ਬੇਅਦਬੀ ਕਰਨ ਆਏ ਮਾਰੇ ਗਏ ਨੌਜਵਾਨ ਦੀ ਵੀਡੀਓ ਆਈ ਸਾਹਮਣੇ, ਕਿੰਨੇ ਭੇਜਿਆ, ਕਿੰਨੇ ਰੁਪਏ ਮਿਲੇ ਖੋਲ੍ਹੇ ਭੇਤ

ਬੇਅਦਬੀ ਕਰਨ ਆਏ ਮਾਰੇ ਗਏ ਨੌਜਵਾਨ ਦੀ ਵੀਡੀਓ ਆਈ ਸਾਹਮਣੇ, ਕਿੰਨੇ ਭੇਜਿਆ, ਕਿੰਨੇ ਰੁਪਏ ਮਿਲੇ ਖੋਲ੍ਹੇ ਭੇਤ


ਵੀਓਪੀ ਬਿਊਰੋ, ਫਗਵਾੜਾ-ਕਪੂਰਥਲਾ ਦੇ ਗੁਰਦੁਆਰਾ ਚੌੜਾ ਖੂਹ ਸਾਹਿਬ ਵਿਖੇ ਬੇਅਦਬੀ ਕਰਨ ਆਏ ਇਕ ਨੌਜਵਾਨ ਦੀ ਨਿਹੰਗ ਨੇ ਹੱਤਿਆ ਕਰ ਦਿੱਤੀ। ਨੌਜਵਾਨ ਨੂੰ ਤਲ.ਵਾਰ ਨਾਲ ਵੱਢ ਕੇ ਮਾ.ਰ ਦਿੱਤਾ ਹੈ। ਇਹ ਘਟਨਾ ਮੰਗਲਵਾਰ ਸਵੇਰੇ 3 ਵਜੇ ਦੀ ਹੈ। ਹੱਤਿਆ ਤੋਂ ਪਹਿਲਾਂ ਦੀ ਉਸ ਨੌਜਵਾਨ ਕੋਲੋਂ ਪੁੱਛਗਿੱਛ ਕਰਦਿਆਂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿਚ ਉਕਤ ਨੌਜਵਾਨ ਦੱਸ ਰਿਹਾ ਹੈ ਕਿ ਕਿੰਨੇ ਉਸ ਨੂੰ ਕਿੰਨੇ ਰੁਪਏ ਦਾ ਲਾਲਚ ਦੇ ਕੇ ਇਸ ਕੰਮ ਲਈ ਭੇਜਿਆ ਤੇ ਗੁਰਦੁਆਰਾ ਸਾਹਿਬ ਵਿਚ ਜਾ ਕੇ ਕੀ-ਕੀ ਕਰਨਾ ਹੈ।


ਕਤਲ ਤੋਂ ਪਹਿਲਾਂ ਨਿਹੰਗ ਨੇ ਨੌਜਵਾਨ ਦੀ ਵੀਡੀਓ ਬਣਾਈ। ਇਕ ਮੀਡੀਆ ਹਾਊਸ ਵੱਲੋਂ ਚਲਾਈ ਗਈ ਵੀਡੀਓ ਵਿਚ ਨੌਜਵਾਨ ਦੱਸ ਰਿਹਾ ਹੈ ਕਿ ਇੱਥੇ ਉਹ ਬੇਅਦਬੀ ਕਰਨ ਆਇਆ ਹੈ। ਉਸ ਨੂੰ ਬੇਅਦਬੀ ਲਈ ਪੈਸੇ ਮਿਲਣੇ ਸਨ। ਉਹ ਬੇਅਦਬੀ ਲਈ ਭੜਕਾਉਣ ਲਈ ਸੁੱਖੀ ਦਾ ਨਾਂ ਲੈ ਰਿਹਾ ਹੈ। ਨੌਜਵਾਨ ਦਾ ਕਹਿਣਾ ਹੈ ਕਿ ਉਸ ਨੂੰ ਬੇਅਦਬੀ ਲਈ 2 ਤੋਂ 3 ਹਜ਼ਾਰ ਰੁਪਏ ਮਿਲਣੇ ਸਨ। ਨੌਜਵਾਨ ਨੇ ਕਿਹਾ ਕਿ ਸੁੱਖੀ ਨੇ ਉਸ ਨੂੰ ਭੇਜਿਆ ਹੈ। ਉਸ ਨੂੰ ਕਿਹਾ ਕਿ ਜਾ ਕੇ ਗੁਰਦੁਆਰੇ ਵਿੱਚ ਬੈਠ ਕੇ ਗਲਤ ਕੰਮ ਕਰੇ। ਪਰ ਮੈਂ ਕੁਝ ਨਹੀਂ ਕੀਤਾ। ਮੈਂ ਇਮਾਨਦਾਰ ਅਤੇ ਮਿਹਨਤੀ ਹਾਂ। ਅੱਗੋਂ ਨਿਹੰਗ ਨੇ ਪੁੱਛਿਆ ਕਿ ਕੀ ਉਸ ਨੂੰ ਬਾਣੀ ਨਾਲ ਕੁਝ ਕਰਨ ਲਈ ਕਿਹਾ ਗਿਆ ਤਾਂ ਨੌਜਵਾਨ ਨੇ ਕਿਹਾ ਕਿ ਹਾਂ, ਮੈਨੂੰ ਛੇੜਛਾੜ ਕਰਨ ਅਤੇ ਅਪਸ਼ਬਦ ਲਿਖਣ ਲਈ ਕਿਹਾ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਤਲਵਾਰ ਨਾਲ ਕੱਟਿਆ ਗਿਆ ਵਿਅਕਤੀ ਬਾਥਰੂਮ ਵਿੱਚ ਸੀ ਅਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਗਿਆ ਸੀ। ਨਿਹੰਗ ਸਿੰਘ ਰਮਨਦੀਪ ਸਿੰਘ ਮੰਗੂਮੱਠ ਨੇ ਕਈ ਵਾਰ ਦਰਵਾਜ਼ਾ ਖੜਕਾਇਆ ਅਤੇ ਵਿਅਕਤੀ ਨੂੰ ਦਰਵਾਜ਼ਾ ਖੋਲ੍ਹਣ ਲਈ ਕਿਹਾ ਪਰ ਬਾਥਰੂਮ ਵਿੱਚ ਬੰਦ ਵਿਅਕਤੀ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਤੋਂ ਬਾਅਦ ਨਿਹੰਗ ਸਿੰਘ ਨੇ ਦਰਵਾਜ਼ਾ ਤੋੜ ਕੇ ਬਾਥਰੂਮ ਅੰਦਰੋਂ ਤਲਵਾਰ ਨਾਲ ਉਸ ਨੂੰ ਵੱ.ਢ ਦਿੱਤਾ। ਕਤਲ ਦਾ ਪਤਾ ਲੱਗਦਿਆਂ ਹੀ ਫਗਵਾੜਾ ਸਥਿਤ ਗੁਰਦੁਆਰਾ ਸਾਹਿਬ ਵਿਖੇ ਭਾਰੀ ਪੁਲਿਸ ਫੋਰਸ ਪਹੁੰਚ ਗਈ। ਲਾ.ਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮੌਕੇ ‘ਤੇ ਨਿਹੰਗਾਂ ਦਾ ਵੀ ਇਕੱਠ ਹੋ ਰਿਹਾ ਹੈ। ਇਸ ਕਾਰਨ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਫਗਵਾੜਾ ਦੇ ਐੱਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਚੌੜਾ ਖੂਹ ‘ਚ ਬੇਅਦਬੀ ਦੇ ਸ਼ੱਕ ‘ਚ ਨਿਹੰਗ ਨੇ ਨੌਜਵਾਨ ਦਾ ਕ.ਤ.ਲ ਕਰ ਦਿੱਤਾ। ਸੀਨੀਅਰ ਅਧਿਕਾਰੀ ਮੌਕੇ ‘ਤੇ ਮੌਜੂਦ ਹਨ। ਜਾਂਚ ਕੀਤੀ ਜਾ ਰਹੀ ਹੈ।

error: Content is protected !!