ਜਹਾਜ਼ ‘ਚ ਹੀ ਯਾਤਰੀ ਨੇ ਪਾਇਲਟ ਦੇ ਜੜੇ ਥੱਪੜ, ਫਲਾਈਟ ‘ਚ ਦੇਰੀ ਦੀ ਅਨਾਊਸਮੈਂਟ ਕਰਨ ਆਇਆ ਤਾਂ ਯਾਤਰੀ ਹੋ ਗਿਆ ਅੱਗ-ਬਬੂਲਾ

ਜਹਾਜ਼ ‘ਚ ਹੀ ਯਾਤਰੀ ਨੇ ਪਾਇਲਟ ਦੇ ਜੜੇ ਥੱਪੜ, ਫਲਾਈਟ ‘ਚ ਦੇਰੀ ਦੀ ਅਨਾਊਸਮੈਂਟ ਕਰਨ ਆਇਆ ਤਾਂ ਯਾਤਰੀ ਹੋ ਗਿਆ ਅੱਗ-ਬਬੂਲਾ

ਦਿੱਲੀ (ਵੀਓਪੀ ਬਿਊਰੋ) ਕੜਾਕੇ ਦੀ ਠੰਢ ਦੇ ਨਾਲ ਸੰਘਣੀ ਧੁੰਦ ਦਾ ਵੀ ਪੂਰਾ ਜੋਰ ਹੈ। ਇਸ ਤਰ੍ਹਾਂ ਖ਼ਰਾਬ ਮੌਸਮ ਕਾਰਨ ਉਡਾਣਾਂ ਵਿੱਚ ਦੇਰੀ ਦਾ ਸਿਲਸਿਲਾ ਜਾਰੀ ਹੈ। ਇਸ ਦੌਰਾਨ ਦਿੱਲੀ ‘ਚ ਜਹਾਜ਼ ਦੇ ਟੇਕ ਆਫ ‘ਚ ਦੇਰੀ ਤੋਂ ਇਕ ਯਾਤਰੀ ਇੰਨਾ ਨਾਰਾਜ਼ ਹੋ ਗਿਆ ਕਿ ਉਸ ਨੇ ਫਲਾਈਟ ਦੇ ਕਪਤਾਨ ‘ਤੇ ਹਮਲਾ ਕਰ ਦਿੱਤਾ।

ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਵਿਅਕਤੀ ਨੂੰ ਪਾਇਲਟ ਨੂੰ ਮੁੱਕਾ ਮਾਰਦੇ ਦੇਖਿਆ ਜਾ ਸਕਦਾ ਹੈ।

ਹਵਾਬਾਜ਼ੀ ਸੁਰੱਖਿਆ ਏਜੰਸੀ ਨੇ ਘਟਨਾ ਦਾ ਨੋਟਿਸ ਲੈਂਦਿਆਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਪਾਇਲਟ ਮਾਈਕ੍ਰੋਫੋਨ ‘ਤੇ ਯਾਤਰੀਆਂ ਨੂੰ ਧੁੰਦ ਕਾਰਨ ਦਿੱਲੀ ਤੋਂ ਗੋਆ ਜਾਣ ਵਾਲੀ ਫਲਾਈਟ ਦੇ ਲੇਟ ਹੋਣ ਦੀ ਜਾਣਕਾਰੀ ਦੇ ਰਿਹਾ ਸੀ। ਇਸ ਦੌਰਾਨ ਯਾਤਰੀ ਨੇ ਪਾਇਲਟ ਨੂੰ ਮੁੱਕਾ ਮਾਰ ਦਿੱਤਾ।

error: Content is protected !!