ਘਰ ਦੀ ਛੱਤ ਨਾਲ ਲਟਕੀ ਮਿਲੀ ਅਧਿਆਪਕ ਦੀ ਲਾ.ਸ਼, ਪੁੱਤ ਤੇ ਧੀ ਦੀਆਂ ਲਾ.ਸ਼ਾਂ ਖੇਤ ਵਿਚੋਂ ਹੋਈਆਂ ਬਰਾਮਦ

ਘਰ ਦੀ ਛੱਤ ਨਾਲ ਲਟਕੀ ਮਿਲੀ ਅਧਿਆਪਕ ਦੀ ਲਾ.ਸ਼, ਪੁੱਤ ਤੇ ਧੀ ਦੀਆਂ ਲਾ.ਸ਼ਾਂ ਖੇਤ ਵਿਚੋਂ ਹੋਈਆਂ ਬਰਾਮਦ


ਵੀਓਪੀ ਬਿਊਰੋ, ਨੈਸ਼ਨਲ-ਮੰਗਲਵਾਰ ਨੂੰ ਇਕ ਸਕੂਲ ਅਧਿਆਪਕ ਦੀ ਲਾਸ਼ ਘਰ ਵਿਚ ਲਟਕਦੀ ਮਿਲੀ, ਜਦਕਿ ਉਸ ਦੇ ਦੋ ਬੱਚਿਆਂ ਦੀ ਲਾਸ਼ ਖੇਤ ਵਿਚੋਂ ਬਰਾਮਦ ਹੋਈ। ਭੇਤਭਰੇ ਹਾਲਾਤ ਵਿਚ ਮਿਲੀਆਂ ਇਨ੍ਹਾਂ ਲਾਸ਼ਾਂ ਦੀ ਖਬਰ ਪੂਰੇ ਇਲਾਕੇ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ। ਉਹ ਮਾਮਲਾ ਹੈ ਪੱਛਮੀ ਬੰਗਾਲ ਦੇ ਉਤਰ 24 ਪਰਗਨਾ ਜ਼ਿਲ੍ਹੇ ਦਾ। ਜ਼ਿਲ੍ਹਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਸਨਸਨੀਖੇਜ਼ ਮਾਮਲਾ ਸ਼ਿਬਦਾਸ਼ਪੁਰ ਥਾਣਾ ਖੇਤਰ ਦੇ ਹਲੀਸ਼ਹਰ ਦੇ ਪਿੰਡ ਰਾਮਚੰਦਰਪੁਰ ਦਾ ਹੈ। ਜਿੱਥੇ ਇੱਕ ਵਿਅਕਤੀ ਦੀ ਲਾਸ਼ ਘਰ ਦੀ ਛੱਤ ਨਾਲ ਲਟਕਦੀ ਮਿਲੀ।

ਜਦਕਿ ਉਸ ਦੇ ਦੋ ਬੱਚਿਆਂ ਦੀਆਂ ਲਾਸ਼ਾਂ ਇੱਕ ਖੇਤ ਵਿੱਚੋਂ ਬਰਾਮਦ ਹੋਈਆਂ ਹਨ। ਪੁਲਿਸ ਮੁਤਾਬਕ ਇਹ ਕਤਲ ਦਾ ਮਾਮਲਾ ਹੈ ਜਾਂ ਖੁਦਕੁਸ਼ੀ ਦਾ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਉਕਤ ਵਿਅਕਤੀ ਦੀ ਲਾ.ਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ। ਜਦੋਂਕਿ ਪੁਲਿਸ ਨੇ ਖੇਤ ‘ਚੋਂ ਉਸ ਦੇ ਮਾਸੂਮ ਪੁੱਤਰ ਅਤੇ ਬੇਟੀ ਦੀਆਂ ਲਾ.ਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਹਾਲਾਂਕਿ ਹੁਣ ਤੱਕ ਪੁਲਿਸ ਇਹ ਪਤਾ ਨਹੀਂ ਲਗਾ ਸਕੀ ਹੈ ਕਿ ਇੱਕੋ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਕਿਵੇਂ ਹੋਈ। ਕੀ ਇਹ ਮਹਿਜ਼ ਇਤਫ਼ਾਕ ਹੈ ਜਾਂ ਸਾਜ਼ਿਸ਼? ਕਿਉਂਕਿ ਬੱਚਿਆਂ ਦੇ ਪਿਤਾ ਦੀ ਲਾਸ਼ ਘਰ ਵਿੱਚ ਲਟਕ ਰਹੀ ਸੀ ਪਰ ਦੋਵੇਂ ਬੱਚੇ ਖੇਤ ਵਿੱਚ ਕਿਵੇਂ ਪਹੁੰਚੇ? ਕੀ ਉਸ ਦਾ ਕਤਲ ਘਰ ਵਿਚ ਕੀਤਾ ਗਿਆ ਸੀ ਜਾਂ ਖੇਤ ਵਿਚ? ਉਸ ਦਾ ਕਤਲ ਕਿਸਨੇ ਅਤੇ ਕਿਉਂ ਕੀਤਾ? ਅਜਿਹੇ ਕਈ ਸਵਾਲ ਹਨ, ਜਿਨ੍ਹਾਂ ਦੇ ਜਵਾਬ ਪੁਲਿਸ ਹੁਣ ਲੱਭ ਰਹੀ ਹੈ। ਫਿਲਹਾਲ ਪੁਲਸ ਤਿੰਨਾਂ ਦੀ ਪੋਸਟ ਮਾਰਟਮ ਰਿਪੋਰਟ ਦੀ ਉਡੀਕ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਿੰਨੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

error: Content is protected !!