ਸ਼੍ਰੀ ਰਾਮ ਦੇ ਰੰਗ ‘ਚ ਰੰਗੇ ਅਮਿਤਾਭ ਬੱਚਨ, ਅਯੁੱਧਿਆ ‘ਚ ਸ਼੍ਰੀ ਰਾਮ ਮੰਦਿਰ ਨੇੜੇ ਖਰੀਦਿਆ ਸਾਢੇ 14 ਕਰੋੜ ਰੁਪਏ ਦਾ ਪਲਾਟ

ਸ਼੍ਰੀ ਰਾਮ ਦੇ ਰੰਗ ‘ਚ ਰੰਗੇ ਅਮਿਤਾਭ ਬੱਚਨ, ਅਯੁੱਧਿਆ ‘ਚ ਸ਼੍ਰੀ ਰਾਮ ਮੰਦਿਰ ਨੇੜੇ ਖਰੀਦਿਆ ਸਾਢੇ 14 ਕਰੋੜ ਰੁਪਏ ਦਾ ਪਲਾਟ

ਵੀਓਪੀ ਬਿਊਰੋ – ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਜਲਦੀ ਹੀ ਰਾਮਲਲਾ ਦੇ ਨੇੜੇ ਆਪਣਾ ਘਰ ਬਣਾਉਣ ਜਾ ਰਹੇ ਹਨ। ਉਨ੍ਹਾਂ ਨੇ ਭਗਵਾਨ ਸ਼੍ਰੀ ਰਾਮ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਹੀ ਅਯੁੱਧਿਆ ‘ਚ ਕਰੋੜਾਂ ਰੁਪਏ ਦਾ ਕੀਮਤੀ ਪਲਾਟ ਖਰੀਦਿਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਇਸ ਪਲਾਟ ਦੀ ਕੀਮਤ ਕਰੀਬ 14.5 ਕਰੋੜ ਰੁਪਏ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਿਤਾਭ ਬੱਚਨ ਨੇ ਇਹ ਪਲਾਟ 7 ਸਟਾਰ ਇਨਕਲੇਵ ਦਿ ਸਰਯੂ ਵਿੱਚ ਮੁੰਬਈ ਸਥਿਤ ਡਿਵੈਲਪਰ ਦਿ ਹਾਊਸ ਆਫ ਅਭਿਨੰਦਨ ਲੋਢਾ ਤੋਂ ਖਰੀਦਿਆ ਹੈ।

ਹਾਲਾਂਕਿ ਅਭਿਨੰਦਨ ਲੋਢਾ ਨੇ ਅਜੇ ਤੱਕ ਇਸ ਪਲਾਟ ਦੇ ਆਕਾਰ ਬਾਰੇ ਮੀਡੀਆ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਜਾਣਕਾਰੀ ਮੁਤਾਬਕ ਉਹ ਕਰੀਬ 10 ਹਜ਼ਾਰ ਵਰਗ ਫੁੱਟ ਦਾ ਆਲੀਸ਼ਾਨ ਘਰ ਬਣਾਉਣਗੇ।

ਰਿਪੋਰਟ ਅਨੁਸਾਰ ਸੂਤਰਾਂ ਨੇ ਇਸ ਜ਼ਮੀਨ ਦੀ ਕੀਮਤ 14.5 ਕਰੋੜ ਰੁਪਏ ਦੱਸੀ ਹੈ, ਜਿਸ ਦਾ ਆਕਾਰ 10 ਹਜ਼ਾਰ ਵਰਗ ਫੁੱਟ ਹੈ।

error: Content is protected !!