ਆਸਟ੍ਰੇਲੀਆ ਦੇ ਬੀਚ ‘ਤੇ ਘੁੰਮਣ ਗਿਆ ਪੰਜਾਬੀ ਪਰਿਵਾਰ ਆਇਆ ਸਮੁੰਦਰੀ ਲਹਿਰਾਂ ਦੀ ਲਪੇਟ ‘ਚ, ਤਿੰਨ ਜਣਿਆਂ ਦੀ ਮੌ.ਤ

ਆਸਟ੍ਰੇਲੀਆ ਦੇ ਬੀਚ ‘ਤੇ ਘੁੰਮਣ ਗਿਆ ਪੰਜਾਬੀ ਪਰਿਵਾਰ ਆਇਆ ਸਮੁੰਦਰੀ ਲਹਿਰਾਂ ਦੀ ਲਪੇਟ ‘ਚ, ਤਿੰਨ ਜਣਿਆਂ ਦੀ ਮੌ.ਤ

ਵੀਓਪੀ ਬਿਊਰੋ – ਫਗਵਾੜਾ ਤੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ, ਜਿੱਥੇ ਆਸਟ੍ਰੇਲੀਆ ਘੁੰਮਣ ਗਿਆ ਇਕ ਪਰਿਵਾਰ ਮੈਲਬੌਰਨ ਦੇ ਬੀਚ ‘ਤੇ ਨਹਾਉਂਦੇ ਸਮੇਂ ਲਹਿਰਾਂ ‘ਚ ਡੁੱਬ ਗਿਆ, ਜਿਸ ‘ਚ 3 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਨੂੰ ਬਚਾ ਲਿਆ ਗਿਆ।

 

ਪ੍ਰਾਪਤ ਜਾਣਕਾਰੀ ਅਨੁਸਾਰ ਫਗਵਾੜਾ ਦੇ ਸੋਂਧੀ ਪਰਿਵਾਰ ਦੇ ਸੰਜੀਵ ਸੋਂਧੀ ਅਤੇ ਰੀਮਾ ਸੋਂਧੀ ਜੋ ਕਿ ਆਸਟ੍ਰੇਲੀਆ ਤੋਂ ਫਗਵਾੜਾ ਤੋਂ ਆਪਣੇ ਰਿਸ਼ਤੇਦਾਰਾਂ ਨਾਲ ਘੁੰਮਣ ਲਈ ਗਏ ਹੋਏ ਸਨ, ਆਪਣੇ ਰਿਸ਼ਤੇਦਾਰਾਂ ਨਾਲ ਬੀਚ ‘ਤੇ ਗਏ ਹੋਏ ਸਨ, ਜਿੱਥੇ ਲਹਿਰਾਂ ਦੀ ਲਪੇਟ ‘ਚ ਚਾਰ ਵਿਅਕਤੀ ਆ ਗਏ।

ਇਨ੍ਹਾਂ ਵਿੱਚੋਂ ਇੱਕ ਨੂੰ ਬਚਾ ਲਿਆ ਪਰ ਉਸ ਦੀ ਪਤਨੀ ਅਤੇ ਉਸ ਦੇ ਦੋ ਰਿਸ਼ਤੇਦਾਰ ਪਾਣੀ ਵਿਚ ਰੁੜ੍ਹ ਗਏ, ਜਿਸ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ।

error: Content is protected !!