ਠੰਢ ਨੇ ਤੋੜੇ ਰਿਕਾਰਡ, ਪੰਜਾਬ ਦੇ ਇਸ ਇਲਾਕੇ ਦਾ ਪਾਰਾ ਪੁੱਜਾ ਸਿਫਰ ਤੋਂ ਹੇਠਾਂ (-0.4), ਧੁੰਦ ਤੇ ਕੋਹਰੇ ਨੇ ਛੇੜੀ ਕੰਭਣੀ

ਠੰਢ ਨੇ ਤੋੜੇ ਰਿਕਾਰਡ, ਪੰਜਾਬ ਦੇ ਇਸ ਇਲਾਕੇ ਦਾ ਪਾਰਾ ਪੁੱਜਾ ਸਿਫਰ ਤੋਂ ਹੇਠਾਂ (-0.4), ਧੁੰਦ ਤੇ ਕੋਹਰੇ ਨੇ ਛੇੜੀ ਕੰਭਣੀ

ਵੀਓਪੀ ਬਿਊਰੋ, ਲੁਧਿਆਣਾ : ਪੰਜਾਬ ‘ਚ ਧੁੰਦ ਤੇ ਕੜਾਕੇ ਦੀ ਠੰਢ ਨੇ ਰਿਕਾਰਡ ਤੋੜ ਦਿੱਤੇ ਹਨ। ਠੰਢ ਆਪਣੇ ਸਿਖਰ ‘ਤੇ ਹੈ। ਮੰਗਲਵਾਰ ਸਵੇਰੇ ਜ਼ਿਆਦਾਤਰ ਜ਼ਿਲ੍ਹਿਆਂ ‘ਚ ਸੰਘਣੀ ਧੁੰਦ ਤੇ ਸੀਤ ਲਹਿਰ ਰਹੀ। ਮੰਗਲਵਾਰ ਨੂੰ ਦੂਜੇ ਦਿਨ ਨਵਾਂਸ਼ਹਿਰ ਦਾ ਘੱਟੋ-ਘੱਟ ਤਾਪਮਾਨ ਮਨਫ਼ੀ (-0.4 ਡਿਗਰੀ) ਰਿਹਾ। ਸੋਮਵਾਰ ਨੂੰ ਇੱਥੇ ਘੱਟੋ-ਘੱਟ ਤਾਪਮਾਨ -0.2 ਡਿਗਰੀ ਰਿਹਾ। ਇੱਥੇ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਰਿਹਾ। ਅੰਮ੍ਰਿਤਸਰ ‘ਚ ਵੀ ਸਵੇਰ ਵੇਲੇ ਸੰਘਣੀ ਧੁੰਦ ਪਈ। ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਤੋਂ ਬਾਹਰ ਕੁਝ ਨਜ਼ਰ ਨਹੀਂ ਆ ਰਿਹਾ ਸੀ।


ਮੌਸਮ ਵਿਗਿਆਨੀਆਂ ਅਨੁਸਾਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਨਵਾਂਸ਼ਹਿਰ ‘ਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ ਮਨਫ਼ੀ ਦੇ ਵਿਚਕਾਰ ਰਿਹਾ। ਦਿੱਲੀ ਦਾ ਘੱਟੋ-ਘੱਟ ਤਾਪਮਾਨ ਲਗਾਤਾਰ ਚੌਥੇ ਦਿਨ ਚਾਰ ਡਿਗਰੀ ਤੋਂ ਹੇਠਾਂ ਰਿਹਾ। ਮੰਗਲਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ‘ਚ ਧੁੱਪ ਕਾਰਨ ਦਿਨ ਦਾ ਤਾਪਮਾਨ ਵਧ ਗਿਆ।ਪੰਜਾਬ ਦੇ 12 ਜ਼ਿਲ੍ਹਿਆਂ ‘ਚ ਬੇਹੱਦ ਠੰਢੇ ਦਿਨ ਚੱਲ ਰਹੇ ਹਨ। ਠੰਢ ਵਧਣ ਤੇ ਤਾਪਮਾਨ ‘ਚ ਗਿਰਾਵਟ ਦਾ ਇਕ ਕਾਰਨ ਬਰਫੀਲੀਆਂ ਹਵਾਵਾਂ ਹਨ। ਇਸ ਦੇ ਨਾਲ ਹੀ ਸੰਘਣੀ ਧੁੰਦ ਕਾਰਨ ਉਡਾਣਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਚੰਡੀਗੜ੍ਹ ‘ਚ ਸੰਘਣੀ ਧੁੰਦ ਕਾਰਨ 12 ਉਡਾਣਾਂ ਰੱਦ ਅਤੇ 23 ਲੇਟ ਹੋ ਗਈਆਂ।
ਬੁੱਧਵਾਰ ਨੂੰ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਸੰਘਣੀ ਧੁੰਦ ਤੇ ਸੀਤ ਲਹਿਰ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਕੋਹਰਾ ਜੰਮ ਰਿਹਾ ਹੈ। ਮੀਂਹ ਤੋਂ ਬਾਅਦ ਹੀ ਰਾਹਤ ਮਿਲੇਗੀ। ਪੰਜਾਬ ‘ਚ ਕੁਝ ਦਿਨਾਂ ਤੱਕ ਹਾਲਾਤ ਅਜਿਹੇ ਹੀ ਰਹਿਣ ਵਾਲੇ ਹਨ।

error: Content is protected !!