ਨਾਰੀਅਲ ਤਾਰਦਿਆਂ ਤਿਲਕ ਗਿਆ ਪੈਰ, ਵਿਆਹੁਤਾ ਤੇ ਉਸ ਦਾ ਡੇਢ ਸਾਲਾ ਪੁੱਤ ਭਾਖੜਾ ਵਿਚ ਰੁੜ੍ਹੇ, ਮਾਂ ਦੀ ਲਾ.ਸ਼ ਬਰਾਮਦ

ਨਾਰੀਅਲ ਤਾਰਦਿਆਂ ਤਿਲਕ ਗਿਆ ਪੈਰ, ਵਿਆਹੁਤਾ ਤੇ ਉਸ ਦਾ ਡੇਢ ਸਾਲਾ ਪੁੱਤ ਭਾਖੜਾ ਵਿਚ ਰੁੜ੍ਹੇ, ਮਾਂ ਦੀ ਲਾ.ਸ਼ ਬਰਾਮਦ

ਵੀਓਪੀ ਬਿਊਰੋ, ਸਮਾਣਾ : ਸੋਮਵਾਰ ਸਵੇਰੇ ਪਿੰਡ ਕਲਵਾਨੂੰ ਨਜ਼ਦੀਕ ਭਾਖੜਾ ਨਹਿਰ ਵਿਚ ਨਾਰੀਅਲ ਤਾਰਦੇ ਸਮੇਂ ਪੈਰ ਫਿਸਲਣ ਗਿਆ, ਜਿਸ ਕਾਰਨ ਇਕ ਵਿਆਹੁਤਾ ਅਤੇ ਉਸ ਦਾ ਮਾਸੂਮ ਪੁੱਤਰ ਭਾਖੜਾ ਨਹਿਰ ’ਚ ਰੁੜ੍ਹ ਗਏ। ਸੂਚਨਾ ਮਿਲਣ ’ਤੇ ਪੁਲਿਸ ਨੇ ਔਰਤ ਦੀ ਲਾ.ਸ਼ ਨੂੰ ਖਨੌਰੀ ਨਜਦੀਕ ਤੋਂ ਬਰਾਮਦ ਕਰ ਲਈ ਪਰ ਮਾਸੂਮ ਬੱਚੇ ਦੀ ਭਾਲ ਭਾਖੜਾ ਨਹਿਰ ’ਚ ਕੀਤੀ ਜਾ ਰਹੀ ਹੈ।


ਸਿਵਲ ਹਸਪਤਾਲ ਵਿੱਚ ਮ੍ਰਿਤਕ ਗੁਰਪ੍ਰੀਤ ਕੌਰ (30) ਪਤਨੀ ਸ਼ੌਕੀਨ ਸਿੰਘ ਵਾਸੀ ਪਿੰਡ ਜਨੇਤਪੁਰ (ਹਰਿਆਣਾ) ਦਾ ਪੋਸਟਮਾਰਟਮ ਕਰਵਾਉਣ ਆਏ ਘੱਗਾ ਥਾਣਾ ਦੇ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਦੇ ਪਿਤਾ ਅਮਰੀਕ ਸਿੰਘ ਵਾਸੀ ਪਿੰਡ ਦਫਤਰੀਵਾਲਾ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਸ ਦੀ ਲੜਕੀ ਗੁਰਪ੍ਰੀਤ ਕੌਰ ਆਪਣੇ ਪਤੀ ਸ਼ੌਕੀਨ ਸਿੰਘ, ਲੜਕੇ ਨਿਸ਼ਾਨ ਸਿੰਘ (4) ਤੇ ਗੁਰਨਾਜ ਸਿੰਘ (ਡੇਢ ਸਾਲ) ਨਾਲ ਸੋਮਵਾਰ ਸਵੇਰੇ ਸ੍ਰੀ ਹਰਮਿੰਦਰ ਸਾਹਿਬ ਵਿਖੇ ਮੱਥਾ ਟੇਕਣ ਜਾਣ ਲਈ ਕਾਰ ’ਚ ਸਵਾਰ ਹੋ ਕੇ ਸਾਡੇ ਕੋਲ ਆ ਰਹੇ ਸਨ, ਜਿੱਥੋਂ ਅਸੀਂ ਵੀ ਉਨ੍ਹਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਪਿੰਡ ਕਲਵਾਨੂੰ ਵਿਖੇ ਭਾਖੜਾ ਨਹਿਰ ’ਚ ਨਾਰੀਅਲ ਤਾਰਣ ਲਏ ਰੁਕੇ ਜਿੱਥੇ ਨਾਰੀਅਲ ਪਰਵਾਉਂਦਿਆਂ ਗੁਰਪ੍ਰੀਤ ਕੌਰ ਅਤੇ ਉਸਾ ਦਾ ਛੋਟਾ ਪੁੱਤਰ ਗੁਰਨਾਜ ਸਿੰਘ ਭਾਖੜਾ ਨਹਿਰ ’ਚ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਔਰਤ ਦੀ ਲਾ.ਸ਼ ਭਾਖੜਾ ਨਹਿਰ ਖਨੋਰੀ ਤੋਂ ਬਰਾਮਦ ਹੋਣ ’ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ ਜਦੋਂ ਕਿ ਡੇਢ ਸਾਲਾ ਗੁਰਨਾਜ ਸਿੰਘ ਦੀ ਭਾਖੜਾ ਨਹਿਰ ਵਿੱਚ ਭਾਲ ਕੀਤੀ ਜਾ ਰਹੀ ਹੈ।ਪੁਲਿਸ ਨੇ ਮ੍ਰਿਤਕ ਦੇ ਪਿਤਾ ਵੱਲੋਂ ਦਰਜ ਕਰਵਾਏ ਬਿਆਨਾਂ ਦੇ ਆਧਾਰ ’ਤੇ ਮਾਮਲੇ ਵਿੱਚ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤੀ ਹੈ।

error: Content is protected !!