ਡੇਰਾ ਮੁਖੀ ਰਾਮ ਰਹੀਮ ਨੂੰ ਫਿਰ ਮਿਲੀ 50 ਦਿਨ ਦੀ ਪੈਰੋਲ

ਡੇਰਾ ਮੁਖੀ ਰਾਮ ਰਹੀਮ ਨੂੰ ਫਿਰ ਮਿਲੀ 50 ਦਿਨ ਦੀ ਪੈਰੋਲ

ਰੋਹਤਕ (ਵੀਓਪੀ ਬਿਊਰੋ) : ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆਉਣ ਜਾ ਰਹੇ ਹਨ। ਇਸ ਵਾਰ ਉਸ ਨੂੰ 50 ਦਿਨਾਂ ਦੀ ਪੈਰੋਲ ਮਿਲੀ ਹੈ।

ਗੁਰਮੀਤ ਰਾਮ ਰਹੀਮ ਦੋ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿਚ ਸਜ਼ਾ ਕੱਟ ਰਿਹਾ ਹੈ। ਸਜ਼ਾ ਸੁਣਾਏ ਜਾਣ ਤੋਂ ਬਾਅਦ ਹੁਣ ਰਾਮ ਰਹੀਮ 9ਵੀਂ ਵਾਰ ਜੇਲ੍ਹ ਤੋਂ ਬਾਹਰ ਆਵੇਗਾ। ਇਸ ਤੋਂ ਪਹਿਲਾਂ ਰਾਮ ਰਹੀਮ ਨੂੰ 8 ਵਾਰ ਪੈਰੋਲ ਮਿਲ ਚੁੱਕੀ ਹੈ ਅਤੇ 8 ਵਾਰ ਬਾਹਰ ਆ ਚੁੱਕਾ ਹੈ।

ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਰਾਮ ਰਹੀਮ ਆਪਣਾ ਸਮਾਂ ਬਾਗਪਤ ਸਥਿਤ ਆਸ਼ਰਮ ‘ਚ ਬਿਤਾਉਣਗੇ। ਰਾਮ ਰਹੀਮ 50 ਦਿਨ ਦੀ ਪੈਰੋਲ ਆਸ਼ਰਮ ‘ਚ ਹੀ ਬਿਤਾਏਗਾ। ਰਾਮ ਰਹੀਮ ਆਖਰੀ ਵਾਰ ਨਵੰਬਰ 2023 ਵਿੱਚ 21 ਦਿਨਾਂ ਲਈ ਜੇਲ੍ਹ ਤੋਂ ਬਾਹਰ ਆਇਆ ਸੀ, ਜਿਸ ਦੌਰਾਨ ਉਹ ਬਾਗਪਤ ਵਿੱਚ ਰਿਹਾ ਸੀ।

error: Content is protected !!