ਝੂਲੇ ਵਿਚ ਸੁਆ ਕੇ ਮਾਂ ਲੱਗ ਗਈ ਕੰਮ, ਛੇ ਮਹੀਨੇ ਦੀ ਬੱਚੀ ਦਾ ਮੂੰਹ ਤੇ ਜਬਾੜਾ ਕੁੱਤੇ ਨੇ ਨੋਚਿਆ, ਸਰਜਰੀ ਦੌਰਾਨ ਹੋ ਗਈ ਮੌ.ਤ

ਝੂਲੇ ਵਿਚ ਸੁਆ ਕੇ ਮਾਂ ਲੱਗ ਗਈ ਕੰਮ, ਛੇ ਮਹੀਨੇ ਦੀ ਬੱਚੀ ਦਾ ਮੂੰਹ ਤੇ ਜਬਾੜਾ ਕੁੱਤੇ ਨੇ ਨੋਚਿਆ, ਸਰਜਰੀ ਦੌਰਾਨ ਹੋ ਗਈ ਮੌ.ਤ


ਵੀਓਪੀ ਬਿਊਰੋ, ਨੈਸ਼ਨਲ-ਮਾਂ 6 ਮਹੀਨੇ ਦੀ ਬੱਚੀ ਨੂੰ ਝੂਲੇ ‘ਚ ਪਾ ਕੇ ਮੱਝਾਂ ਨੂੰ ਚਾਰਾ ਦੇ ਰਹੀ ਸੀ। ਉਦੋਂ ਅਚਾਨਕ ਇਕ ਕੁੱਤਾ ਆਇਆ ਅਤੇ ਬੱਚੀ ‘ਤੇ ਹਮਲਾ ਕਰ ਦਿੱਤਾ। ਉਸ ਨੇ ਬੱਚੀ ਦਾ ਮੂੰਹ ਤੇ ਜਬਾੜਾ ਨੋਚ ਲਿਆ। ਮਾਂ ਕੁੱਤੇ ਨੂੰ ਭਜਾਉਣ ਦੀ ਕੋਸ਼ਿਸ਼ ਕਰਦੀ ਰਹੀ, ਪਰ ਕਾਮਯਾਬ ਨਹੀਂ ਹੋਈ। ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਆ ਗਏ ਅਤੇ ਕੁੱਤੇ ਨੂੰ ਭਜਾ ਦਿੱਤਾ। ਲੜਕੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਜਿੱਥੇ ਸਰਜਰੀ ਤੋਂ ਇਕ ਘੰਟੇ ਬਾਅਦ ਬੱਚੀ ਦੀ ਮੌ.ਤ ਹੋ ਗਈ। ਦੂਜੇ ਪਾਸੇ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਕੁੱਤੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।


ਭੀਲਵਾੜਾ ਜ਼ਿਲ੍ਹੇ ਦੇ ਗੁਲਾਬਪੁਰਾ ਥਾਣੇ ਦੇ ਹਾਜੀਯਾਸ ਪਿੰਡ ਵਿਚ ਸ਼ਾਮ ਕਰੀਬ 4 ਵਜੇ ਘਟਨਾ ਵਾਪਰੀ। ਪੀੜਤ ਬੱਚੀ ਦੇ ਚਾਚਾ ਰਾਜਮਲ ਜਾਟ ਨੇ ਦੱਸਿਆ ਕਿ ਭਤੀਜੀ ਚਿੰਕੀ ਨੂੰ ਚੁੰਨੀ ਦੇ ਬਣਾਏ ਝੂਲੇ ਵਿਚ ਸੁਆ ਕੇ ਮਾਂ ਕੁਝ ਦੂਰੀ ਉਤੇ ਆਪਣੇ ਪਸ਼ੂ ਚਰਾ ਰਹੀ ਸੀ। ਇਸੇ ਦੌਰਾਨ ਦਰਵਾਜਾ ਖੁੱਲ੍ਹਾ ਹੋਣ ਕਾਰਨ ਗਲੀ ਦਾ ਆਵਾਰਾ ਕੁੱਤਾ ਅੰਦਰ ਆ ਗਿਆ ਤੇ ਝੂਲੇ ਵਿਚ ਸੁੱਤੀ ਚਿੰਕੀ ਉਤੇ ਹਮਲਾ ਕਰ ਦਿੱਤਾ। ਮਾਂ ਨੇ ਮੁੜ ਕੇ ਵੇਖਿਆ ਕਿ ਕੁੱਤਾ ਬੱਚੀ ਨੂੰ ਨੋਚ ਰਿਹਾ ਸੀ। ਮਾਂ ਛੋਟੀ ਦੇਵੀ ਕੁੱਤੇ ਨੂੰ ਭਜਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਹ ਲਗਾਤਾਰ ਬੱਚੀ ਨੂੰ ਨੋਚ ਰਿਹਾ ਸੀ।ਕੁੱਤੇ ਨੇ ਬੱਚੀ ਦਾ ਮੂੰਹ ਤੇ ਜਬਾੜਾ ਬੁਰੀ ਤਰ੍ਹਾਂ ਖਾ ਲਿਆ। ਪਰਿਵਾਰ ਦੇ ਲੋਕ ਬਚਾਅ ਕਰ ਕੇ ਬੱਚੀ ਨੂੰ ਤੁਰੰਤ ਹਸਪਤਾਲ ਲੈ ਕੇ ਗਏ। ਉਧਰ, ਲੋਕਾਂ ਨੇ ਕੁੱਤੇ ਨੂੰ ਕੁੱਟ-ਕੁੱਟ ਮਾਰ ਦਿੱਤਾ। ਉਧਰ, ਇਲਾਜ ਦੌਰਾਨ ਡਾਕਟਰਾਂ ਨੇ ਬੱਚੀ ਦੀ ਸਰਜਰੀ ਕੀਤੀ ਪਰ ਕੁਝ ਘੰਟਿਆਂ ਬਾਅਦ ਉਸ ਨੇ ਦਮ ਤੋੜ ਦਿੱਤਾ। ਬੱਚੀ ਦੇ ਪਿਤਾ ਮੱਧ ਪ੍ਰਦੇਸ਼ ਵਿਚ ਕੰਸਟਰੱਕਸ਼ਨ ਦਾ ਕੰਮ ਕਰਦਾ ਹੈ। ਚਿੰਕੀ ਉਸ ਦੀਆਂ ਤਿੰਨ ਧੀਆਂ ਵਿਚ ਸਭ ਤੋਂ ਛੋਟੀ ਸੀ।

error: Content is protected !!