ਫਿਰ ED ਦੇ ਧੱਕੇ ਚੜ੍ਹਿਆ ਸਾਬਕਾ ਕਾਂਗਰਸੀ ਵਿਧਾਇਕ ਸਾਧੂ ਸਿੰਘ ਧਰਮਸੋਤ, ਗ੍ਰਿਫ਼ਤਾਰ

ਫਿਰ ED ਦੇ ਧੱਕੇ ਚੜ੍ਹਿਆ ਸਾਬਕਾ ਕਾਂਗਰਸੀ ਵਿਧਾਇਕ ਸਾਧੂ ਸਿੰਘ ਧਰਮਸੋਤ, ਗ੍ਰਿਫ਼ਤਾਰ

ਚੰਡੀਗੜ੍ਹ (ਵੀਓਪੀ ਬਿਊਰੋ)- ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾਂਦਾ ਹੈ ਕਿ ਧਰਮਸੋਤ ਨੂੰ ਈਡੀ ਦੀ ਜਲੰਧਰ ਇਕਾਈ ਨੇ ਜੰਗਲਾਤ ਘੁਟਾਲੇ ਅਤੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਪੁੱਛਗਿੱਛ ਲਈ ਬੁਲਾਇਆ ਸੀ, ਜਿੱਥੇ ਜਵਾਬ ਤੋਂ ਸੰਤੁਸ਼ਟ ਨਾ ਹੋਣ ‘ਤੇ ਈਡੀ ਨੇ ਇਹ ਕਾਰਵਾਈ ਕੀਤੀ।

ਨਵੰਬਰ 2023 ਵਿਚ ਹੀ ਧਰਮਸੋਤ ਤੋਂ ਇਲਾਵਾ ਈਡੀ ਨੇ ਸੰਗਤ ਸਿੰਘ ਗਿਲਜੀਆਂ, ਜੰਗਲਾਤ ਵਿਭਾਗ ਦੇ ਕੁਝ ਠੇਕੇਦਾਰਾਂ ਅਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ ਸੀ।

ਵਰਨਣਯੋਗ ਹੈ ਕਿ ਜੰਗਲਾਤ ਵਿਭਾਗ ਦੇ ਠੇਕੇਦਾਰ ਹਰਮਿੰਦਰ ਸਿੰਘ ਹੰਮੀ ਨੇ ਭਾਰਤੀ ਸਬੂਤ ਐਕਟ ਦੀ ਧਾਰਾ 27 ਤਹਿਤ ਦਰਜ ਕਰਵਾਏ ਬਿਆਨ ਵਿੱਚ ਕਿਹਾ ਸੀ ਕਿ ਉਹ 2017 ਤੋਂ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀਆਂ, ਸਿਆਸੀ ਆਗੂਆਂ ਅਤੇ ਉਨ੍ਹਾਂ ਦੇ ਮੋਹਤਬਰਾਂ ਨੂੰ ਦਿੱਤੀ ਗਈ ਰਿਸ਼ਵਤ ਦੀ ਸਮੇਂ-ਸਮੇਂ ‘ਤੇ ਜਾਂਚ ਕਰਦਾ ਆ ਰਿਹਾ ਹੈ।

ਉਸ ਕੋਲੋਂ ਡਾਇਰੀ ਵੀ ਬਰਾਮਦ ਹੋਈ। ਇਸ ਡਾਇਰੀ ਦੀ ਜਾਂਚ ਤੋਂ ਰੈਕੇਟ ਦਾ ਖੁਲਾਸਾ ਹੋਇਆ, ਜਿਸ ਕਾਰਨ ਗ੍ਰਿਫਤਾਰੀਆਂ ਹੋਈਆਂ। ਠੇਕੇਦਾਰ ਦਾ ਕਹਿਣਾ ਸੀ ਕਿ ਉਸ ਨੇ ਧਰਮਸੋਤ ਨੂੰ ਦਰੱਖਤ ਕੱਟਣ ਲਈ 500 ਰੁਪਏ ਪ੍ਰਤੀ ਰੁੱਖ ਅਦਾ ਕੀਤੇ ਸਨ। ਉਸਨੇ ਅਕਤੂਬਰ-ਮਾਰਚ ਸੀਜ਼ਨ ਲਈ ਲਗਭਗ 7,000 ਦਰੱਖਤ ਕੱਟਣ ਲਈ ਪਰਮਿਟ ਪ੍ਰਾਪਤ ਕੀਤੇ, ਜਿਸ ਲਈ ਉਸਨੇ ਪ੍ਰਤੀ ਰੁੱਖ 1,000 ਰੁਪਏ ਦੀ ਰਿਸ਼ਵਤ ਦਿੱਤੀ, ਜਿਸ ਵਿੱਚ ਧਰਮਸੋਤ ਨੂੰ 500 ਰੁਪਏ, ਡਵੀਜ਼ਨਲ ਫਾਰੈਸਟ ਅਫਸਰ (ਡੀਐਫਓ) ਨੂੰ 200 ਰੁਪਏ ਅਤੇ ਰੇਂਜ ਨੂੰ 100 ਰੁਪਏ ਦਿੱਤੇ ਗਏ ਸਨ।

error: Content is protected !!