ਜਲੰਧਰ ਵਿਖੇ ਭਾਰਤ ਬੰਦ ਦਾ ਅਸਰ, ਬੱਸ ਅੱਡੇ ਉਤੇ ਛਾਇਆ ਸੰਨਾਟਾ, ਸ਼ਾਮ 4 ਵਜੇ ਤਕ ਸਬਜ਼ੀਆਂ, ਫ਼ਲਾਂ ਤੇ ਦੁੱਧ ਦੀ ਸਪਲਾਈ ਰਹੇਗੀ ਬੰਦ

ਜਲੰਧਰ ਵਿਖੇ ਭਾਰਤ ਬੰਦ ਦਾ ਅਸਰ, ਬੱਸ ਅੱਡੇ ਉਤੇ ਛਾਇਆ ਸੰਨਾਟਾ, ਸ਼ਾਮ 4 ਵਜੇ ਤਕ ਸਬਜ਼ੀਆਂ, ਫ਼ਲਾਂ ਤੇ ਦੁੱਧ ਦੀ ਸਪਲਾਈ ਰਹੇਗੀ ਬੰਦ

ਵੀਓਪੀ ਬਿਊਰੋ, ਜਲੰਧਰ – ਸੰਯੁਕਤ ਕਿਸਾਨ ਮੋਰਚਾ ਅਤੇ ਰਾਸ਼ਟਰੀ ਟਰੇਡ ਯੂਨੀਅਨਾਂ ਵੱਲੋਂ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ। ਜਿਸ ਨੂੰ ਜਲੰਧਰ ਵਿਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਥੇ ਹੀ ਪੰਜਾਬ ਰੋਡਵੇਜ, ਪੀ. ਆਰ. ਟੀ. ਸੀ. ਅਤੇ ਪਨਬੱਸ ਵੱਲੋਂ ਵੀ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਸੂਬੇ ਭਰ ਵਿਚ ਅੱਜ ਸਰਕਾਰੀ ਬੱਸਾਂ ਨਾਲ ਚਲਾਉਣ ਫ਼ੈਸਲਾ ਕੀਤਾ ਗਿਆ ਹੈ। ਭਾਰਤ ਬੰਦ ਦੀ ਦਿੱਤੀ ਗਈ ਕਾਲ ਦਾ ਰਲਿਆ-ਮਿਲਿਆ ਅਸਰ ਜਲੰਧਰ ਵਿਚ ਵੀ ਵੇਖਣ ਨੂੰ ਮਿਲਿਆ ਹੈ। ਸਰਕਾਰੀ ਬੱਸਾਂ ਬੰਦ ਹੋਣ ਕਰਕੇ ਜਲੰਧਰ ਦੇ ਬੱਸ ਸਟੈਂਡ ‘ਤੇ ਸੰਨਾਟਾ ਛਾਇਆ ਰਿਹਾ, ਉਥੇ ਹੀ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਜਲੰਧਰ ਵਿਖੇ ਕੁਝ ਦੁਕਾਨਾਂ ਵੀ ਬੰਦ ਰਹੀਆਂ ਹਨ। ਕਿਸਾਨਾਂ ਦੇ ਭਾਰਤ ਬੰਦ ਦੀ ਕਾਲ ਦਾ ਅਸਰ ਰੇਲਵੇ ਸਟੇਸ਼ਨ ‘ਤੇ ਨਹੀਂ ਵੇਖਣ ਨੂੰ ਮਿਲਿਆ। ਜਲੰਧਰ ਦੇ ਰੇਲਵੇ ਸਟੇਸ਼ਨ ਤੋਂ ਰੋਜ਼ਾਨਾ ਵਾਂਗ ਟਰੇਨਾਂ ਰਵਾਨਾ ਹੋ ਰਹੀਆਂ ਹਨ। ਇਥੇ ਹਾਲਾਤ ਆਮ ਵਰਗੇ ਹੀ ਹਨ। ਰੇਵਲੇ ਵਿਭਾਗ ਨੇ ਦੱਸਿਆ ਕਿ ਰੇਲਵੇ ਸਟੇਸ਼ਨ ‘ਤੇ ਬੰਦ ਦਾ ਕੋਈ ਅਸਰ ਨਹੀਂ ਹੈ। ਅਜਿਹੇ ਵਿਚ ਲੋਕਾਂ ਨੂੰ ਪੈਨਿਕ ਨਾ ਹੋਣ ਦੀ ਅਪੀਲ ਕੀਤੀ ਗਈ ਹੈ।


ਇਸ ਦੇ ਨਾਲ ਹੀ ਪਿੰਡਾਂ ਵਿਚੋਂ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਸਬਜ਼ੀਆਂ, ਫਲਾਂ ਅਤੇ ਹੋਰਨਾਂ ਵਸਤੂਆਂ ਦੀ ਸਪਲਾਈ ਵੀ ਬੰਦ ਰਹੇਗੀ। ਸੰਯੁਕਤ ਕਿਸਾਨ ਮੋਰਚਾ ਦੇ ਆਗੂ ਡਾ. ਦਰਸ਼ਨ ਪਾਲ ਨੇ ਦੱਸਿਆ ਸੀ ਕਿ ‘ਭਾਰਤ ਬੰਦ’ ਦੇ ਸੱਦੇ ਤਹਿਤ ਖੇਤੀਬਾੜੀ ਨਾਲ ਸਬੰਧਤ ਸਾਰੀਆਂ ਸਰਗਰਮੀਆਂ, ਮਨਰੇਗਾ ਦੇ ਕੰਮ ਤੇ ਹੋਰ ਸਾਰੇ ਪੇਂਡੂ ਕੰਮ ਵੀ ਬੰਦ ਰਹਿਣਗੇ।

error: Content is protected !!