ਅਯੁੱਧਿਆ ਵਿਚ “ਸ਼ਬਰੀ ਰਸੋਈ” ਦਾ ਬਿੱਲ ਹੋਇਆ ਵਾਇਰਲ, ਚਾਹ ਤੇ ਟੋਸਟ ਦੀ ਕੀਮਤ ਜਾਣ ਹੋ ਜਾਓਗੇ ਹੈਰਾਨ, ਲੋਕਾਂ ਨੇ ਕੀਤੇ ਕੁਮੈਂਟ

ਅਯੁੱਧਿਆ ਵਿਚ “ਸ਼ਬਰੀ ਰਸੋਈ” ਦਾ ਬਿੱਲ ਹੋਇਆ ਵਾਇਰਲ, ਚਾਹ ਤੇ ਟੋਸਟ ਦੀ ਕੀਮਤ ਜਾਣ ਹੋ ਜਾਓਗੇ ਹੈਰਾਨ, ਲੋਕਾਂ ਨੇ ਕੀਤੇ ਕੁਮੈਂਟ


ਵੀਓਪੀ ਬਿਊਰੋ, ਨੈਸ਼ਨਲ-ਅਯੁੱਧਿਆ ‘ਚ ਭਗਵਾਨ ਸ਼੍ਰੀ ਰਾਮ ਦੇ ਮੰਦਿਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਬਾਅਦ ਵੱਡੀ ਗਿਣਤੀ ‘ਚ ਸ਼ਰਧਾਲੂ ਦਰਸ਼ਨਾਂ ਲਈ ਆ ਰਹੇ ਹਨ। ਸ਼ਰਧਾ ਦੇ ਇਸ ਧਾਮ ਦੇ ਦਰਸ਼ਨ ਕਰਨ ਲਈ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਪਹੁੰਚ ਰਹੇ ਹਨ। ਇਸ ਵਿਚਾਲੇ ਵੱਡੀ ਗਿਣਤੀ ਵਿਚ ਤਸਵੀਰਾਂ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵਿਚੋਂ ਇਕ ਤਸਵੀਰ ਨੇ ਸੋਸ਼ਲ ਮੀਡੀਆ ਯੂਜ਼ਰਜ਼ ਦਾ ਧਿਆਨ ਆਪਣੇ ਵੱਲ ਖਿਚਿਆ ਹੈ। ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਉਪਭੋਗਤਾ ਨੇ ਅਯੁੱਧਿਆ ਦੇ ਟੇਡੀ ਬਾਜ਼ਾਰ ਚੌਂਕ ‘ਚ ਬਣੇ ਮਲਟੀਲੈਵਲ ਕੰਪਲੈਕਸ ਵਿਚ ਬਣੇ ਇਕ ਰੈਸਟੋਰੈਂਟ ‘ਸ਼ਬਰੀ ਰਸੌਈ’ ਦੇ ਬਿੱਲ ਦੀ ਤਸਵੀਰ ਪੋਸਟ ਕੀਤੀ ਗਈ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।

Image


ਦਰਅਸਲ, ਇੱਥੇ ਚਾਹ ਦੇ ਕੱਪ ਦੀ ਕੀਮਤ 55 ਰੁਪਏ ਅਤੇ ਟੋਸਟ ਦੀ ਕੀਮਤ 65 ਰੁਪਏ ਰੱਖੀ ਗਈ ਹੈ। ਜਿਸ ਬਾਰੇ ਯੂਜ਼ਰਜ਼ ਨੇ ਕਿਹਾ ਕਿ ‘ਇਹ ਰਾਮ ਦੇ ਨਾਮ ‘ਤੇ ਲੁੱਟ ਹੈ’। ਜਿਵੇਂ ਹੀ ਯੂਜ਼ਰ ਨੇ ਬਿੱਲ ਦੀ ਫੋਟੋ ਟਵਿਟਰ ‘ਤੇ ਪੋਸਟ ਕੀਤੀ। ਇਸ ‘ਤੇ ਲੋਕਾਂ ਵੱਲੋਂ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ।
ਦਰਅਸਲ ਇਹ ਤਸਵੀਰ x ਦੀ ਸਾਈਟ ‘ਤੇ ਪੋਸਟ ਕੀਤੀ ਗਈ ਹੈ ਇਸ ‘ਤੇ ਟਿੱਪਣੀ ਕਰਦੇ ਹੋਏ ਯੂਜ਼ਰ ਨੇ ਅੱਗੇ ਲਿਖਿਆ ਹੈ ਕਿ ਰਾਮ ਦੇ ਨਾਂ ‘ਤੇ ਲੁੱਟ ਹੈ। ਇਕ ਵਿਅਕਤੀ ਨੇ ਲਿਖਿਆ, ਤੁਸੀਂ ਅਜਿਹੀਆਂ ਥਾਵਾਂ ‘ਤੇ ਕਿਉਂ ਜਾਂਦੇ ਹੋ? ਕੋਈ ਵੀ ਤੁਹਾਨੂੰ ਫੜ ਕੇ ਨਹੀਂ ਲੈ ਕੇ ਗਿਆ ਸੀ। ਇਕ ਹੋਰ ਵਿਅਕਤੀ ਨੇ ਲਿਖਿਆ ਕਿ ਉਥੇ ਭੰਡਾਰੇ ਵੀ ਚੱਲਦੇ ਹਨ, ਤੁਹਾਨੂੰ ਮੁਫਤ ਵਿਚ ਖਾਣਾ ਮਿਲੇਗਾ। ਰੋਡ ‘ਤੇ ਚਾਹ ਦੇ ਕਈ ਸਟਾਲ ਹਨ ਉਥੇ ਚਾਹ 10 ਰੁਪਏ ‘ਚ ਮਿਲਦੀ ਹੈ।

error: Content is protected !!