ਰੱਬ ਨੇ ਬਣਾ’ਤੀ ਜੋੜੀ : 103 ਸਾਲਾ ਲਾੜਾ, 49 ਸਾਲਾ ਲਾੜੀ, ਨਿਕਾਹ ਮਗਰੋਂ ਆਟੋ ਵਿਚ ਲਿਆਂਦੀ ਡੋਲੀ, ਬੋਲੇ, ਇਕੱਲਾਪਨ ਨਹੀਂ ਕੱਟਿਆ ਜਾਂਦਾ ਇਸ ਲਈ ਕੀਤਾ ਨਿਕਾਹ

ਰੱਬ ਨੇ ਬਣਾ’ਤੀ ਜੋੜੀ : 103 ਸਾਲਾ ਲਾੜਾ, 49 ਸਾਲਾ ਲਾੜੀ, ਨਿਕਾਹ ਮਗਰੋਂ ਆਟੋ ਵਿਚ ਲਿਆਂਦੀ ਡੋਲੀ, ਬੋਲੇ, ਇਕੱਲਾਪਨ ਨਹੀਂ ਕੱਟਿਆ ਜਾਂਦਾ ਇਸ ਲਈ ਕੀਤਾ ਨਿਕਾਹ


ਵੀਓਪੀ ਬਿਊਰੋ, ਨੈਸ਼ਨਲ : ਕਹਿੰਦੇ ਨੇ ਜੋੜੀਆਂ ਤਾਂ ਰੱਬ ਬਣਾ ਕੇ ਭੇਜਦਾ ਹੈ ਪਰ ਭੋਪਾਲ ਵਿਚ ਇਕ ਅਜਿਹਾ ਵਿਆਹ ਹੋਇਆ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇੱਥੋਂ ਦੇ ਇਕ ਵਸਨੀਕ ਨੇ 103 ਸਾਲ ਦੀ ਉਮਰ ਵਿਚ ਨਿਕਾਹ ਕਰ ਕੇ ਨਵੀਂ ਦੁਨੀਆਂ ਵਸਾ ਲਈ ਹੈ। ਦਰਅਸਲ, ਸ਼ਨਿੱਚਰਵਾਰ ਨੂੰ ਇਕ ਵੀਡੀਓ ਇੰਟਰਨੈਟ ’ਤੇ ਚੱਲਿਆ ਹੈ। ਇਸ ਵਿਚ 103 ਸਾਲਾਂ ਦੇ ਬਜ਼ੁਰਗ ਹਬੀਬ ਨਜ਼ਰ ਨਿਕਾਹ ਤੋਂ ਬਾਅਦ ਆਟੋ ਵਿਚ ਆਪਣੀ 49 ਸਾਲ ਦੀ ਬੇਗ਼ਮ ਫਿਰੋਜ਼ ਜਹਾਂ ਨੂੰ ਘਰ ਲੈ ਕੇ ਆਏ ਹਨ। ਲੋਕ ਇਨ੍ਹਾਂ ਨੂੰ ਮੁਬਾਰਕਬਾਦ ਦਿੰਦੇ ਨਜ਼ਰ ਆ ਰਹੇ ਹਨ।

ਇਸ ਦੌਰਾਨ ਉਨ੍ਹਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਬੜੀ ਮਾਸੂਮੀਅਤ ਨਾਲ ਜਵਾਬ ਦਿੱਤਾ ਕਿ ਇਕੱਲਾਪਨ ਨਹੀਂ ਕੱਟਿਆ ਜਾਂਦਾ, ਇਸ ਲਈ ਵਿਆਹ ਕਰ ਲਿਆ। ਦੱਸਦੇਈਏ ਕਿ ਹਬੀਬ ਨਜ਼ਰ ਦਾ ਇਹ ਤੀਜਾ ਵਿਆਹ ਹੈ। 103 ਸਾਲ ਦੀ ਉਮਰ ਵਿਚ ਆਪਣੀ ਅੱਧੀ ਉਮਰ ਦੀ ਹਮਸਫਰ ਲਿਆ ਕੇ ਉਹ ਖੁਸ਼ ਨਜ਼ਰ ਆਏ।

error: Content is protected !!