ਮੋਬਾਈਲ ‘ਤੇ ਅਸ਼ਲੀਲ ਫਿਲਮ ਵੇਖ ਕੋਲ ਸੁੱਤੀ ਨਾਬਾਲਿਗਾ ਸਗੀ ਭੈਣ ਨਾਲ ਕਰ’ਤਾ ਬਲਾ.ਤਕਾਰ, ਫਿਰ ਜੋ ਹੋਇਆ ਜਾਣ ਕੇ ਕੰਬ ਜਾਵੇਗੀ ਰੂਹ…

ਮੋਬਾਈਲ ‘ਤੇ ਅਸ਼ਲੀਲ ਫਿਲਮ ਵੇਖ ਕੋਲ ਸੁੱਤੀ ਨਾਬਾਲਿਗਾ ਸਗੀ ਭੈਣ ਨਾਲ ਕਰ’ਤਾ ਬਲਾ.ਤਕਾਰ, ਫਿਰ ਜੋ ਹੋਇਆ ਜਾਣ ਕੇ ਕੰਬ ਜਾਵੇਗੀ ਰੂਹ…


ਵੀਓਪੀ ਬਿਊਰੋ, ਨੈਸ਼ਨਲ-ਇਕ 19 ਸਾਲਾ ਭਰਾ ਰਾਤ ਨੂੰ ਮੋਬਾਈਲ ਉਤੇ ਅਸ਼ਲੀਲ ਫਿਲਮਾਂ ਵੇਖਦਾ ਰਿਹਾ। ਜਦੋਂ ਖੁਦ ਨੂੰ ਰੋਕ ਨਾ ਸਕਿਆ ਤਾਂ ਕੋਲ ਸੁੱਤੀ ਨਾਬਾਲਿਗ ਸਗੀ ਭੈਣ ਨਾਲ ਹੀ ਬਲਾ.ਤਕਾਰ ਕਰ ਦਿੱਤਾ। ਕਲਯੁੱਗੀ ਭਰਾ ਰਿਸ਼ਤੇ ਤਾਰ-ਤਾਰ ਕਰਦਿਆਂ ਇੱਥੇ ਹੀ ਨਹੀਂ ਰੁਕਿਆ। ਕਿਸੇ ਨੂੰ ਕੁਝ ਦੱਸ ਨਾ ਦੇਵੇ ਇਸ ਡਰੋਂ ਉਸ ਨੇ ਭੈਣ ਦਾ ਗਲਾ ਘੁੱਟ ਕੇ ਬੇਰਹਿਮੀ ਨਾਲ ਕ.ਤ.ਲ ਕਰ ਦਿੱਤਾ ਤੇ ਫਰਾਰ ਹੋ ਗਿਆ। ਜਦੋਂ ਸ਼ਿਕਾਇਤ ਪੁਲਿਸ ਕੋਲ ਪਹੁੰਚੀ ਤਾਂ ਜਾਂਚ ਦੌਰਾਨ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼.ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਹੈ।


ਦਰਅਸਲ ਮਾਮਲਾ ਯੂਪੀ ਦੇ ਕਾਸਗੰਜ ਜ਼ਿਲ੍ਹੇ ਦੇ ਪਟਿਆਲੀ ਕੋਤਵਾਲੀ ਇਲਾਕੇ ਦਾ ਹੈ। ਜਿੱਥੇ 3 ਫਰਵਰੀ 2024 ਦੀ ਅੱਧੀ ਰਾਤ ਨੂੰ ਇੱਕ 19 ਸਾਲਾ ਭਰਾ, ਜੋ ਕਿ ਆਪਣੀ 17 ਸਾਲਾ ਸਗੀ ਭੈਣ ਨਾਲ ਘਰ ਵਿੱਚ ਸੌਂ ਰਿਹਾ ਸੀ, ਨੇ ਆਪਣੇ ਮੋਬਾਈਲ ‘ਤੇ ਅਸ਼ਲੀਲ ਵੀਡੀਓਜ਼ ਦੇਖ ਕੇ ਕੋਲ ਹੀ ਸੁੱਤੀ ਹੋਈ ਨਾਬਾਲਿਗਾ ਭੈਣ ਨਾਲ ਬਲਾ.ਤਕਾਰ ਕੀਤਾ। ਮਾਮਲਾ ਸਾਹਮਣੇ ਆਉਣ ਦੇ ਡਰੋਂ ਉਸ ਨੇ ਆਪਣੀ ਭੈਣ ਦਾ ਗਲਾ ਘੁੱਟ ਕੇ ਕ.ਤ.ਲ ਕਰ ਦਿੱਤਾ। ਪੁਲਿਸ ਪੁੱਛਗਿੱਛ ਦੌਰਾਨ ਸੰਜੂ ਨੇ ਪੁਲਿਸ ਨੂੰ ਸਾਰੀ ਘਟਨਾ ਦਾ ਖੁਲਾਸਾ ਕੀਤਾ। ਮ੍ਰਿਤਕ ਦੇ ਚਾਚਾ ਰਾਧੇਸ਼ਿਆਮ ਪੁੱਤਰ ਕੁੰਵਰਪਾਲ ਪਾਲ ਨੇ 4 ਫਰਵਰੀ 2024 ਨੂੰ ਥਾਣਾ ਕੋਤਵਾਲੀ ਪਟਿਆਲ ਵਿਖੇ ਆਪਣੇ ਭਤੀਜੇ ਸੰਜੂ ਪੁੱਤਰ ਮਰਹੂਮ ਤਾਰਾਚੰਦ ਖਿਲਾਫ ਕੇਸ ਦਰਜ ਕਰਵਾਇਆ ਸੀ। ਉਦੋਂ ਤੋਂ ਹੀ ਪੁਲਿਸ ਮੁਲਜ਼ਮਾਂ ਦੀ ਭਾਲ ਵਿੱਚ ਲੱਗੀ ਹੋਈ ਸੀ। ਅੱਜ ਪੁਲਿਸ ਨੇ ਮੁਲਜ਼ਮ ਸੰਜੂ ਨੂੰ ਗ੍ਰਿਫ਼.ਤਾਰ ਕਰ ਲਿਆ ਹੈ। ਪੁਲਿਸ ਨੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਮੁਲਜ਼ਮ ਸੰਜੂ ਨੇ ਦੱਸਿਆ ਕਿ ਉਹ ਆਪਣੀ ਨਾਬਾਲਿਗਾ ਭੈਣ ਨਾਲ ਘਰ ‘ਚ ਇਕੱਲਾ ਸੀ ਅਤੇ ਉਸ ਦੀ ਮਾਂ ਰਿਸ਼ਤੇਦਾਰਾਂ ਨੂੰ ਮਿਲਣ ਗਈ ਹੋਈ ਸੀ। ਉਹ ਆਪਣੀ ਭੈਣ ਕੋਲ ਲੇਟ ਗਿਆ ਅਤੇ ਭੈਣ ਨਾਲ ਬਲਾ.ਤਕਾਰ ਕੀਤਾ। ਫਿਰ ਉਸ ਨੂੰ ਡਰ ਸੀ ਕਿ ਕਿਤੇ ਉਹ ਇਹ ਗੱਲ ਕਿਸੇ ਨੂੰ ਦੱਸ ਦੇਵੇ। ਇਸ ਕਾਰਨ ਉਸ ਨੇ ਆਪਣੀ ਭੈਣ ਦਾ ਗਲਾ ਘੁੱਟ ਕੇ ਕ.ਤ.ਲ ਕਰ ਦਿੱਤਾ ਅਤੇ ਫਰਾਰ ਹੋ ਗਿਆ।

error: Content is protected !!