ਗੁਜਰਾਤ ‘ਚ ਨਮਾਜ਼ ਅਦਾ ਕਰਨਾ ਪੈ ਗਿਆ ਭਾਰੀ, ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਪੜ੍ਹੋ ਪੂਰਾ ਮਾਮਲਾ

ਗੁਜਰਾਤ ‘ਚ ਨਮਾਜ਼ ਅਦਾ ਕਰਨਾ ਪੈ ਗਿਆ ਭਾਰੀ, ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਪੜ੍ਹੋ ਪੂਰਾ ਮਾਮਲਾ

ਅਹਿਮਦਾਬਾਦ (ਵੀਓਪੀ ਬਿਊਰੋ) ਗੁਜਰਾਤ ਪੁਲਿਸ ਨੇ ਬਨਾਸਕਾਂਠਾ ਜ਼ਿਲ੍ਹੇ ਵਿੱਚ ਸੜਕ ਉੱਤੇ ਨਮਾਜ਼ ਅਦਾ ਕਰਨ ਵਾਲੇ ਇੱਕ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਹੈ। ਡਰਾਈਵਰ ਦੀ ਪਛਾਣ ਬਾਚਾ ਖਾਨ (37) ਵਜੋਂ ਹੋਈ ਹੈ। ਪੁਲਿਸ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਵਿੱਚ ਡਰਾਈਵਰ ਪਾਲਨਪੁਰ ਸ਼ਹਿਰ ਦੇ ਕੋਲ ਇੱਕ ਚੌਰਾਹੇ ‘ਤੇ ਖੜ੍ਹੇ ਆਪਣੇ ਟਰੱਕ ਦੇ ਅੱਗੇ ਨਮਾਜ਼ ਪੜ੍ਹਦਾ ਨਜ਼ਰ ਆ ਰਿਹਾ ਹੈ।

ਪੁਲਿਸ ਨੇ ਦੱਸਿਆ ਕਿ ਇਹ ਘਟਨਾ 12 ਜਨਵਰੀ ਨੂੰ ਹਾਈਵੇ ‘ਤੇ ਇਕ ਵਿਅਸਤ ਚੌਰਾਹੇ ‘ਤੇ ਵਾਪਰੀ। ਖਾਨ ਨੇ ਆਪਣਾ ਟਰੱਕ ਰੋਕਿਆ ਅਤੇ ਨਮਾਜ਼ ਪੜ੍ਹਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕਿਸੇ ਨੇ ਵੀਡੀਓ ਰਿਕਾਰਡ ਕਰ ਕੇ ਵਾਇਰਲ ਕਰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ‘ਚ ਦਖਲ ਦਿੱਤਾ।

ਖਾਨ ਦੇ ਖਿਲਾਫ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 283 (ਜਨਤਕ ਰਾਹ ਵਿੱਚ ਖ਼ਤਰਾ), 186 (ਡਿਊਟੀ ਨਿਭਾਉਣ ਵਿੱਚ ਜਨਤਕ ਸੇਵਕ ਨੂੰ ਰੋਕਣਾ) ਅਤੇ 188 (ਜਨਤਕ ਸੇਵਕ ਦੁਆਰਾ ਜਾਰੀ ਹੁਕਮਾਂ ਦੀ ਅਵੱਗਿਆ) ਦੇ ਤਹਿਤ ਇੱਕ ਐਫਆਈਆਰ ਦਰਜ ਕੀਤੀ ਗਈ ਸੀ।

error: Content is protected !!