ਕੁੜੀ ਨੂੰ ਕਾਰ ਵਿਚ ਅਗਵਾ ਕਰ ਕੇ ਮੋਟਰ ਉਤੇ ਲੈ ਗਏ ਪੰਜ ਮੁੰਡੇ, ਸਮੂਹਿਕ ਬਲਾ.ਤਕਾਰ ਮਗਰੋਂ ਬੇਹੋਸ਼ ਹੋਈ ਨੂੰ ਘਰ ਮੂਹਰੇ ਸੁੱਟ ਗਏ

ਕੁੜੀ ਨੂੰ ਕਾਰ ਵਿਚ ਅਗਵਾ ਕਰ ਕੇ ਮੋਟਰ ਉਤੇ ਲੈ ਗਏ ਪੰਜ ਮੁੰਡੇ, ਸਮੂਹਿਕ ਬਲਾ.ਤਕਾਰ ਮਗਰੋਂ ਬੇਹੋਸ਼ ਹੋਈ ਨੂੰ ਘਰ ਮੂਹਰੇ ਸੁੱਟ ਗਏ


ਵੀਓਪੀ ਬਿਊਰੋ, ਮੋਗਾ-ਮੋਗਾ ਦੇ ਬਾਘਾ ਪੁਰਾਣਾ ਦੇ ਇੱਕ ਪਿੰਡ ‘ਚ ਇੱਕ ਨਾਬਾਲਗ ਲੜਕੀ ਨਾਲ ਸਮੂਹਿਕ ਬਲਾ.ਤਕਾਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ 5 ਮੁੰਡਿਆਂ ਨੇ ਕੁੜੀ ਨੂੰ ਮਾਰੂਤੀ ਕਾਰ ‘ਚ ਅਗਵਾ ਕਰਕੇ ਮੋਟਰ ਉਤੇ ਜਾ ਕੇ ਉਸ ਨਾਲ ਜ਼ਬਰ ਜਨਾਹ ਕੀਤਾ।

ਵਿਰੋਧ ਕਰਨ ਉਤੇ ਜਾਲਮਾਂ ਨੇ ਕੁੜੀ ਨਾਲ ਕੁੱਟਮਾਰ ਕੀਤੀ। ਕੁੜੀ ਦੀ ਉਮਰ 17 ਸਾਲ ਦੱਸੀ ਜਾ ਰਹੀ ਹੈ। ਉਹ ਬੇਹੋਸ਼ ਕੁੜੀ ਨੂੰ ਘਰ ਮੂਹਰੇ ਸੁੱਟ ਕੇ ਫਰਾਰ ਹੋ ਗਏ। ਇੱਕ ਮੁੰਡਾ ਇਸ ਕੁੜੀ ਦੇ ਪਿੰਡ ਦਾ ਹੀ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਹ ਮਾਮਲਾ 27 ਜਨਵਰੀ ਦੀ ਸ਼ਾਮ ਦਾ ਹੈ। ਪੀੜਤ ਪਰਿਵਾਰ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ। ਇਨ੍ਹਾਂ ਆਰੋਪੀਆਂ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ।

error: Content is protected !!