ਫਲਾਈਟ ਤੋਂ ਬਾਹਰ ਰਨਵੇਅ ‘ਤੇ ਆ ਬੈਠੇ ਯਾਤਰੀ, ਖਾਣਾ ਖਾਂਦੇ ਆਏ ਨਜ਼ਰ, ਅਭਿਨੇਤਾ ਰਣਵੀਰ ਵੀ ਫਸੇ, ਇੰਡੀਗੋ ਏਅਰਲਾਈਨਜ਼ ਨੂੰ ਨੋਟਿਸ ਜਾਰੀ

ਫਲਾਈਟ ਤੋਂ ਬਾਹਰ ਰਨਵੇਅ ‘ਤੇ ਆ ਬੈਠੇ ਯਾਤਰੀ, ਖਾਣਾ ਖਾਂਦੇ ਆਏ ਨਜ਼ਰ, ਅਭਿਨੇਤਾ ਰਣਵੀਰ ਵੀ ਫਸੇ, ਇੰਡੀਗੋ ਏਅਰਲਾਈਨਜ਼ ਨੂੰ ਨੋਟਿਸ ਜਾਰੀ


ਵੀਓਪੀ ਬਿਊਰੋ, ਨਵੀਂ ਦਿੱਲੀ-ਐਤਵਾਰ ਨੂੰ ਜਿਵੇਂ ਹੀ ਡਾਇਵਰਟ ਕੀਤੀ ਗੋਆ-ਦਿੱਲੀ ਫਲਾਈਟ ਕਾਫੀ ਦੇਰੀ ਤੋਂ ਬਾਅਦ ਮੁੰਬਈ ਏਅਰਪੋਰਟ ’ਤੇ ਉਤਰੀ ਤਾਂ ਕਈ ਯਾਤਰੀ ਇੰਡੀਗੋ ਜਹਾਜ਼ ਤੋਂ ਬਾਹਰ ਆ ਕੇ ਰਨਵੇਅ ’ਤੇ ਬੈਠ ਗਏ ਅਤੇ ਕੁਝ ਉਥੇ ਖਾਣਾ ਖਾਂਦੇ ਵੀ ਨਜ਼ਰ ਆਏ।
ਮੁੰਬਈ ਏਅਰਪੋਰਟ ਦੇ ‘ਟਰਮੈਕ’ ’ਤੇ ਯਾਤਰੀਆਂ ਵੱਲੋਂ ਖਾਣਾ ਖਾਣ ਦੀ ਘਟਨਾ ਨੂੰ ਲੈ ਕੇ ਇੰਡੀਗੋ ਅਤੇ ਏਅਰਪੋਰਟ ਆਪ੍ਰੇਟਰ ਐੱਮਆਈੋਏਐੱਲ ਨੂੰ ਸੁਰੱਖਿਆ ਨਿਗਰਾਨੀ ਸੰਸਥਾ ਬੀਸੀਏਐਸ ਨੇ ਐਤਵਾਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਬਿਊਰੋ ਆਫ ਸਿਵਲ ਏਵੀਏਸ਼ਨ ਸਕਿਓਰਿਟੀ (ਬੀਸੀਏਐਸ) ਵੱਲੋਂ ਜਾਰੀ ਨੋਟਿਸ ਮੁਤਾਬਕ, ਇੰਡੀਗੋ ਅਤੇ ਐੱਮਆਈਏਐੱਲ. ਦੋਵੇਂ ਸਥਿਤੀ ਦਾ ਅੰਦਾਜ਼ਾ ਲਾਉਣ ਅਤੇ ਹਵਾਈ ਅੱਡੇ ’ਤੇ ਯਾਤਰੀਆਂ ਲਈ ਢੁਕਵੀਂ ਸੁਵਿਧਾਵਾਂ ਪ੍ਰਦਾਨ ਕਰਨ ਲਈ ਸਰਗਰਮ ਨਹੀਂ ਹੋਏ।

10 ਘੰਟੇ ਲੇਟ ਹੋਈ ਫਲਾਈਟ, ਦੋਸਤਾਂ ਨਾਲ ਜਾ ਰਹੇ ਅਭਿਨੇਤਾ ਰਣਵੀਰ ਵੀ ਇੰਡੀਗੋ ਤੋਂ ਨਾਰਾਜ਼
ਅਭਿਨੇਤਾ ਰਣਵੀਰ ਸ਼ੌਰੀ ਨੇ ਇਕ ਫਲਾਈਟ ਵਿਚ ਕਥਿਤ 10 ਘੰਟੇ ਦੀ ਦੇਰੀ ਲਈ ਏਅਰਲਾਈਨ ਦੀ ਆਲੋਚਨਾ ਕੀਤੀ ਅਤੇ ਦਾਅਵਾ ਕੀਤਾ ਕਿ ਸਟਾਫ ਨੇ ਖਰਾਬ ਮੌਸਮ ਕਾਰਨ ਦੇਰੀ ਬਾਰੇ ਉਸ ਨਾਲ ‘ਝੂਠ’ ਬੋਲਿਆ। ਸ਼ੌਰੀ ਨੇ ਦੋਸ਼ ਲਾਇਆ ਕਿ ਜਿਸ ਫਲਾਈਟ ਵਿਚ ਉਸ ਨੇ ਆਪਣੇ 7 ਦੋਸਤਾਂ ਨਾਲ ਸਫਰ ਕਰਨਾ ਸੀ, ਉਸ ਲਈ ਕੋਈ ਪਾਇਲਟ ਤਾਇਨਾਤ ਨਹੀਂ ਸੀ। ਬਾਅਦ ਵਿਚ ਇੰਡੀਗੋ ਦੇ ਬੁਲਾਰੇ ਨੇ ਕਿਹਾ ਕਿ ਇਕ ਟੀਮ ਉਨ੍ਹਾਂ ਦੀ ਮੁਸ਼ਕਲ ਨੂੰ ਦੂਰ ਕਰਨ ਲਈ ਕੰਮ ਕਰ ਰਹੀ ਹੈ।

error: Content is protected !!