Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
February
17
ਜਲੰਧਰ ਦੇ ਪਾਸਪੋਰਟ ਦਫ਼ਤਰ ਦੇ ਤਿੰਨ ਅਧਿਕਾਰੀਆਂ ਨੂੰ ਚੁੱਕ ਕੇ ਲੈ ਗਈ CBI, 25 ਲੱਖ ਰੁਪਏ ਦੀ ਨਕਦੀ ਫੜੀ
jalandhar
Latest News
Punjab
ਜਲੰਧਰ ਦੇ ਪਾਸਪੋਰਟ ਦਫ਼ਤਰ ਦੇ ਤਿੰਨ ਅਧਿਕਾਰੀਆਂ ਨੂੰ ਚੁੱਕ ਕੇ ਲੈ ਗਈ CBI, 25 ਲੱਖ ਰੁਪਏ ਦੀ ਨਕਦੀ ਫੜੀ
February 17, 2024
Voice of Punjab
ਜਲੰਧਰ ਦੇ ਪਾਸਪੋਰਟ ਦਫ਼ਤਰ ਦੇ ਤਿੰਨ ਅਧਿਕਾਰੀਆਂ ਨੂੰ ਚੁੱਕ ਕੇ ਲੈ ਗਈ CBI, 25 ਲੱਖ ਰੁਪਏ ਦੀ ਨਕਦੀ ਫੜੀ
ਵੀਓਪੀ ਬਿਊਰੋ, ਜਲੰਧਰ-ਚੰਡੀਗੜ੍ਹ ਤੋਂ ਕੇਂਦਰੀ ਬਿਊਰੋ ਇਨਵੈਸਟੀਗੇਸ਼ਨ (ਸੀਬੀਆਈ) ਦੀ ਟੀਮ ਤਲਾਸ਼ੀ ਲਈ ਪੰਜਾਬ ਦੇ ਪਾਸਪੋਰਟ ਜਲੰਧਰ ਦੇ ਖੇਤਰੀ ਦਫਤਰ ਪਹੁੰਚੀ। ਸੀਬੀਆਈ ਦੀਆਂ ਟੀਮਾਂ ਸਵੇਰੇ ਹੀ ਚੰਡੀਗੜ੍ਹ ਤੋਂ ਜਲੰਧਰ ਪਹੁੰਚ ਗਈਆਂ ਸਨ।ਸੀਬੀਆਈ ਨੇ ਪਾਸਪੋਰਟ ਜਾਰੀ ਕਰਨ ਨਾਲ ਸਬੰਧਤ ਰਿਸ਼ਵਤ ਦੇ ਮਾਮਲੇ ਵਿੱਚ ਜਲੰਧਰ ਖੇਤਰੀ ਪਾਸਪੋਰਟ ਦਫ਼ਤਰ ਦੇ ਤਿੰਨ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਇੱਕ ਖੇਤਰੀ ਪਾਸਪੋਰਟ ਅਫ਼ਸਰ (ਆਰਪੀਓ) ਅਤੇ ਦੋ ਸਹਾਇਕ ਪਾਸਪੋਰਟ ਅਫ਼ਸਰ (ਏਪੀਓ) ਸ਼ਾਮਲ ਹਨ। ਗ੍ਰਿਫ਼ਤਾਰ ਕੀਤੇ ਗਏ ਅਧਿਕਾਰੀਆਂ ਦੀ ਪਛਾਣ ਹਰੀ ਓਮ ਸਹਾਇਕ ਪਾਸਪੋਰਟ ਅਫ਼ਸਰ, ਆਰ. ਪੀ. ਓ ਜਲੰਧਰ (ਐੱਫ਼. ਆਈ. ਆਰ. ਨਾਮਜ਼ਦ ਮੁਲਜ਼ਮ), ਅਨੂਪ ਸਿੰਘ, ਖੇਤਰੀ ਪਾਸਪੋਰਟ ਅਫ਼ਸਰ, ਜਲੰਧਰ, ਸੰਜੇ ਸ਼੍ਰੀਵਾਸਤਵ, ਸਹਾਇਕ ਪਾਸਪੋਰਟ ਅਫ਼ਸਰ, ਆਰ. ਪੀ. ਓ, ਜਲੰਧਰ ਵਜੋਂ ਹੋਈ ਹੈ। ਮੁਲਜ਼ਮਾਂ ਦੇ ਰਿਹਾਇਸ਼ੀ ਅਤੇ ਦਫ਼ਤਰ ਦੀ ਤਲਾਸ਼ੀ ਲਈ ਜਾ ਰਹੀ ਹੈ। ਉਨ੍ਹਾਂ ਕੋਲੋਂ ਕਰੀਬ 25 ਲੱਖ ਰੁਪਏ ਦੀ ਨਕਦੀ ਅਤੇ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਜਾਂਚ ਜਾਰੀ ਹੈ।
ਸੀ. ਬੀ. ਆਈ. ਨੇ ਇਕ ਸ਼ਿਕਾਇਤ ‘ਤੇ ਖੇਤਰੀ ਪਾਸਪੋਰਟ ਦਫ਼ਤਰ ਜਲੰਧਰ ਦੇ ਇਕ ਸਹਾਇਕ ਪਾਸਪੋਰਟ ਅਧਿਕਾਰੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਦੋਸ਼ ਲਗਾਇਆ ਗਿਆ ਸੀ ਕਿ ਸ਼ਿਕਾਇਤ ਕਰਤਾ ਨੇ ਆਪਣੀ ਪੋਤਰੀ ਅਤੇ ਪੋਤਰੇ ਸੰਬੰਧ ‘ਚ ਨਵੇਂ ਪਾਸਪੋਰਟ ਲਈ ਬਿਨੇਕਾਰ ਦਿੱਤਾ ਸੀ।
ਜਦੋਂ ਸ਼ਿਕਾਇਤ ਕਰਤਾ ਉਕਤ ਦੋਵੇਂ ਪਾਸਪੋਰਟਾਂ ਦੀ ਸਥਿਤੀ ਦੀ ਜਾਂਚ ਲਈ ਦੋਸ਼ੀ ਏ. ਪੀ. ਓ. (ਸਹਾਇਕ ਪਾਸਪੋਰਟ ਅਫ਼ਸਰ) ਨੂੰ ਮਿਲਿਆ ਤਾਂ ਮੁਲਜ਼ਮ ਨੇ ਪਾਸਪੋਰਟ ਜਾਰੀ ਕਰਨ ਲਈ ਕਥਿਤ ਤੌਰ ‘ਤੇ 25 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ। ਅੱਗੇ ਦੋਸ਼ ਲਾਇਆ ਕਿ ਮੁਲਜ਼ਮ ਨੇ ਸ਼ਿਕਾਇਤ ਕਰਤਾ ਨੂੰ ਸੂਚਿਤ ਕੀਤਾ ਕਿ ਰਿਸ਼ਵਤ ਦੀ ਰਕਮ ਆਰ. ਪੀ. ਓ. ਅਤੇ ਇਕ ਹੋਰ ਏ. ਪੀ. ਓ. ਦੇ ਹੁਕਮਾਂ ‘ਤੇ ਸਵੀਕਾਰ ਕੀਤੀ ਜਾਂਦੀ ਹੈ ਅਤੇ ਇਸ ਨੂੰ ਉਨ੍ਹਾਂ ਵਿਚਾਲੇ ਸਾਂਝਾ ਕੀਤਾ ਜਾਂਦਾ ਹੈ। ਸੀ. ਬੀ. ਆਈ. ਨੇ ਜਾਲ ਵਿਛਾ ਕੇ ਦੋਸ਼ੀ ਏ. ਪੀ. ਓ. ਨੂੰ 25 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਦੇ ਅਤੇ ਸਵੀਕਾਰ ਕਰਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਇਸ ਦੇ ਬਾਅਦ ਖੇਤਰੀ ਪਾਸਪੋਰਟ ਦਫ਼ਤਰ ਜਲੰਧਰ ਦੇ ਆਰ. ਪੀ. ਓ. ਅਤੇ ਇਕ ਹੋਰ ਏ. ਪੀ. ਓ. ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਵਿਅਕਤੀਆਂ ਦੀ ਰਿਹਾਇਸ਼ ਅਤੇ ਦਫ਼ਤਰ ਕੰਪਲੈਕਸ ਵਿਚ ਤਲਾਸ਼ੀ ਲਈ ਜਾ ਰਹੀ ਹੈ। ਹੁਣ ਤੱਕ ਲਗਭਗ 25 ਲੱਖ ਰੁਪਏ ਕੈਸ਼ ਅਤੇ ਇਤਰਾਜ਼ਯੋਗ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਬਾਕੀ ਮਾਮਲੇ ਦੀ ਜਾਂਚ ਜਾਰੀ ਹੈ।
ਇਸ ਮਾਮਲੇ ਨੂੰ ਪਾਸਪੋਰਟ ਦੀ ਜਾਂਚ ਨਾਲ ਜੋੜਿਆ ਜਾ ਰਿਹਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਜਲੰਧਰ ਵਿਚ ਪਾਸਪੋਰਟ ਬਣਾਉਣ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਸ ਸਬੰਧੀ ਸੂਚਨਾ ਸੀਬੀਆਈ ਦਫ਼ਤਰ ਚੰਡੀਗੜ੍ਹ ਨੂੰ ਭੇਜ ਦਿੱਤੀ ਗਈ ਹੈ। ਇਨ੍ਹਾਂ ਤੱਥਾਂ ਦੀ ਪੁਸ਼ਟੀ ਲਈ ਉਪਰੋਕਤ ਖੋਜ ਕੀਤੀ ਜਾ ਰਹੀ ਹੈ।
ਸੀਬੀਆਈ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਜਲੰਧਰ ਤੋਂ ਹੁਣ ਤੱਕ ਵੱਡੀ ਮਾਤਰਾ ਵਿੱਚ ਦਸਤਾਵੇਜ਼ ਜ਼ਬਤ ਕੀਤੇ ਜਾ ਚੁੱਕੇ ਹਨ। ਜਿਸ ਦੇ ਆਧਾਰ ‘ਤੇ ਅਗਲੇਰੀ ਜਾਂਚ ਕੀਤੀ ਜਾਵੇਗੀ। ਫਿਲਹਾਲ ਟੀਮਾਂ ਤਲਾਸ਼ ਕਰ ਰਹੀਆਂ ਹਨ। ਹਾਲਾਂਕਿ ਇਸ ਸਬੰਧੀ ਜਲੰਧਰ ਦੇ ਕਿਸੇ ਵੀ ਪਾਸਪੋਰਟ ਅਧਿਕਾਰੀ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਇਸ ਦੇ ਨਾਲ ਹੀ ਜਲੰਧਰ ਦੇ ਖੇਤਰੀ ਦਫ਼ਤਰ ਵਿੱਚ ਬੈਠੇ ਕਈ ਉੱਚ ਅਧਿਕਾਰੀਆਂ ਦੇ ਫੋਨ ਵੀ ਬੰਦ ਹੋ ਰਹੇ ਹਨ।
Post navigation
ਗੁਰੂਘਰ ਤੋਂ ਪਰਤ ਰਿਹਾ ਸੀ ਪਰਿਵਾਰ, ਬਾਈਕ ਨੂੰ ਕਾਰ ਨੇ ਮਾਰੀ ਟੱਕਰ, ਪਿਓ-ਪੁੱਤ ਦੀ ਹੋਈ ਦਰਦਨਾਕ ਮੌ.ਤ
ਮਾਮੀ ਦੇ ਪਿਆਰ ਵਿਚ ਅੰਨੇ ਨੇ ਚਾੜ੍ਹ ਦਿੱਤਾ ਚੰਨ, ਦੋਸਤਾਂ ਨਾਲ ਮਿਲ ਕੇ ਮਾਮੇ ਦਾ ਕੱਢ ਦਿੱਤਾ ਕੰਡਾ, ਹੁਣ ਪੂਰੀ ਉਮਰ..
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us