ਭੈਣ ਵਿਆਹ ਕਰਵਾਉਣ ਜਾ ਰਹੀ ਸੀ ਕੋਰਟ, ਭਰਾ ਨੇ ਦੋਸਤਾਂ ਨਾਲ ਮਿਲ ਕੇ ਪ੍ਰੇਮੀ ਕੀਤਾ ਅਗਵਾ, ਕਾਰ ਵਿਚ ਬਿਠਾ ਲੈ ਗਏ ਰਾਜਸਥਾਨ ਵੱਲ ਫਿਰ…

ਭੈਣ ਵਿਆਹ ਕਰਵਾਉਣ ਜਾ ਰਹੀ ਸੀ ਕੋਰਟ, ਭਰਾ ਨੇ ਦੋਸਤਾਂ ਨਾਲ ਮਿਲ ਕੇ ਪ੍ਰੇਮੀ ਕੀਤਾ ਅਗਵਾ, ਕਾਰ ਵਿਚ ਬਿਠਾ ਲੈ ਗਏ ਰਾਜਸਥਾਨ ਵੱਲ ਫਿਰ…

ਵੀਓਪੀ ਬਿਊਰੋ, ਨੈਸ਼ਨਲ-ਵੀਰਵਾਰ ਨੂੰ ਕੋਰਟ ਵਿਚ ਪ੍ਰੇਮੀ ਨਾਲ ਵਿਆਹ ਕਰਵਾਉਣ ਭੈਣ ਆਈ ਤਾਂ ਭਰਾ ਨੇ ਦੋਸਤਾਂ ਨਾਲ ਮਿਲ ਕੇ ਮੁੰਡੇ ਨੂੰ ਅਗਵਾ ਕਰ ਲਿਆ। ਗੱਡੀ ਵਿਚ ਪਾ ਚਾਰ-ਪੰਜ ਜਣੇ ਉਕਤ ਮੁੰਡੇ ਨੂੰ ਰਾਜਸਥਾਨ ਵੱਲ ਲੈ ਗਏ। ਪਿੱਛੋਂ ਭੈਣ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਤੇ ਪੁਲਿਸ ਮੁਲਜ਼ਮਾਂ ਦੀ ਗੱਡੀ ਦਾ ਪਿੱਛਾ ਕਰਨ ਲੱਗੀ। ਮਾਮਲਾ ਗਾਜ਼ੀਆਬਾਦ ਦਾ ਹੈ। ਅਗਵਾ ਕੀਤਾ ਗਿਆ ਮੁੰਡਾ ਸੀਕਰ ਦਾ ਰਹਿਣ ਵਾਲਾ ਹੈ। ਗਾਜ਼ੀਆਬਾਦ ਤਹਿਸੀਲ ਉਸ ਨੂੰ ਕਾਰ ਵਿੱਚ ਬਿਠਾ ਕੇ ਅਗਵਾ ਕਰ ਲਿਆ ਗਿਆ। ਦੇਰ ਰਾਤ ਝੁੰਝੁਨੂੰ ਤੋਂ ਪੁਲਿਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼.ਤਾਰ ਕਰ ਲਿਆ ਗਿਆ ਅਤੇ ਮੁੰਡੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਗਿਆ।


ਜਾਣਕਾਰੀ ਅਨੁਸਾਰ ਪ੍ਰੇਮੀ ਜੋੜਾ ਬੁੱਧਵਾਰ ਨੂੰ ਰਾਜਸਥਾਨ ਦੇ ਸੀਕਰ ਤੋਂ ਗਾਜ਼ੀਆਬਾਦ ਭੱਜ ਗਿਆ ਸੀ। ਵੀਰਵਾਰ ਨੂੰ ਦੋਵੇਂ ਕੋਰਟ ਮੈਰਿਜ ਲਈ ਤਹਿਸੀਲ ‘ਚ ਆਏ ਸਨ। ਇਸ ਸਬੰਧੀ ਜਦੋਂ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਮਿਲੀ ਤਾਂ ਉਹ ਭਾਲ ਕਰਦੇ ਹੋਏ ਤਹਿਸੀਲ ‘ਚ ਪੁੱਜੇ ਅਤੇ ਨੌਜਵਾਨ ਨੂੰ ਆਪਣੀ ਕਾਰ ‘ਚ ਹੀ ਅਗਵਾ ਕਰ ਲਿਆ | ਲੜਕੀ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ।
ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੋਬਾਈਲ ਨੰਬਰ ਅਤੇ ਕਾਰ ਨੰਬਰ ਦੇ ਆਧਾਰ ‘ਤੇ ਨੌਜਵਾਨ ਦੀ ਕਾਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਸਥਾਨਕ ਪੁਲਿਸ ਦੀ ਮਦਦ ਨਾਲ ਰਾਜਸਥਾਨ ਦੇ ਝੁੰਝੁਨੂ ਜ਼ਿਲ੍ਹੇ ਦੇ ਬਾਗਗੜ੍ਹ ਥਾਣਾ ਖੇਤਰ ‘ਚ ਮੁਲਜ਼ਮ ਦੀ ਕਾਰ ਨੂੰ ਰੋਕਿਆ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ‘ਚ ਲੜਕੀ ਦਾ ਭਰਾ ਸ਼ੁਭਮ, ਰਾਜੇਂਦਰ, ਆਕਾਸ਼, ਦਲੀਪ ਅਤੇ ਵਿਜੇ ਸ਼ਾਮਲ ਹਨ। ਸਾਰੇ ਮੁਲਜ਼ਮ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਪੀੜਤ ਨੌਜਵਾਨ ਮਹਿੰਦਰ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਅਤੇ ਮੁਲਜ਼ਮ ਦੀ ਕਾਰ ਵੀ ਬਰਾਮਦ ਕਰ ਲਈ ਗਈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੇ ਨੌਜਵਾਨ ਨੂੰ ਕ.ਤ.ਲ ਕਰਨ ਦੀ ਨੀਅਤ ਨਾਲ ਅਗਵਾ ਕੀਤਾ ਸੀ। ਕਾਬੂ ਕੀਤੇ ਮੁਲਜ਼ਮ ਸ਼ੁਭਮ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਦੱਸਿਆ ਕਿ ਮਹਿੰਦਰ ਉਸ ਦੇ ਇਲਾਕੇ ਵਿੱਚ ਰਹਿੰਦਾ ਹੈ। ਬੁੱਧਵਾਰ ਨੂੰ ਉਹ ਉਸ ਦੀ ਭੈਣ ਨੂੰ ਆਪਣੇ ਨਾਲ ਲੈ ਕੇ ਆਇਆ ਸੀ ਕਿਉਂਕਿ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ।

error: Content is protected !!