ਪਿਤਾ ਦੇ ਮੋਬਾਈਲ ਉਤੇ ਵੇਖਦਾ ਸੀ ਅਸ਼ਲੀਲ ਫਿਲਮਾਂ, ਸਕੂਲੋਂ ਸ਼ਿਕਾਇਤਾਂ ਆਉਣ ਮਗਰੋਂ ਤੰਗ ਆ ਪਿਤਾ ਨੇ ਪੁੱਤ ਨੂੰ ਉਤਾਰਿਆ ਮੌ.ਤ ਦੇ ਘਾਟ, ਤਰੀਕਾ ਜਾਣ ਅੱਡੀਆਂ ਰਹਿ ਜਾਣਗੀਆਂ ਅੱਖਾਂ

ਪਿਤਾ ਦੇ ਮੋਬਾਈਲ ਉਤੇ ਵੇਖਦਾ ਸੀ ਅਸ਼ਲੀਲ ਫਿਲਮਾਂ, ਸਕੂਲੋਂ ਸ਼ਿਕਾਇਤਾਂ ਆਉਣ ਮਗਰੋਂ ਤੰਗ ਆ ਪਿਤਾ ਨੇ ਪੁੱਤ ਨੂੰ ਉਤਾਰਿਆ ਮੌ.ਤ ਦੇ ਘਾਟ, ਤਰੀਕਾ ਜਾਣ ਅੱਡੀਆਂ ਰਹਿ ਜਾਣਗੀਆਂ ਅੱਖਾਂ


ਵੀਓਪੀ ਬਿਊਰੋ, ਪੁਣੇ : ਮਹਾਰਾਸ਼ਟਰ ਦੇ ਸੋਲਾਪੁਰ ’ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। 14 ਸਾਲਾ ਪੁੱਤ ਦੀਆਂ ਹਰਕਤਾਂ ਤੋਂ ਤੰਗ ਆ ਕੇ ਪਿਤਾ ਨੇ ਉਸ ਨੂੰ ਕੋਲਡ ਡ੍ਰਿੰਕ ’ਚ ਸੋਡੀਅਮ ਨਾਈਟ੍ਰੇਟ ਮਿਲਾ ਕੇ ਪਿਆ ਦਿੱਤਾ, ਜਿਸ ਨਾਲ ਉਸ ਦੀ ਮੌ.ਤ ਹੋ ਗਈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼.ਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਿਸ਼ਾਲ ਬੱਟੂ ਆਪਣੇ ਮੋਬਾਈਲ ’ਤੇ ਅਸ਼ਲੀਲ ਸਮੱਗਰੀ ਦੇਖਦਾ ਸੀ। ਪੜ੍ਹਾਈ ’ਚ ਰੁਚੀ ਨਾ ਲੈਣ ਕਾਰਨ ਸਕੂਲ ਤੋਂ ਵੀ ਉਸ ਦੀਆਂ ਸ਼ਿਕਾਇਤਾਂ ਆਉਂਦੀਆਂ ਸਨ।

ਵਿਸ਼ਾਲ ਦੀਆਂ ਹਰਕਤਾਂ ਤੋਂ ਉਸਦਾ ਪਿਤਾ ਵਿਜੇ ਬੱਟੂ (42) ਤੰਗ ਆ ਚੁੱਕਾ ਸੀ ਤੇ ਉਸ ਨੇ ਉਸ ਦੀ ਹੱਤਿ.ਆ ਕਰ ਦਿੱਤੀ। ਆਪਣਾ ਅਪਰਾਧ ਲੁਕਾਉਣ ਲਈ ਬੀਤੀ 13 ਜਨਵਰੀ ਨੂੰ ਵਿਜੇ ਨੇ ਆਪਣੀ ਪਤਨੀ ਕੀਰਤੀ ਨਾਲ ਥਾਣੇ ਜਾ ਕੇ ਵਿਸ਼ਾਲ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਉਸੇ ਦਿਨ ਪੁਲਿਸ ਨੂੰ ਤੁਲਜਾਪੁਰ ਨਾਕੇ ਨੇੜੇ ਵਿਸ਼ਾਲ ਦੀ ਲਾਸ਼ ਮਿਲੀ। ਪੁਲਿਸ ਨੇ ਸ਼ੱਕ ਹੋਣ ’ਤੇ ਵਿਜੇ ਨੂੰ ਹਿਰਾਸਤ ’ਚ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਆਪਣਾ ਜੁਰਮ ਕਬੂਲ ਕਰ ਲਿਆ।

error: Content is protected !!