ਕੰਮ ਉਤੇ ਨਾ ਆਇਆ ਤਾਂ ਸਾਥੀ ਪੁੱਜੇ ਘਰ, ਦਰਵਾਜਾ ਤੋੜਿਆ ਤਾਂ ਅੰਦਰੋਂ ਮੰਜੇ ਉਤੇ ਪਤੀ ਤੇ ਜ਼ਮੀਨੇ ਉਤੇ ਪਤਨੀ ਦੀ ਪਈ ਮਿਲੀ ਲਾਸ਼

ਕੰਮ ਉਤੇ ਨਾ ਆਇਆ ਤਾਂ ਸਾਥੀ ਪੁੱਜੇ ਘਰ, ਦਰਵਾਜਾ ਤੋੜਿਆ ਤਾਂ ਅੰਦਰੋਂ ਮੰਜੇ ਉਤੇ ਪਤੀ ਤੇ ਜ਼ਮੀਨੇ ਉਤੇ ਪਤਨੀ ਦੀ ਪਈ ਮਿਲੀ ਲਾਸ਼


ਵੀਓਪੀ ਬਿਊਰੋ, ਲੁਧਿਆਣਾ-ਲੁਧਿਆਣਾ ਦੇ ਫੋਕਲ ਪੁਆਇੰਟ ਫੇਜ਼-5 ਵਿੱਚ ਦੇਰ ਰਾਤ ਇੱਕ ਜੋੜੇ ਦੀ ਸ਼ੱਕੀ ਹਾਲਾਤ ਵਿੱਚ ਮੌ.ਤ ਹੋ ਗਈ ਹੈ। ਉਸਦੇ ਕਮਰੇ ਵਿੱਚ ਇੱਕ ਕੜਾਹੀਏ ਵਿੱਚ ਸੜਿਆ ਕੋਲਾ ਮਿਲਿਆ ਸੀ। ਮੰਨਿਆ ਜਾ ਰਿਹਾ ਹੈ ਕਿ ਪਤੀ-ਪਤਨੀ ਦੀ ਮੌ.ਤ ਦਮ ਘੁੱਟਣ ਨਾਲ ਹੋਈ ਹੈ। ਜਦੋਂ ਉਹ ਬੰਦਾ ਫੈਕਟਰੀ ਨਹੀਂ ਗਿਆ ਤਾਂ ਉਸ ਦੇ ਸਾਥੀਆਂ ਨੇ ਉਸ ਨੂੰ ਫੋਨ ਕੀਤਾ, ਜਦੋਂ ਕਿਸੇ ਨੇ ਫੋਨ ਨਹੀਂ ਚੁੱਕਿਆ ਤਾਂ ਫੈਕਟਰੀ ਕਰਮਚਾਰੀ ਉਸ ਦੇ ਕਮਰੇ ‘ਚ ਪਹੁੰਚ ਗਏ। ਕਮਰਾ ਅੰਦਰੋਂ ਕੁੰਡੀ ਲੱਗੀ ਸੀ। ਪੁਲਿਸ ਅਤੇ ਮਕਾਨ ਮਾਲਕ ਦੀ ਹਾਜ਼ਰੀ ਵਿੱਚ ਦਰਵਾਜ਼ਾ ਤੋੜ ਕੇ 20 ਘੰਟਿਆਂ ਬਾਅਦ ਦੋਵਾਂ ਦੀਆਂ ਲਾ.ਸ਼ਾਂ ਨੂੰ ਬਾਹਰ ਕੱਢਿਆ ਗਿਆ।


ਜਦੋਂ ਲੋਕ ਕਮਰੇ ਵਿੱਚ ਦਾਖਲ ਹੋਏ ਤਾਂ ਉਹ ਹੈਰਾਨ ਰਹਿ ਗਏ। ਪਤੀ ਦੀ ਲਾਸ਼ ਮੰਜੇ ‘ਤੇ ਪਈ ਸੀ ਅਤੇ ਪਤਨੀ ਜ਼ਮੀਨ ‘ਤੇ ਡਿੱਗੀ ਪਈ ਸੀ। ਦੋਹਾਂ ਦੇ ਸਰੀਰ ‘ਤੇ ਰਜਾਈ ਨਹੀਂ ਸੀ। ਮ੍ਰਿਤਕਾਂ ਦੀ ਪਛਾਣ ਕਰਨ (40) ਅਤੇ ਕਮਲਾ (38) ਵਜੋਂ ਹੋਈ ਹੈ। ਉਨ੍ਹਾਂ ਦੇ ਵਿਆਹ ਨੂੰ ਲਗਪਗ 7 ਸਾਲ ਹੋ ਗਏ ਹਨ। ਇਸ ਜੋੜੇ ਦਾ ਕੋਈ ਬੱਚਾ ਨਹੀਂ ਹੈ। ਦੋਵੇਂ ਨੇਪਾਲ ਦੇ ਰਹਿਣ ਵਾਲੇ ਸਨ। ਥਾਣਾ ਫੋਕਲ ਪੁਆਇੰਟ ਅਧੀਨ ਆਉਂਦੀ ਢੰਡਾਰੀ ਪੁਲਿਸ ਚੌਕੀ ਦੇ ਮੁਲਾਜ਼ਮਾਂ ਨੇ ਲਾ.ਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।
ਜਾਣਕਾਰੀ ਦਿੰਦਿਆਂ ਮ੍ਰਿਤਕ ਕਰਨ ਦੇ ਦੋਸਤ ਪ੍ਰੇਮ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਕਰਨ ਅਤੇ ਉਸ ਦੀ ਪਤਨੀ ਦੋਵੇਂ ਵੱਖ-ਵੱਖ ਫੈਕਟਰੀਆਂ ਵਿੱਚ ਕੰਮ ਕਰਦੇ ਸਨ। ਕਰਨ ਉਸਦੇ ਨਾਲ ਕਿੰਗਜ਼ ਐਕਸਪੋਰਟ ਵਿੱਚ ਕੰਮ ਕਰਦਾ ਹੈ। ਸੋਮਵਾਰ ਨੂੰ ਉਸ ਦੀ ਸਿਹਤ ਠੀਕ ਨਹੀਂ ਸੀ। ਉਹ ਘਰ ਚਲਾ ਗਿਆ। ਜਦੋਂ ਉਹ ਅਗਲੇ ਦਿਨ ਕੰਮ ਉਤੇ ਨਹੀਂ ਆਇਆ ਤਾਂ ਉਨ੍ਹਾਂ ਨੇ ਉਸ ਨੂੰ ਅਤੇ ਉਸ ਦੀ ਪਤਨੀ ਦੋਵਾਂ ਨੂੰ ਫੋਨ ਕੀਤਾ। ਕਿਸੇ ਨੇ ਫੋਨ ਨਹੀਂ ਚੁੱਕਿਆ ਇਸ ਲਈ ਕਾਫੀ ਦੇਰ ਉਡੀਕ ਕਰਨ ਤੋਂ ਬਾਅਦ ਉਹ ਦੇਰ ਰਾਤ ਉਸ ਦੇ ਕਮਰੇ ‘ਚ ਪਹੁੰਚਿਆ।
ਪ੍ਰੇਮ ਮੁਤਾਬਕ ਉਸ ਨੇ ਕਰਨ ਦਾ ਦਰਵਾਜ਼ਾ ਬਹੁਤ ਖੜਕਾਇਆ ਪਰ ਦਰਵਾਜ਼ਾ ਨਹੀਂ ਖੁੱਲ੍ਹਿਆ। ਉਸਨੇ ਤੁਰੰਤ ਆਪਣੇ ਬਾਕੀ ਸਾਥੀਆਂ ਨੂੰ ਸੂਚਿਤ ਕੀਤਾ। ਘਟਨਾ ਸਬੰਧੀ ਮਕਾਨ ਮਾਲਕ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਦੀ ਮੌਜੂਦਗੀ ਵਿੱਚ ਲੋਕਾਂ ਦੀ ਮਦਦ ਨਾਲ ਕਮਰੇ ਦਾ ਦਰਵਾਜ਼ਾ ਤੋੜਿਆ ਗਿਆ। ਕਮਰੇ ਵਿੱਚ ਪਤੀ-ਪਤਨੀ ਦੀਆਂ ਲਾ.ਸ਼ਾਂ ਪਈਆਂ ਸਨ। ਉਸਦੇ ਕਮਰੇ ਵਿੱਚ ਇੱਕ ਕੜਾਹੀਆ ਪਿਆ ਸੀ ਜਿਸ ਵਿੱਚ ਕੋਲਾ ਬਲ ਰਿਹਾ ਸੀ। ਉਨ੍ਹਾਂ ਸ਼ੱਕ ਹੈ ਕਿ ਪਤੀ-ਪਤਨੀ ਦੀ ਮੌਤ ਦਮ ਘੁੱਟਣ ਨਾਲ ਹੋਈ ਹੈ।
ਥਾਣਾ ਫੋਕਲ ਪੁਆਇੰਟ ਦੇ ਐਸਐਚਓ ਨਰਦੇਵ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਪਤੀ-ਪਤਨੀ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਲੱਗੇਗਾ। ਢੰਡਾਰੀ ਪੁਲਿਸ ਚੌਕੀ ਦੇ ਅਧਿਕਾਰੀ ਮੌਕੇ ’ਤੇ ਪੁੱਜੇ ਹੋਏ ਸਨ। ਕਮਰੇ ਵਿੱਚੋਂ ਸੜੇ ਕੋਲੇ ਮਿਲੇ ਹਨ।

error: Content is protected !!