ਹੁਸ਼ਿਆਰਪੁਰ : ਨਾਬਾਲਿਗ ਨੇ ਸਟਾਰਟ ਕਰ ਦਿੱਤਾ ਟਰੈਕਟਰ, ਗੂੜ੍ਹੀ ਨੀਂਦਰੇ ਸੁੱਤੇ ਬੱਚੇ ਉਤੇ ਜਾ ਚੜ੍ਹਿਆ, ਮੌ.ਤ

ਹੁਸ਼ਿਆਰਪੁਰ : ਨਾਬਾਲਿਗ ਨੇ ਸਟਾਰਟ ਕਰ ਦਿੱਤਾ ਟਰੈਕਟਰ, ਗੂੜ੍ਹੀ ਨੀਂਦਰੇ ਸੁੱਤੇ ਬੱਚੇ ਉਤੇ ਜਾ ਚੜ੍ਹਿਆ, ਮੌ.ਤ


ਵੀਓਪੀ ਬਿਊਰੋ, ਹੁਸ਼ਿਆਰਪੁਰ : ਹੁਸ਼ਿਆਰਪੁਰ ਤੋਂ ਲਗਪਗ 15 ਕਿਮੀ ਦੂਰ ਪਿੰਡ ਰਾਜਪੁਰ ਭਾਈਆਂ ’ਚ ਐਤਵਾਰ ਨੂੰ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਆਲੂਆਂ ਦੇ ਖੇਤ ’ਚ ਖੜ੍ਹੇ ਟਰੈਕਟਰ ਨੂੰ ਇਕ ਨਾਬਾਲਿਗ ਨੇ ਅਚਾਨਕ ਸਟਾਰਟ ਕਰ ਦਿੱਤਾ ਤੇ ਉਹ ਖੇਤ ’ਚ ਸੌਂ ਰਹੇ ਬੱਚੇ ’ਤੇ ਚੜ੍ਹ ਗਿਆ, ਜਿਸ ਕਾਰਨ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮੁਰਾਦਾਬਾਦ ਦੇ ਪਿੰਡ ਸਹਿਬਾਜ਼ਪੁਰ ਦੇ ਰਹਿਣ ਵਾਲੇ ਪ੍ਰਧਾਨ ਹਰਪਾਲ ਆਪਣੇ ਪਰਿਵਾਰ ਨਾਲ ਮਿਹਨਤ ਮਜ਼ਦੂਰੀ ਲਈ ਪਿੰਡ ਰਾਜਪੁਰ ਭਾਈਆਂ ਆਇਆ ਹੈ। ਐਤਵਾਰ ਨੂੰ ਬਾਅਦ ਦੁਪਹਿਰ ਉਹ ਆਪਣੀ ਪਤਨੀ ਨਾਲ ਪਿੰਡ ਦੇ ਸੁਖਵਿੰਦਰ ਸਿੰਘ ਦੇ ਖੇਤ ’ਚ ਆਲੂਆਂ ਦੀ ਖੁਦਾਈ ਕਰ ਰਿਹਾ ਸੀ। ਇਸ ਦੌਰਾਨ ਡੇਢ ਸਾਲ ਦੇ ਮਨਵੀਰ ਨੂੰ ਮਾਂ ਨੇ ਝੋਲੀ ’ਚ ਲਿਆ ਹੋਇਆ ਸੀ। ਨੀਂਦ ਆਉਣ ’ਤੇ ਉਸਨੇ ਬੱਚੇ ਨੂੰ ਖੇਤ ’ਚ ਹੀ ਸੁਆ ਦਿੱਤਾ। ਉਥੇ ਇਕ ਟਰੈਕਟਰ ਖੜ੍ਹਾ ਸੀ ਤੇ ਉਸ ਵਿਚ ਚਾਬੀ ਲੱਗੀ ਹੋਈ ਸੀ। ਇਸੇ ਵਿਚਾਲੇ, ਇਕ 16 ਸਾਲ ਦਾ ਲੜਕਾ ਆਇਆ ਤੇ ਟਰੈਕਟਰ ਸਟਾਰਟ ਕਰ ਦਿੱਤਾ। ਬੇਕਾਬੂ ਹੋਇਆ ਟਰੈਕਟਰ ਖੇਤ ’ਚ ਸੌਂ ਰਹੇ ਬੱਚੇ ਉੱਪਰ ਚੜ੍ਹ ਗਿਆ। ਅਫਰਾ-ਤਫਰੀ ’ਚ ਬੱਚੇ ਨੂੰ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ ਹੈ।

error: Content is protected !!