Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
February
6
ਹੁਣ ਰਜਿਸਟਰੀ ਕਰਵਾਉਣ ਲਈ NOC ਦੀ ਨਹੀਂ ਪਵੇਗੀ ਲੋੜ, ਸਰਕਾਰ ਨੇ ਕੀਤਾ ਐਲਾਨ
Latest News
Politics
Punjab
ਹੁਣ ਰਜਿਸਟਰੀ ਕਰਵਾਉਣ ਲਈ NOC ਦੀ ਨਹੀਂ ਪਵੇਗੀ ਲੋੜ, ਸਰਕਾਰ ਨੇ ਕੀਤਾ ਐਲਾਨ
February 6, 2024
Voice of Punjab
ਹੁਣ ਰਜਿਸਟਰੀ ਕਰਵਾਉਣ ਲਈ NOC ਦੀ ਨਹੀਂ ਪਵੇਗੀ ਲੋੜ, ਸਰਕਾਰ ਨੇ ਕੀਤਾ ਐਲਾਨ
ਵੀਓਪੀ ਬਿਊਰੋ, ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕਰ ਦਿੱਤਾ ਹੈ। ਹੁਣ ਪੰਜਾਬ ਵਿੱਚ ਰਜਿਸਟਰੀਆਂ ਕਰਵਾਉਣ ਲਈ ਐਨਓਸੀ ਦੀ ਜ਼ਰੂਰਤ ਨਹੀਂ ਪਵੇਗੀ। ਸਰਕਾਰ ਦੇ ਇਸ ਐਲਾਨ ਨਾਲ ਰਜਿਸਟਰੀਆਂ ਕਰਵਾਉਣ ਵਿੱਚ ਅੜਿੱਕੇ ਖਤਮ ਹੋਣਗੇ।
ਇਹ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਦਿੱਤੀ। ਉਨ੍ਹਾਂ ਕਿਹਾ, ‘ਪੰਜਾਬ ਵਿੱਚ ਹਰ ਕਿਸਮ ਦੀਆਂ ਰਜਿਸਟਰੀਆਂ ‘ਤੇ NOC ਵਾਲੀ ਸ਼ਰਤ ਖਤਮ ਹੋ ਰਹੀ ਹੈ..ਵੇਰਵੇ ਜਲਦੀ…’
ਦੱਸ ਦਈਏ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਨੇ ਸੂਬੇ ਦੇ 22 ਜ਼ਿਲ੍ਹਿਆਂ ਦੇ 5773 ਪਿੰਡਾਂ ਨੂੰ NOC ਤੋਂ ਰਾਹਤ ਦਿੱਤੀ ਸੀ। ਇਸ ਦੇ ਬਾਵਜੂਦ ਐਨਓਸੀ ਕਰਕੇ ਲੋਕਾਂ ਦੀ ਵੱਡੀ ਖੱਜਲ-ਖੁਆਰੀ ਹੋ ਰਹੀ ਸੀ। ਇੱਕ ਪਾਸੇ ਐਨਓਸੀ ਕਰਕੇ ਜਾਇਦਾਦਾਂ ਦੀਆਂ ਰਜਿਸਟਰੀਆਂ ਵਿੱਚ ਅੜਿੱਕਾ ਪੈ ਰਿਹਾ ਸੀ, ਉੱਥੇ ਹੀ ਐਨਓਸੀ ਦੇ ਨਾਂ ‘ਤੇ ਕਈ ਧਾਂਦਲੀਆਂ ਵੀ ਸਾਹਮਣੇ ਆ ਰਹੀਆਂ ਸੀ।
ਦਰਅਸਲ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਮਗਰੋਂ ਗੈਰ-ਕਾਨੂੰਨੀ ਕਲੋਨੀਆਂ ਨੂੰ ਰੋਕਣ ਲਈ ਮਾਲ ਵਿਭਾਗ ਨੇ ਵਿਕਾਸ ਅਥਾਰਟੀ ਜਾਂ ਲੋਕਲ ਬਾਡੀ ਦੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਜਾਇਦਾਦਾਂ ਦੀ ਰਜਿਸਟਰੀ ਲਈ ਐਨਓਸੀ ਲਾਜ਼ਮੀ ਕਰ ਦਿੱਤੀ ਸੀ। ਇਹ ਫੈਸਲਾ ਪਿੰਡਾਂ ਦੀਆਂ ਰੈਵੇਨਿਊ ਜ਼ਮੀਨਾਂ ‘ਤੇ ਵੀ ਲਾਗੂ ਹੋ ਗਿਆ ਸੀ। ਇਸ ਨਾਲ ਪੇਂਡੂ ਖੇਤਰਾਂ ਵਿੱਚ ਜ਼ਮੀਨ ਦੀ ਰਜਿਸਟਰੀ ਕਰਵਾਉਣ ਤੋਂ ਪਹਿਲਾਂ ਜ਼ਮੀਨ ਮਾਲਕਾਂ ਲਈ ਐਨਓਸੀ ਲੈਣਾ ਲਾਜ਼ਮੀ ਹੋ ਗਿਆ ਸੀ।
Post navigation
ਖੁ਼ਦ.ਕੁਸ਼ੀ ਕਰਨ ਰੇਲਵੇ ਲਾਈਨਾਂ ਉਤੇ ਗਈ ਕੁੜੀ ਨੂੰ ਬਚਾਉਣ ਲਈ ਭੱਜਿਆ ਮੁੰਡਾ, ਹੱਥ ਖਿਚਣ ਲੱਗਿਆਂ ਆਪ ਵੀ ਆਇਆ ਟਰੇਨ ਹੇਠਾਂ, ਦੋਵਾਂ ਦੀ ਹੋਈ ਦਰਦ.ਨਾਕ ਮੌ.ਤ
ਮੋਬਾਈਲ ‘ਤੇ ਅਸ਼ਲੀਲ ਫਿਲਮ ਵੇਖ ਕੋਲ ਸੁੱਤੀ ਨਾਬਾਲਿਗਾ ਸਗੀ ਭੈਣ ਨਾਲ ਕਰ’ਤਾ ਬਲਾ.ਤਕਾਰ, ਫਿਰ ਜੋ ਹੋਇਆ ਜਾਣ ਕੇ ਕੰਬ ਜਾਵੇਗੀ ਰੂਹ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us