ਜਲੰਧਰ : ਇਕ ਪੈਗ ਵੱਧ ਪੀ ਲਿਆ ਤਾਂ ਭੁੱਲ੍ਹ ਗਿਆ ਯਾਰੀ, ਆਟੋ ਆਲੇ ਨੇ ਸਿਰ ਵਿਚ ਇੱਟ ਮਾਰ-ਮਾਰ ਮਾਰ’ਤਾ ਜਿਗਰੀ ਯਾਰ

ਜਲੰਧਰ : ਇਕ ਪੈਗ ਵੱਧ ਪੀ ਲਿਆ ਤਾਂ ਭੁੱਲ੍ਹ ਗਿਆ ਯਾਰੀ, ਆਟੋ ਆਲੇ ਨੇ ਸਿਰ ਵਿਚ ਇੱਟ ਮਾਰ-ਮਾਰ ਮਾਰ’ਤਾ ਜਿਗਰੀ ਯਾਰ

ਵੀਓਪੀ ਬਿਊਰੋ, ਜਲੰਧਰ : ਸ਼ਰਾਬ ਪੀਂਦਿਆਂ ਦੋਸਤਾਂ ਦਾ ਮਜ਼ਾਕ ਝਗੜੇ ਵਿਚ ਬਦਲ ਗਿਆ, ਜਦੋਂ ਗੱਲ ਹੱਦੋਂ ਵੱਧ ਗਈ ਤਾਂ ਇਕ ਨੇ ਸੀਮੰਟ ਦੀ ਇੱਟ ਨਾਲ ਵਾਰ ਕਰ ਕੇ ਦੂਜੇ ਦੀ ਹੱਤਿ.ਆ ਕਰ ਦਿੱਤੀ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੂੰ ਸ਼ਨਿਚਰਵਾਰ ਸਵੇਰੇ ਅਨਾਜ ਮੰਡੀ ਦੇ ਗੇਟ ਨੰਬਰ ਇਕ ਕੋਲ ਇਕ ਲਾ.ਸ਼ ਮਿਲੀ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਸਰਜੂ ਕੁਮਾਰ ਉਰਫ ਕਾਲਾ ਵਾਸੀ ਮੁਹੱਲਾ ਪ੍ਰਭਾਤ ਨਗਰ ਵਜੋਂ ਹੋਈ ਹੈ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦਾਣਾ ਮੰਡੀ ਨੇੜੇ ਬੀਤੀ ਰਾਤ ਕਰੀਬ 11 ਵਜੇ ਸ਼ਰਾਬ ਦੇ ਨਸ਼ੇ ’ਚ ਦੋ ਦੋਸਤਾਂ ਵਿਚਾਲੇ ਲੜਾਈ ਹੋਈ ਸੀ। ਲੜਾਈ ਦੌਰਾਨ ਇਕ ਦੋਸਤ ਨੇ ਦੂਜੇ ਦੋਸਤ ਦੇ ਸਿਰ ’ਤੇ ਇੱਟ ਮਾਰ ਕੇ ਕ.ਤ.ਲ ਕਰ ਦਿੱਤਾ। ਮੁਲਜ਼ਮ ਦੀ ਪਛਾਣ ਕਰਨ ਭਾਟੀਆ ਉਰਫ ਰਿੱਕੀ ਵਾਸੀ ਰਾਮ ਨਗਰ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ 2 ’ਚ ਕਤਲ ਦਾ ਕੇਸ ਦਰਜ ਕਰ ਲਿਆ ਹੈ।
ਡੀਸੀਪੀ ਅੰਕੁਰ ਗੁਪਤਾ ਨੇ ਦੱਸਿਆ ਕਿ ਪ੍ਰਭਾਤ ਨਗਰ ’ਚ ਰਹਿਣ ਵਾਲੇ ਸਰਜੂ ਤੇ ਗੋਰਾ ’ਚ ਬਹੁਤ ਡੂੰਘੀ ਦੋਸਤੀ ਸੀ। ਗੋਰਾ ਦਾ ਦੋਸਤ ਕਰਨ ਜੋ ਆਟੋ ਚਲਾਉਂਦਾ ਸੀ, ਕਦੇ-ਕਦਾਈਂ ਸਰਜੂ ਤੇ ਗੋਰਾ ਨੂੰ ਦਿਹਾੜੀ ਦਾ ਕੰਮ ਦਿੰਦਾ ਸੀ, ਜਿਸ ਕਾਰਨ ਤਿੰਨੇ ਚੰਗੇ ਦੋਸਤ ਬਣ ਗਏ। ਦੋਸਤੀ ਇੰਨੀ ਗੂੜੀ ਹੋ ਗਈ ਸੀ ਕਿ ਉਹ ਤਿੰਨੇ ਇਕੱਠੇ ਆਉਂਦੇ, ਇਕੱਠੇ ਬੈਠ ਕੇ ਸ਼ਰਾਬ ਪੀਂਦੇ ਸਨ। ਸ਼ੁੱਕਰਵਾਰ ਨੂੰ ਵੀ ਸਰਜੂ ਦਿਹਾੜੀਦਾਰ ਮਜ਼ਦੂਰ ਵਜੋਂ ਆਇਆ ਸੀ ਤੇ ਸ਼ਾਮ ਨੂੰ ਗੋਰਾ ਦੇ ਘਰ ਚਲਾ ਗਿਆ ਸੀ। ਕਰਨ ਵੀ ਗੋਰਾ ਦੇ ਘਰ ਆ ਗਿਆ ਸੀ। ਤਿੰਨਾਂ ਨੇ ਪੈਸੇ ਦਿੱਤੇ ਤੇ ਸ਼ਰਾਬ ਮੰਗਵਾਈ। ਪਹਿਲਾਂ ਗੋਰੇ ਦੇ ਘਰ ਸ਼ਰਾਬ ਪੀਤੀ ਤੇ ਫਿਰ ਤਿੰਨੇ ਦੋਸਤ ਆਟੋ ’ਚ ਬੈਠ ਕੇ ਚਲੇ ਗਏ। ਦੋਸਤੀ ਦੀਆਂ ਸਾਰੀਆਂ ਕਸਮਾਂ ਰਸਤੇ ’ਚ ਇਕ ਪੈੱਗ ਕਾਰਨ ਖਤਮ ਹੋ ਗਈਆਂ।

ਜਦੋਂ ਤਿੰਨੇ ਦੋਸਤ ਆਟੋ ’ਚ ਬੈਠ ਕੇ ਸ਼ਰਾਬ ਪੀ ਰਹੇ ਸਨ ਤਾਂ ਸਰਜੂ ਨੇ ਇਕ ਪੈੱਗ ਵਧ ਪੀ ਲਿਆ। ਇਸ ਕਾਰਨ ਸਰਜੂ ਤੇ ਕਰਨ ਵਿਚਾਲੇ ਬਹਿਸ ਸ਼ੁਰੂ ਹੋ ਗਈ। ਤਕਰਾਰ ਇੰਨੀ ਵਧ ਗਈ ਕਿ ਦੋਵੇਂ ਆਪਸ ’ਚ ਲੜਨ ਲੱਗ ਪਏ। ਇਸ ਦੌਰਾਨ ਸ਼ਰਾਬ ਦੇ ਨਸ਼ੇ ’ਚ ਸਰਜੂ ਨੇ ਕਰਨ ਨਾਲ ਮਾੜਾ ਸਲੂਕ ਕੀਤਾ। ਗਾਲ੍ਹਾਂ ਸੁਣ ਕੇ ਕਰਨ ਨੂੰ ਗੁੱਸਾ ਆ ਗਿਆ ਤੇ ਸਰਜੂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਸਰਜੂ ਸ਼ਰਾਬੀ ਹੋਣ ਕਰ ਕੇ ਡਿੱਗ ਪਿਆ। ਹੇਠਾਂ ਡਿੱਗਣ ਤੋਂ ਬਾਅਦ ਵੀ ਉਹ ਗਾਲ੍ਹਾਂ ਕੱਢਦਾ ਰਿਹਾ ਤਾਂ ਕਰਨ ਨੇ ਕੋਲ ਪਈ ਇੱਟ ਚੁੱਕ ਕੇ ਸਰਜੂ ਦੇ ਸਿਰ ’ਤੇ ਮਾਰੀ। ਇਸ ਤੋਂ ਬਾਅਦ ਜਦੋਂ ਤਕ ਸਰਜੂ ਦੀ ਮੌ.ਤ ਨਹੀਂ ਹੋ ਗਈ, ਉਦੋਂ ਤੱਕ ਉਹ ਉਸ ਨੂੰ ਇੱਟ ਨਾਲ ਮਾਰਦਾ ਰਿਹਾ। ਇਸ ਤੋਂ ਬਾਅਦ ਉਹ ਆਟੋ ’ਚ ਬੈਠ ਕੇ ਉੱਥੋਂ ਫ਼ਰਾਰ ਹੋ ਗਿਆ। ਪੁਲਿਸ ਨੇ ਕਰਨ ਨੂੰ ਗ੍ਰਿਫ.ਤਾਰ ਕਰ ਲਿਆ ਤੇ ਮੌਕੇ ’ਤੇ ਪਈ ਖੂਨ ਨਾਲ ਲੱਥਪੱਥ ਇੱਟ ਵੀ ਬਰਾਮਦ ਕੀਤੀ। ਪੁੱਛਗਿੱਛ ’ਚ ਕਰਨ ਨੇ ਦੱਸਿਆ ਕਿ ਉਹ ਸਰਜੂ ਨਾਲ ਸ਼ਰਾਬ ਪੀ ਰਿਹਾ ਸੀ। ਉਹ ਉਸ ਦਾ ਚੰਗਾ ਦੋਸਤ ਸੀ ਤੇ ਅਸੀਂ ਪਹਿਲਾਂ ਵੀ ਕਈ ਵਾਰ ਇਕੱਠੇ ਸ਼ਰਾਬ ਪੀ ਚੁੱਕੇ ਹਾ। ਸ਼ੁੱਕਰਵਾਰ ਦੀ ਰਾਤ ਨੂੰ ਬਹੁਤ ਜ਼ਿਆਦਾ ਸ਼ਰਾਬ ਪੀਤੀ ਸੀ। ਸਰਜੂ ਨੇ ਬਹੁਤ ਜ਼ਿਆਦਾ ਸ਼ਰਾਬ ਪੀ ਲਈ ਸੀ ਤੇ ਆਰਡਰ ਵੀ ਨਹੀਂ ਕਰ ਰਿਹਾ ਸੀ। ਅਜਿਹੇ ’ਚ ਜਦੋਂ ਲੜਾਈ ਹੋਈ ਤਾਂ ਉਸ ਨੇ ਅਪਸ਼ਬਦ ਬੋਲੇ। ਇਸ ਤੋਂ ਬਾਅਦ ਉਹ ਲੜਨ ਲੱਗ ਪਿਆ ਤੇ ਗੁੱਸੇ ’ਚ ਆ ਗਿਆ। ਜਦੋਂ ਉਹ ਡਿੱਗਿਆ ਤਾਂ ਉਸ ਨੂੰ ਜ਼ਖਮੀ ਕਰਨ ਲਈ ਇੱਟ ਮਾਰੀ ਗਈ ਪਰ ਉਸ ਦੀ ਮੌਤ ਹੋ ਗਈ। ਉਹ ਉਸ ਨੂੰ ਮਾਰਨਾ ਨਹੀਂ ਚਾਹੁੰਦਾ ਸੀ ਪਰ ਉਸ ਦੀਆਂ ਗਾਲ੍ਹਾਂ ਕਾਰਨ ਉਹ ਆਪਾ ਗੁਆ ਬੈਠਾ ਤੇ ਉਸ ਨੂੰ ਇੱਟ ਨਾਲ ਮਾ.ਰ ਦਿੱਤਾ।

error: Content is protected !!