ਠੱਗੀ… ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਸਾਢੇ ਪੰਜ ਕਰੋੜ ‘ਚ ਵੇਚ ਦਿੱਤੀ ਸਰਕਾਰੀ ਜ਼ਮੀਨ, ਖਾਣਗੇ ਜੇਲ੍ਹ ਦੀ ਹਵਾ

ਠੱਗੀ… ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਸਾਢੇ ਪੰਜ ਕਰੋੜ ‘ਚ ਵੇਚ ਦਿੱਤੀ ਸਰਕਾਰੀ ਜ਼ਮੀਨ

ਲੁਧਿਆਣਾ (ਵੀਓਪੀ ਬਿਊਰੋ) ਦੋ ਨੰਬਰ ‘ਚ ਪੈਸੇ ਕਮਾਉਣ ਵਾਲੇ ਕਿਸੇ ਦੇ ਸਕੇ ਨਹੀਂ ਹੁੰਦੇ, ਇਸੇ ਤਰ੍ਹਾਂ ਦੇ ਠੱਗੀ ਦੇ ਇੱਕ ਮਾਮਲੇ ਵਿੱਚ ਸਰਕਾਰੀ ਜ਼ਮੀਨ ਹੀ ਧੋਖੇ ਨਾਲ ਵੇਚ ਕੇ ਕਰੋੜਾਂ ਦੀ ਠੱਗੀ ਮਾਰਨ ਦੀ ਖਬਰ ਸਾਹਮਣੇ ਆਈ ਹੈ।

ਪੰਜਾਬ ਪੁਲਿਸ ਨੇ ਭੂ-ਮਾਫੀਆ ਨਾਲ ਮਿਲ ਕੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਗਰੇਟਰ ਲੁਧਿਆਣਾ ਡਿਵੈਲਪਮੈਂਟ ਅਥਾਰਟੀ (ਗਲਾਡਾ) ਦੀ ਕਰੋੜਾਂ ਰੁਪਏ ਦੀ ਜ਼ਮੀਨ ਅਤੇ ਹੋਰ ਜਾਇਦਾਦਾਂ ਨੂੰ ਵੇਚਣ ਦੇ ਮਾਮਲੇ ਵਿੱਚ ਵੀਰਵਾਰ ਨੂੰ ਦੋ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਪੁਲਿਸ ਨੇ ਬੁੱਧਵਾਰ ਨੂੰ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਅਤੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ।

 

ਗਿਰੋਹ ਨਾਲ ਜੁੜੇ ਲੋਕਾਂ ਨੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਇੱਕ ਐਸਸੀਓ (ਦੁਕਾਨ-ਕਮ-ਆਫ਼ਿਸ) ਨੂੰ ਕਰੀਬ 5.5 ਕਰੋੜ ਰੁਪਏ ਵਿੱਚ ਵੇਚ ਦਿੱਤਾ ਸੀ।

ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸ ਪੂਰੇ ਗੈਂਗ ਦਾ ਪਰਦਾਫਾਸ਼ ਹੋ ਗਿਆ। ਏਡੀਸੀਪੀ ਕਰਾਈਮ ਅਮਨਦੀਪ ਸਿੰਘ ਬਰਾੜ ਅਨੁਸਾਰ ਇਸ ਵੱਡੇ ਘਪਲੇ ਵਿੱਚ ਗਲਾਡਾ ਦੇ ਕਈ ਮੁਲਾਜ਼ਮ ਤੇ ਅਧਿਕਾਰੀ ਸ਼ਾਮਲ ਹਨ। ਲੁਧਿਆਣਾ ਮਾਡਲ ਟਾਊਨ ਐਕਸਟੈਂਸ਼ਨ ਦੇ ਰਹਿਣ ਵਾਲੇ ਦੀਪਕ ਕਥੂਰੀਆ ਨੇ ਇਸ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ।

error: Content is protected !!