ਵਿਰਾਟ ਕੋਹਲੀ ਨੂੰ ਜੱਫੀ ਪਾ ਕੇ ਕਸੂਤਾ ਫਸਿਆ ਫੈਨ, ਪੁਲਿਸ ਲੈੈ ਗਈ ਥਾਣੇ

ਵਿਰਾਟ ਕੋਹਲੀ ਨੂੰ ਜੱਫੀ ਪਾ ਕੇ ਕਸੂਤਾ ਫਸਿਆ ਫੈਨ, ਪੁਲਿਸ ਲੈੈ ਗਈ ਥਾਣੇ


ਵੀਓਪੀ ਬਿਊਰੋ, ਨੈਸ਼ਨਲ-ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਜੱਫੀ ਪਾਉਣ ਉਸ ਦੇ ਫੈਨ ਨੂੰ ਮਹਿੰਗੀ ਪੈ ਗਈ। ਅਜਿਹਾ ਕਰ ਕੇ ਫੈਨ ਕਸੂਤਾ ਫਸ ਗਿਆ। ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਦਰਅਸਲ, ਵਿਰਾਟ ਕੋਹਲੀ ਨੇ ਐਤਵਾਰ ਨੂੰ ਅਫ਼ਗਾਨਿਸਤਾਨ ਵਿਰੁੱਧ ਟੀ-20 ਮੈਚ ਵਿਚ 14 ਮਹੀਨਿਆਂ ਬਾਅਦ ਇਸ ਫਾਰਮੈਟ ਵਿੱਚ ਵਾਪਸੀ ਕੀਤੀ । ਇਸ ਮੈਚ ਦੌਰਾਨ ਇੱਕ ਪ੍ਰਸ਼ੰਸਕ ਸੁਰੱਖਿਆ ਘੇਰਾ ਤੋੜ ਕੇ ਵਿਰਾਟ ਨੂੰ ਮਿਲਣ ਮੈਦਾਨ ਉਤੇ ਚਲਾ ਗਿਆ ।

ਵਿਰਾਟ ਕੋਹਲੀ ਜਦੋਂ ਅਫ਼ਗਾਨਿਸਤਾਨ ਦੀ ਬੱਲੇਬਾਜ਼ੀ ਦੌਰਾਨ 18ਵੇਂ ਓਵਰ ਵਿੱਚ ਬਾਊਂਡਰੀ ਉਤੇ ਫੀਲਡਿੰਗ ਕਰ ਰਹੇ ਸਨ ਤਾਂ ਇੱਕ ਪ੍ਰਸ਼ੰਸਕ ਸੁਰੱਖਿਆ ਘੇਰਾ ਤੋੜਦੇ ਹੋਏ ਵਿਰਾਟ ਕੋਲ ਪਹੁੰਚ ਗਿਆ। ਸਭ ਤੋਂ ਪਹਿਲਾਂ ਤਾਂ ਉਸ ਨੇ ਝੁਕ ਕੇ ਵਿਰਾਟ ਦੇ ਪੈਰਾਂ ਨੂੰ ਛੂਹਿਆ ਅਤੇ ਫਿਰ ਉਸ ਨੂੰ ਗਲੇ ਲਗਾਇਆ । ਉਹ ਕੁਝ ਦੇਰ ਤੱਕ ਵਿਰਾਟ ਨੂੰ ਜੱਫੀ ਪਾਉਣ ਵਿਚ ਕਾਮਯਾਬ ਰਿਹਾ ਅਤੇ ਇਸ ਤੋਂ ਬਾਅਦ ਸੁਰੱਖਿਆ ਕਰਮਚਾਰੀ ਉਥੇ ਆਏ ਅਤੇ ਉਸ ਨੂੰ ਫੜ ਲਿਆ । ਇਸ ਘਟਨਾ ਤੋਂ ਬਾਅਦ ਪੁਲਿਸ ਨੇ ਸੁਰੱਖਿਆ ਘੇਰਾ ਤੋੜਨ ਵਾਲੇ ਵਿਅਕਤੀ ਨੂੰ ਫੜ ਲਿਆ ਅਤੇ ਥਾਣੇ ਲੈ ਗਈ।

error: Content is protected !!