ਅਯੁੱਧਿਆ ਵਿਚ ਲੰਗਰ ਵਰਤਾਉਂਦੇ ਡੇਰਾ ਪ੍ਰੇਮੀ ਦੀ ਫੋਟੋ ਹੋਈ ਵਾਇਰਲ, ਨਿਕਲਿਆ ਬਰਗਾੜੀ ਬੇਅਬਦੀ ਮਾਮਲੇ ਦਾ ਮੁਲਜ਼ਮ, ਪੰਜਾਬ ਪੁਲਿਸ ਨੇ ਕੀਤਾ ਗ੍ਰਿਫ਼.ਤਾਰ

ਅਯੁੱਧਿਆ ਵਿਚ ਲੰਗਰ ਵਰਤਾਉਂਦੇ ਡੇਰਾ ਪ੍ਰੇਮੀ ਦੀ ਫੋਟੋ ਹੋਈ ਵਾਇਰਲ, ਨਿਕਲਿਆ ਬਰਗਾੜੀ ਬੇਅਬਦੀ ਮਾਮਲੇ ਦਾ ਮੁਲਜ਼ਮ, ਪੰਜਾਬ ਪੁਲਿਸ ਨੇ ਕੀਤਾ ਗ੍ਰਿਫ਼.ਤਾਰ


ਵੀਓਪੀ ਬਿਊਰੋ, ਨੈਸ਼ਨਲ-ਬਰਗਾੜੀ ਬੇਅਦਬੀ ਮਾਮਲੇ ’ਚ ਕਈ ਸਾਲ ਤੋਂ ਭਗੌੜੇ ਮੁਲਜ਼ਮ ਪ੍ਰਦੀਪ ਕਲੇਰ ਨੂੰ ਪੰਜਾਬ ਪੁਲਿਸ ਨੇ ਅਯੁੱਧਿਆ ਤੋਂ ਗ੍ਰਿਫ਼.ਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਉਸ ਦੀ ਗ੍ਰਿਫ਼ਤਾਰੀ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਏਡੀਜੀਪੀ ਐਸਪੀ ਐਸ ਪਰਮਾਰ ਦੀ ਅਗਵਾਈ ਵਾਲੀ ਐਸਆਈਟੀ ਦੀ ਟੀਮ ਵਲੋਂ ਕੀਤੀ ਗਈ ਹੈ। ਹਾਲੇ ਭਾਵੇਂ ਅਧਿਕਾਰਤ ਤੌਰ ਉਤੇ ਇਸ ਦੀ ਪੁਸ਼ਟੀ ਹੋਣੀ ਹੈ ਪਰ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਉਸ ਨੂੰ ਲੈ ਕੇ ਆ ਰਹੀ ਹੈ।


ਜ਼ਿਕਰਯੋਗ ਹੈ ਕਿ ਪ੍ਰਦੀਪ ਕਲੇਰ ਜੋ ਭਗੌੜਾ ਸੀ, ਪਿਛਲੇ ਦਿਨੀਂ ਉਸ ਦੀ ਅਯੁੱਧਿਆ ’ਚ ਸ਼ਰਧਾਲੂਆਂ ਨੂੰ ਲੰਗਰ ਵਰਤਾਉਂਦੇ ਦੀ ਤਸਵੀਰ ਵਾਇਰਲ ਹੋਈ ਸੀ। ਇਸ ਤੋਂ ਬਾਅਦ ਹੀ ਪੰਜਾਬ ਪੁਲਿਸ ਉਸ ਦੀ ਭਾਲ ’ਚ ਲਗ ਗਈ ਸੀ ਤੇ ਅਖੀਰ ’ਚ ਅਯੁੱਧਿਆ ’ਚ ਪੁਲਿਸ ਨੇ ਉਸ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ।
ਪ੍ਰਦੀਪ ਸੌਦਾ ਸਾਧ ਦੀ ਟੀਮ ਦੇ ਖਾਸ ਮੈਂਬਰਾਂ ’ਚ ਸ਼ਾਮਲ ਰਿਹਾ ਹੈ। ਪੁੱਛਗਿੱਛ ’ਚ ਹੋਰ ਅਹਿਮ ਨਾਮ ਵੀ ਸਾਹਮਣੇ ਆਏ ਸਕਦੇ ਹਨ।

error: Content is protected !!