ਪੰਜਾਬ ‘ਚ ਖੁਦ ਨੂੰ ਸੁਰੱਖਿਅਤ ਮੰਨ ਰਹੇ ਅਪਰਾਧੀ, J&K ‘ਚ ਕ.ਤ.ਲ ਕਰ ਕੇ ਅੰਮ੍ਰਿਤਸਰ ‘ਚ ਲੁਕੇ, ਫੜਨ ਗਈ ਪੁਲਿਸ ‘ਤੇ ਚਲਾਈ ਗੋ.ਲੀ

ਵੀਓਪੀ ਬਿਊਰੋ – ਜੰਮੂ-ਕਸ਼ਮੀਰ ਤੋਂ ਕਤਲ ਕਰਕੇ ਅੰਮ੍ਰਿਤਸਰ ਪਹੁੰਚੇ ਦੋ ਦੋਸ਼ੀਆਂ ਨੇ ਪਿੱਛਾ ਕਰ ਰਹੀ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਦਰਅਸਲ ਜੰਮੂ-ਕਸ਼ਮੀਰ ਪੁਲਿਸ ਕਾਤਲਾਂ ਦੀ ਭਾਲ ਵਿੱਚ ਅੰਮ੍ਰਿਤਸਰ ਰੇਲਵੇ ਸਟੇਸ਼ਨ ਨੇੜੇ ਇੱਕ ਹੋਟਲ ਵਿੱਚ ਛਾਪਾ ਮਾਰਨ ਲਈ ਦੇਰ ਰਾਤ ਪਹੁੰਚੀ ਸੀ। ਘਟਨਾ ਰਾਤ 2.30 ਵਜੇ ਦੀ ਦੱਸੀ ਜਾ ਰਹੀ ਹੈ।
ਗੋਲੀਬਾਰੀ ‘ਚ ਇਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ। ਦੋਵਾਂ ਮੁਲਜ਼ਮਾਂ ਅਰੁਣ ਚੌਧਰੀ ਉਰਫ ਅੱਬੂ ਅਤੇ ਤਲੂਲ ਚੌਧਰੀ ਉਰਫ ਰਵੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜ਼ਖਮੀ ਪੁਲਿਸ ਮੁਲਾਜ਼ਮਾਂ ਨੂੰ ਸਥਾਨਕ ਅਮਨਦੀਪ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਵਲ ਲਾਈਨ ਅੰਮ੍ਰਿਤਸਰ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।