Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
January
22
ਕੁੱਟ-ਕੁੱਟ ਪਤਨੀ ਨੂੰ ਉਤਾਰਿਆ ਮੌ.ਤ ਦੇ ਘਾਟ, ਮਗਰੋਂ ਕਰ ਲਈ ਖ਼ੁਦ.ਕੁਸ਼ੀ, ਅਲਮਾਰੀ ਉਤੇ ਲਿਖ ਗਿਆ ਸੱਸ ਤੇ ਸਾਲੀ ਨੇ ਜ਼ਿੰਮੇਵਾਰ
Crime
Latest News
Punjab
ਕੁੱਟ-ਕੁੱਟ ਪਤਨੀ ਨੂੰ ਉਤਾਰਿਆ ਮੌ.ਤ ਦੇ ਘਾਟ, ਮਗਰੋਂ ਕਰ ਲਈ ਖ਼ੁਦ.ਕੁਸ਼ੀ, ਅਲਮਾਰੀ ਉਤੇ ਲਿਖ ਗਿਆ ਸੱਸ ਤੇ ਸਾਲੀ ਨੇ ਜ਼ਿੰਮੇਵਾਰ
January 22, 2024
Voice of Punjab
ਕੁੱਟ-ਕੁੱਟ ਪਤਨੀ ਨੂੰ ਉਤਾਰਿਆ ਮੌ.ਤ ਦੇ ਘਾਟ, ਮਗਰੋਂ ਕਰ ਲਈ ਖ਼ੁਦ.ਕੁਸ਼ੀ, ਅਲਮਾਰੀ ਉਤੇ ਲਿਖ ਗਿਆ ਸੱਸ ਤੇ ਸਾਲੀ ਨੇ ਜ਼ਿੰਮੇਵਾਰ
ਵੀਓਪੀ ਬਿਊਰੋ, ਛੇਹਰਟਾ : ਛੇਹਰਟਾ ਥਾਣੇ ਅਧੀਨ ਪੈਂਦੇ ਕਰਤਾਰ ਨਗਰ ਗਲੀ ਨੰਬਰ ਸੱਤ ‘ਚ ਇਕ ਨੌਜਵਾਨ ਨੇ ਆਪਣੀ ਪਤਨੀ ਨੂੰ ਕੁੱਟ ਕੁੱਟ ਮੌ.ਤ ਦੇ ਘਾਟ ਉਤਾਰ ਦਿੱਤਾ। ਮਗਰੋਂ ਫਾ.ਹਾ ਲੈ ਕੇ ਖ਼ੁਦ.ਕੁਸ਼ੀ ਕਰ ਲਈ। ਐਤਵਾਰ ਰਾਤ ਕਿਸੇ ਗੱਲ ਨੂੰ ਲੈ ਕੇ ਦੋਹਾਂ ਵਿਚਕਾਰ ਲੜਾਈ ਵੀ ਹੋਈ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਏਸੀਪੀ ਵੈਸਟ ਕਮਲਜੀਤ ਸਿੰਘ ਅਤੇ ਛੇਹਰਟਾ ਥਾਣਾ ਇੰਚਾਰਜ ਨਿਸ਼ਾਨ ਸਿੰਘ ਮੌਕੇ ‘ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਦੋਵਾਂ ਦੀਆਂ ਲਾ.ਸ਼ਾਂ ਜ਼ਮੀਨ ‘ਤੇ ਪਈਆਂ ਮਿਲੀਆਂ। ਪੱਖੇ ਦੇ ਨਾਲ ਇਕ ਬਿਜਲੀ ਦੀ ਤਾਰ ਲਟਕਦੀ ਹੋਈ ਮਿਲੀ। ਮ੍ਰਿਤਕ ਨੌਜਵਾਨ ਨੇ ਇਕ ਸੁਸਾ.ਈਡ ਨੋਟ ਵੀ ਲਿਖਿਆ ਹੈ, ਜਿਸ ਵਿਚ ਉਸ ਨੇ ਆਪਣੀ ਮੌ.ਤ ਲਈ ਸੱਸ ਉਰਮਿਲਾ ਬਾਲਾ ਤੇ ਸਾਲੀ ਅਨੂ ਬਾਲਾ ਨੂੰ ਜ਼ਿੰਮੇਵਾਰ ਠਹਿਰਾਇਆ। ਇੰਨਾ ਹੀ ਨਹੀਂ ਮ੍ਰਿਤਕ ਨੇ ਅਲਮਾਰੀ ‘ਤੇ ਇਹ ਵੀ ਲਿਖਿਆ ਕਿ ਉਸ ਦੀ ਮੌ.ਤ ਲਈ ਜ਼ਿੰਮੇਵਾਰ ਅਨੂ ਬਾਲਾ ਹੈ।
ਪੁਲਿਸ ਨੇ ਲਾ.ਸ਼ਾਂ ਨੂੰ ਕਬਜ਼ੇ ‘ਚ ਲੈ ਕੇ ਮੁਲਜ਼ਮ ਮਾਂ-ਧੀ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ.ਤਾਰ ਕਰ ਲਿਆ ਹੈ। ਮ੍ਰਿਤਕਾਂ ਦੀ ਪਛਾਣ ਮਨੀਸ਼ ਅਰੋੜਾ ਤੇ ਆਰਤੀ ਵਜੋਂ ਹੋਈ ਹੈ। ਦੋਵਾਂ ਨੇ ਦੂਜਾ ਵਿਆਹ ਕੀਤਾ ਸੀ। ਮ੍ਰਿਤਕ ਔਰਤ ਸਰਕਾਰੀ ਸਕੂਲ ਕਸੇਲ ‘ਚ ਅਧਿਆਪਕਾ ਸੀ।ਮ੍ਰਿਤਕ ਦੇ ਭਰਾ ਸੌਰਭ ਵਾਸੀ ਖੰਡਵਾਲਾ ਨੇ ਦੱਸਿਆ ਕਿ ਕਰੀਬ 2 ਸਾਲ ਪਹਿਲਾਂ ਉਸ ਦੇ ਭਰਾ-ਭਰਜਾਈ ਦਾ ਵਿਆਹ ਹੋਇਆ ਸੀ। ਉਨ੍ਹਾਂ ਦੇ ਭਰਾ ਦਾ ਵੀ ਦੂਜਾ ਵਿਆਹ ਸੀ ਤੇ ਭਰਜਾਈ ਦਾ ਵੀ। ਉਸਦੇ ਭਰਾ ਦੀ ਪਹਿਲੇ ਵਿਆਹ ਤੋਂ 12 ਸਾਲ ਦੀ ਧੀ ਹੈ, ਜੋ ਆਪਣੀ ਦਾਦੀ ਨਾਲ ਰਹਿੰਦੀ ਹੈ। ਦੋਵੇਂ ਪਿਛਲੇ ਇਕ ਸਾਲ ਤੋਂ ਕਰਤਾਰ ਨਗਰ ‘ਚ ਰਹਿ ਰਹੇ ਸਨ। ਦੋਵਾਂ ਵਿਚਾਲੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਲੜਾਈ ਹੁੰਦੀ ਰਹਿੰਦੀ ਸੀ। ਬੀਤੀ ਰਾਤ ਵੀ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋਇਆ ਸੀ। ਮ੍ਰਿਤਕ ਦੀ ਭੈਣ ਅਨੂ ਬਾਲਾ ਨੇ ਦੱਸਿਆ ਕਿ ਐਤਵਾਰ ਦੁਪਹਿਰ ਉਸ ਦੀ ਭੈਣ ਆਰਤੀ ਉਸ ਦੇ ਘਰ ਆਈ ਸੀ। ਉਹ ਸ਼ਾਮ ਨੂੰ ਹੀ ਵਾਪਸ ਆਈ ਸੀ। ਉਸ ਨੇ ਉਸ ਨੂੰ ਦੱਸਿਆ ਕਿ ਉਸ ਦਾ ਪਤੀ ਉਸ ਨਾਲ ਦੁਬਾਰਾ ਝਗੜਾ ਕਰ ਰਿਹਾ ਹੈ। ਉਸ ਨੂੰ ਦਿਲਾਸਾ ਦੇ ਕੇ ਘਰ ਭੇਜ ਦਿੱਤਾ। ਉਸ ਨੇ ਰਾਤ ਕਰੀਬ 7-8 ਵਜੇ ਉਸ ਨੂੰ ਫੋਨ ਵੀ ਕੀਤਾ ਪਰ ਉਸ ਦੀ ਭੈਣ ਨੇ ਫੋਨ ਨਹੀਂ ਚੁੱਕਿਆ। ਉਹ ਰਾਤ 12 ਵਜੇ ਤਕ ਉਸ ਨੂੰ ਫੋਨ ਕਰਦੀ ਰਹੀ ਪਰ ਉਸ ਨੇ ਫੋਨ ਨਹੀਂ ਚੁੱਕਿਆ। ਸੋਮਵਾਰ ਨੂੰ ਜਦੋਂ ਉਹ ਘਰ ਪਹੁੰਚੀ ਤਾਂ ਉਸ ਨੇ ਦਰਵਾਜ਼ਾ ਖੜਕਾਇਆ ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਉਸ ਨੇ ਆਸ-ਪਾਸ ਦੇ ਲੋਕਾਂ ਨੂੰ ਬੁਲਾਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਦੇ ਆਉਣ ਤੋਂ ਬਾਅਦ ਆਸਪਾਸ ਦੇ ਲੋਕਾਂ ਨੇ ਛੱਤ ਤੋਂ ਅੰਦਰ ਜਾ ਕੇ ਦੇਖਿਆ ਤਾਂ ਅੰਦਰ ਦੋਹਾਂ ਦੀਆਂ ਲਾਸ਼ਾਂ ਪਈਆਂ ਸਨ। ਉਸ ਦੀ ਭੈਣ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਮਿਲੇ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ।
Post navigation
ਰਾਘਵ ਰੂਪ ‘ਚ ਭਗਵਾਨ ਰਾਮ ਦੇ ਕਰੋ ਦਰਸ਼ਨ, ਅਯੁੱਧਿਆ ‘ਚ ਵੈਦਿਕ ਜਾਪ ਨਾਲ ਬਿਰਾਜੇ ਰਾਮਲਲਾ, ਪੀਐਮ ਮੋਦੀ ਨੇ ਭਗਵਾਨ ਦੀਆਂ ਅੱਖਾਂ ਵਿਚ ਪਾਇਆ ਕੱਜਲ, ਵੇਖੋ ਲਾਈਵ ਪ੍ਰੋਗਰਾਮ
ਭਲਕੇ ਤੋਂ ਆਮ ਲੋਕਾਂ ਲਈ ਖੋਲ੍ਹ ਦਿੱਤੇ ਜਾਣਗੇ ਅਯੁੱਧਿਆ ਰਾਮ ਮੰਦਿਰ ਦੇ ਕਪਾਟ, ਰੋਜ਼ਾਨਾ ਇੱਕ ਲੱਖ ਸ਼ਰਧਾਲੂ ਕਰਨਗੇ ਦਰਸ਼ਨ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us