ਜਲੰਧਰ-ਅੰਮ੍ਰਿਤਸਰ ਹਾਈਵੇ ‘ਤੇ ਭਿਆਨਕ ਹਾਦਸਾ, ਟਰਾਲੀ ਹੇਠ ਜਾ ਵੜੀ ਤੇਜ਼ ਰਫ਼ਤਾਰ ਕਾਰ, ਔਰਤ ਸਮੇਤ ਤਿੰਨ ਦੀ ਮੌ.ਤ

ਜਲੰਧਰ-ਅੰਮ੍ਰਿਤਸਰ ਹਾਈਵੇ ‘ਤੇ ਭਿਆਨਕ ਹਾਦਸਾ, ਟਰਾਲੀ ਹੇਠ ਜਾ ਵੜੀ ਤੇਜ਼ ਰਫ਼ਤਾਰ ਕਾਰ, ਔਰਤ ਸਮੇਤ ਤਿੰਨ ਦੀ ਮੌ.ਤ


ਵੀਓਪੀ ਬਿਊਰੋ, ਜਲੰਧਰ-ਜਲੰਧਰ-ਅੰਮ੍ਰਿਤਸਰ ਹਾਈਵੇ ‘ਤੇ ਭਿਆਨਕ ਸੜਕਾ ਹਾਦਸਾ ਵਾਪਰਿਆ। ਜਾਣਕਾਰੀ ਅਨੁਸਾਰ ਇਹ ਹਾਦਸਾ ਬੱਲ ਹਸਪਤਾਲ ਕੋਲ ਹੋਇਆ, ਜਿਥੇ ਚੱਲਦੀ ਟਰਾਲੀ ਨਾਲ ਕਾਰ ਦੀ ਜ਼ੋਰਦਾਰ ਟੱਕਰ ਹੋਣ ਕਾਰਨ ਕਾਰ ‘ਚ ਸਵਾਰ ਤਿੰਨ ਲੋਕਾਂ ਦੀ ਮੌ.ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ‘ਚ ਇਕ ਔਰਤ ਅਤੇ ਦੋ ਵਿਅਕਤੀ ਸ਼ਾਮਲ ਸਨ।

ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਟਰਾਲੀ ਦੇ ਅੰਦਰ ਜਾ ਵੜੀ ਅਤੇ ਕਾਰ ‘ਚ ਸਵਾਰ ਔਰਤ ਅਤੇ ਦੋ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌ.ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਓਵਰ ਸਪੀਡ ਕਾਰਨ ਵਾਪਰਿਆ ਹੈ। ਮੌਜੂਦ ਲੋਕਾਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਕਾਰ ‘ਚ ਫਸੇ ਲੋਕਾਂ ਦੀਆਂ ਲਾ.ਸ਼ਾਂ ਨੂੰ ਬਾਹਰ ਕੱਢਿਆ। ਇਸ ਦੌਰਾਨ ਥਾਣਾ 1 ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਦੇ ਇੰਚਾਰਜ ਸੁਖਬੀਰ ਸਿੰਘ ਨੇ ਦੱਸਿਆ ਕਿ ਫਿਲਹਾਲ ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਾਦਸਾ ਓਵਰ ਸਪੀਡ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ ਪਰ ਜਾਂਚ ਜਾਰੀ ਹੈ।

error: Content is protected !!