ਇੰਗਲੈਂਡ ਭੇਜੇ ਪੁੱਤ ਦੀਆਂ ਹਰਕਤਾਂ ਨੇ ਪੰਜਾਬ ਬੈਠਾ ਪਿਓ ਪਾ’ਤਾ ਮੁਸੀਬਤ ‘ਚ, ਪੁਲਿਸ ਨੇ ਕਿਹਾ- ਪਿਓ ਹੀ ਏਦਾਂ ਦਾ ਤਾਂ ਪੁੱਤ ਕਿੱਥੋਂ ਸੁਧਰ ਜਾਊ, ਪਿਓ ਗ੍ਰਿਫ਼ਤਾਰ ਤੇ ਪੁੱਤ ਨਾਮਜ਼ਦ

ਇੰਗਲੈਂਡ ਭੇਜੇ ਪੁੱਤ ਦੀਆਂ ਹਰਕਤਾਂ ਨੇ ਪੰਜਾਬ ਬੈਠਾ ਪਿਓ ਪਾ’ਤਾ ਮੁਸੀਬਤ ‘ਚ, ਪੁਲਿਸ ਨੇ ਕਿਹਾ- ਪਿਓ ਹੀ ਏਦਾਂ ਦਾ ਤਾਂ ਪੁੱਤ ਕਿੱਥੋਂ ਸੁਧਰ ਜਾਊ, ਪਿਓ ਗ੍ਰਿਫ਼ਤਾਰ ਤੇ ਪੁੱਤ ਨਾਮਜ਼ਦ

ਜਲੰਧਰ (ਵੀਓਪੀ ਬਿਊਰੋ) ਜਲੰਧਰ ਪੁਲਿਸ ਨੇ ਅੱਤਵਾਦੀ ਲਖਬੀਰ ਸਿੰਘ ਲੰਡਾ ਹਰੀਕੇ ਦੇ ਨਾਂ ‘ਤੇ ਫਿਰੌਤੀ ਮੰਗਣ ਵਾਲੇ ਪਿਓ-ਪੁੱਤ ਖਿਲਾਫ ਮਾਮਲਾ ਦਰਜ ਕੀਤਾ ਹੈ। ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀ ਦਾ ਲੜਕਾ ਯੂਕੇ ‘ਚ ਬੈਠਾ ਹੈ, ਜਿਸ ਨੇ ਫਿਰੌਤੀ ਦੀ ਕਾਲ ਕਰਕੇ 2 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਇਸ ਸਬੰਧੀ ਥਾਣਾ ਸਦਰ ਦੀ ਪੁਲਿਸ ਨੇ ਸ਼ਹਿਰ ਦੇ ਸਨਅਤਕਾਰ ਬਲਕਾਰ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ।

ਮੁਲਜ਼ਮ ਦੀ ਪਛਾਣ ਮੱਖਣ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਮਾਹਿਲਪੁਰ, ਹੁਸ਼ਿਆਰਪੁਰ ਵਜੋਂ ਹੋਈ ਹੈ। ਇਸ ਦੌਰਾਨ ਮੱਖਣ ਸਿੰਘ ਦੇ ਯੂਕੇ ਸਥਿਤ ਪੁੱਤਰ ਅਮਨਜੋਤ ਸਿੰਘ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਅਮਨਜੋਤ ਸਿੰਘ ਨੇ ਆਪਣੇ ਆਪ ਨੂੰ ਲੰਡਾ ਦੱਸਦੇ ਹੋਏ ਕਾਰੋਬਾਰੀ ਨੂੰ ਫੋਨ ਕੀਤਾ ਸੀ ਅਤੇ ਉਸ ਤੋਂ 2 ਕਰੋੜ ਰੁਪਏ ਦੀ ਜਬਰੀ ਵਸੂਲੀ ਕਰਨ ਲਈ ਕਿਹਾ ਸੀ।

ਏਡੀਸੀਪੀ ਅਦਿੱਤਿਆ ਨੇ ਦੱਸਿਆ ਕਿ ਸਨਅਤਕਾਰ ਬਲਕਾਰ ਸਿੰਘ ਪੁੱਤਰ ਸੁਰਿੰਦਰ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੂੰ 4 ਫਰਵਰੀ ਨੂੰ ਫਿਰੌਤੀ ਦਾ ਫੋਨ ਆਇਆ ਸੀ। ਫੋਨ ਕਰਨ ਵਾਲੇ ਨੇ ਆਪਣੀ ਪਛਾਣ ਖਤਰਨਾਕ ਗੈਂਗਸਟਰ ਲਖਬੀਰ ਸਿੰਘ ਲੰਡਾ ਹਰੀਕੇ ਵਜੋਂ ਦੱਸੀ ਸੀ। ਮੁਲਜ਼ਮਾਂ ਨੇ ਲਖਬੀਰ ਦੇ ਨਾਂ ’ਤੇ 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਕਥਿਤ ਅੱਤਵਾਦੀ ਲੰਡਾ ਨੇ ਕਾਰੋਬਾਰੀ ਨੂੰ ਪੈਸੇ ਨਾ ਦੇਣ ‘ਤੇ ਭਾਰੀ ਨੁਕਸਾਨ ਦੀ ਧਮਕੀ ਦਿੱਤੀ ਸੀ।

ਆਦਿਤਿਆ ਨੇ ਦੱਸਿਆ ਕਿ ਮੁਲਜ਼ਮਾਂ ਨੇ ਸਨਅਤਕਾਰ ਨੂੰ 5 ਅਤੇ 6 ਫਰਵਰੀ ਨੂੰ ਦੁਬਾਰਾ ਫੋਨ ਕੀਤਾ ਸੀ। ਸਨਅਤਕਾਰ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਜਾਂਚ ਸ਼ੁਰੂ ਕਰ ਦਿੱਤੀ ਗਈ। ਜਾਂਚ ਦੌਰਾਨ ਪੁਲਿਸ ਨੂੰ ਇਸ ਕਾਲ ਦੇ ਪਿੱਛੇ ਅਮਨਜੋਤ ਸਿੰਘ ਪੁੱਤਰ ਮੱਖਣ ਸਿੰਘ ਅਤੇ ਮੱਖਣ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਮਾਹਿਲਪੁਰ (ਹੁਸ਼ਿਆਰਪੁਰ) ਦੀ ਭੂਮਿਕਾ ਬਾਰੇ ਪਤਾ ਲੱਗਾ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਜਲੰਧਰ ਵਿੱਚ ਕੇਸ ਦਰਜ ਕਰ ਲਿਆ ਹੈ।

error: Content is protected !!