ਪੁਰਤਗਾਲ ਤੋਂ ਸੁਪਾਰੀ ਦੇਣ ਵਾਲੇ ਵਿਅਕਤੀ ਨਾਲ ਸ਼ਮਾ ਦਾ ਕੀ ਰਿਸ਼ਤਾ ਸੀ ਅਤੇ ਉਹ ਉਸ ਨੂੰ ਕਿਵੇਂ ਜਾਣਦੀ ਸੀ? ਸੂਤਰਾਂ ਅਨੁਸਾਰ ਪੁਲਸ ਇਹ ਵੀ ਪਤਾ ਲਾਉਣ ’ਚ ਲੱਗੀ ਹੋਈ ਹੈ ਕਿ ਜਲੰਧਰ ’ਚ ਸੁਪਾਰੀ ਲੈ ਕੇ ਕਤਲ ਕਰਨ ਵਾਲਾ ਮੁਲਜ਼ਮ ਕੌਣ ਹੈ ਅਤੇ ਉਸ ਦੇ ਫੜੇ ਜਾਣ ਤੋਂ ਬਾਅਦ ਹੀ ਸਾਰੇ ਮਾਮਲੇ ਤੋਂ ਪਰਦਾ ਹਟਾਇਆ ਜਾ ਸਕੇਗਾ।

error: Content is protected !!