ਘਰ ਅੱਗੇ ਬੀੜੀ ਪੀਣ ਤੋਂ ਰੋਕਣ ਉਤੇ ਕੱਢਣ ਲੱਗਾ ਗਾਲ੍ਹਾਂ, ਜਰੀਆਂ ਨਾ ਗਈਆਂ ਤਾਂ ਸ਼ਰੇ ਬਾਜ਼ਾਰ ਕਰ ਦਿੱਤੀ ਵਾਰ.ਦਾਤ, ਕਿਰ.ਪਾਨ ਨਾਲ ਉਤਾਰਿਆ ਮੌ.ਤ ਦੇ ਘਾਟ

ਘਰ ਅੱਗੇ ਬੀੜੀ ਪੀਣ ਤੋਂ ਰੋਕਣ ਉਤੇ ਕੱਢਣ ਲੱਗਾ ਗਾਲ੍ਹਾਂ, ਜਰੀਆਂ ਨਾ ਗਈਆਂ ਤਾਂ ਸ਼ਰੇ ਬਾਜ਼ਾਰ ਕਰ ਦਿੱਤੀ ਵਾਰ.ਦਾਤ, ਕਿਰ.ਪਾਨ ਨਾਲ ਉਤਾਰਿਆ ਮੌ.ਤ ਦੇ ਘਾਟ

ਵੀਓਪੀ ਬਿਊਰੋ, ਸਭਰਾ : ਪੱਟੀ ਸਬ-ਡਵੀਜ਼ਨ ਅਧੀਨ ਆਉਂਦੇ ਪਿੰਡ ਸਭਰਾ ਵਿਖੇ ਬੀੜੀ ਪੀਣ ਤੋਂ ਹੋਏ ਕਲੇਸ਼ ਕਾਰਨ ਦਿਨ ਦਿਹਾੜੇ ਕ਼.ਤ.ਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸੁਖਚੈਨ ਸਿੰਘ ਪੁੱਤਰ ਮਹਿੰਦਰ ਸਿੰਘ (65) ਨੇ ਪਿੰਡ ਸਭਰਾ ਦੇ ਭਰੇ ਬਾਜ਼ਾਰ ਅੰਦਰ ਸੁਖਰਾਜ ਸਿੰਘ (38) ਪੁੱਤਰ ਅਮਰੀਕ ਸਿੰਘ ਦਾ ਕਿਰ.ਪਾਨ ਨਾਲ ਵਾਰ ਕਰ ਕੇ ਕ.ਤ.ਲ ਕਰ ਦਿੱਤਾ। ਪ੍ਰਤੱਖਦਰਸ਼ੀਆਂ ਮੁਤਾਬਿਕ ਸੁਖਰਾਜ ਸਿੰਘ ਬਾਜ਼ਾਰ ਵਿੱਚ ਬੀੜੀ ਪੀ ਰਿਹਾ ਸੀ, ਜਿਸ ਨੂੰ ਸੁਖਚੈਨ ਸਿੰਘ ਨੇ ਬੀੜੀ ਪੀਣ ਤੋਂ ਵਰਜਿਆ। ਇਸ ਦੌਰਾਨ ਦੋਹਾਂ ਵਿੱਚ ਤਕਰਾਰ ਹੋ ਗਈ। ਸੁਖਚੈਨ ਸਿੰਘ ਨੇ ਕਿਰਪਾਨ ਨਾਲ ਸੁਖਰਾਜ ਸਿੰਘ ਦੇ ਢਿੱਡ ਵਿੱਚ ਤਿੰਨ ਵਾਰੀ ਵਾਰ ਕੀਤੇ। ਇਸ ਕਾਰਨ ਸੁਖਰਾਜ ਸਿੰਘ ਦੀ ਮੌਕੇ ਉਤੇ ਮੌ.ਤ ਹੋ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐੱਸਐੱਚਓ ਪਰਮਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਸੁਖਚੈਨ ਸਿੰਘ ਨੂੰ ਮੌਕੇ ਤੇ ਕਿਰ.ਪਾਨ ਸਮੇਤ ਗ੍ਰਿਫ਼.ਤਾ.ਰ ਕਰ ਲਿਆ ਗਿਆ ਹੈ, ਮ੍ਰਿਤਕ ਦੇ ਭਰਾ ਹਰਜੀਤ ਸਿੰਘ ਦੇ ਬਿਆਨਾਂ ਉਤੇ ਸੁਖਚੈਨ ਸਿੰਘ ਉੱਪਰ 302 ਦਾ ਪਰਚਾ ਦਰਜ ਕਰ ਕੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਸਪੁਰਦ ਕਰ ਦਿੱਤੀ ਗਈ ਹੈ। ਇਸ ਮੌਕੇ ਮੁਲਜ਼ਮ ਸੁਖਚੈਨ ਸਿੰਘ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਸੁਖਰਾਜ ਸਿੰਘ ਉਸ ਦੇ ਘਰ ਦੇ ਬੂਹੇ ਅੱਗੇ ਆ ਕੇ ਬੀੜੀ ਪੀ ਰਿਹਾ ਸੀ,ਜਦ ਉਸ ਨੇ ਸੁਖਰਾਜ ਸਿੰਘ ਨੂੰ ਬੀੜੀ ਪੀਣ ਤੋਂ ਵਰਜਿਆ ਤਾਂ ਸੁਖਰਾਜ ਸਿੰਘ ਨੇ ਉਸ ਨਾਲ ਗਾਲੀ ਗਲੋਚ ਸ਼ੁਰੂ ਕਰ ਦਿੱਤਾ ਅਤੇ ਗੁੱਸੇ ਵਿੱਚ ਆ ਕੇ ਉਸ ਨੇ ਇਹ ਕ਼.ਤ.ਲ ਕਰ ਦਿੱਤਾ।

error: Content is protected !!