ਮਿੰਨੀ ਅਯੁੱਧਿਆ ਬਣਿਆ ਜਲੰਧਰ… ਸ਼੍ਰੀ ਦੇਵੀ ਤਲਾਬ ਮੰਦਿਰ ‘ਚ ਜਲਾਏ 1 ਲੱਖ 21 ਹਜ਼ਾਰ ਦੀਵੇ

ਮਿੰਨੀ ਅਯੁੱਧਿਆ ਬਣਿਆ ਜਲੰਧਰ… ਸ਼੍ਰੀ ਦੇਵੀ ਤਲਾਬ ਮੰਦਿਰ ‘ਚ ਜਲਾਏ 1 ਲੱਖ 21 ਹਜ਼ਾਰ ਦੀਵੇ

ਜਲੰਧਰ (ਵੀਓਪੀ ਬਿਊਰੋ) ਅਯੁੱਧਿਆ ‘ਚ ਸ਼੍ਰੀ ਰਾਮ ਮੰਦਿਰ ਦੇ ਪਵਿੱਤਰ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਜਲੰਧਰ ਦੇ ਪ੍ਰਸਿੱਧ ਸ਼ਕਤੀਪੀਠ ਸ਼੍ਰੀ ਦੇਵੀ ਤਾਲਾਬ ਮੰਦਿਰ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ। ਸ਼੍ਰੀ ਦੇਵੀ ਤਾਲਾਬ ਮੰਦਿਰ ਨੂੰ ਰੰਗ-ਬਿਰੰਗੀਆਂ ਲਾਈਟਾਂ ਅਤੇ ਫੁੱਲਾਂ ਨਾਲ ਇਸ ਹੱਦ ਤੱਕ ਸਜਾਇਆ ਗਿਆ ਸੀ ਕਿ ਮੰਦਰ ਖੁਸ਼ੀ ਨਾਲ ਝੂਮ ਰਿਹਾ ਸੀ।

ਇਸ ਦੌਰਾਨ ਸਿੱਧ ਸ਼ਕਤੀਪੀਠ ਸ਼੍ਰੀ ਦੇਵੀ ਤਾਲਾਬ ਮੰਦਿਰ ਪ੍ਰਬੰਧਕ ਕਮੇਟੀ ਦੀ ਤਰਫੋਂ ਭਗਵਾਨ ਸ਼੍ਰੀ ਰਾਮ ਦੇ ਆਗਮਨ ਪੁਰਬ ਨੂੰ ਸਮਰਪਿਤ ਮੰਦਿਰ ਵਿੱਚ ਇੱਕ ਲੱਖ 21 ਹਜ਼ਾਰ ਵਿਸ਼ਾਲ ਦੀਵੇ ਜਗਾ ਕੇ ਫੁੱਲ ਮਾਲਾਵਾਂ ਅਰਪਿਤ ਕੀਤੀਆਂ ਗਈਆਂ।

ਸਭ ਤੋਂ ਪਹਿਲਾਂ ਸਵੇਰੇ 9 ਤੋਂ 11 ਵਜੇ ਤੱਕ ਸੁੰਦਰ ਕਾਂਡ ਅਤੇ ਹਨੂੰਮਾਨ ਚਾਲੀਸਾ ਦੇ ਪਾਠ ਕੀਤੇ ਗਏ। ਇਸ ਦੌਰਾਨ ਮੰਦਰ ‘ਚ ਵੱਡੀ ਸਕਰੀਨ ਲਗਾਈ ਗਈ ਅਤੇ ਅਯੁੱਧਿਆ ‘ਚ ਹੋਣ ਵਾਲੀ ਪ੍ਰਾਣ ਪ੍ਰਤਿਸ਼ਠਾ ਦਾ ਲਾਈਵ ਟੈਲੀਕਾਸਟ ਵੀ ਰਾਮ ਭਗਤਾਂ ਨੂੰ ਦਿਖਾਇਆ ਗਿਆ। ਇਸ ਉਪਰੰਤ ਰੰਗੋਲੀ ਸਜਾਉਣ ਦਾ ਪ੍ਰੋਗਰਾਮ ਵੀ ਕਰਵਾਇਆ ਗਿਆ।

ਸ਼ਾਮ ਨੂੰ ਮੰਦਰ ਪਰਿਸਰ ਵਿੱਚ 1 ਲੱਖ 21 ਹਜ਼ਾਰ ਦੀਵਿਆਂ ਦੀ ਮਾਲਾ ਚੜ੍ਹਾਈ ਗਈ। ਇਸ ਤੋਂ ਇਲਾਵਾ ਮੰਦਰ ਵਿੱਚ ਵੱਖ-ਵੱਖ ਪ੍ਰਕਾਰ ਦੇ ਪਕਵਾਨਾਂ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ।

error: Content is protected !!