ਕਿਸਾਨੀ ਅੰਦੋਲਨ ਦੌਰਾਨ ਇਕ ਹੋਰ ਕਿਸਾਨ ਦੀ ਹੋ ਗਈ ਮੌ.ਤ, ਖਨੌਰੀ ਬਾਰਡਰ ਉਤੇ ਲੱਗੇ ਧਰਨੇ ਦੌਰਾਨ ਗਈ ਜਾਨ

ਕਿਸਾਨੀ ਅੰਦੋਲਨ ਦੌਰਾਨ ਇਕ ਹੋਰ ਕਿਸਾਨ ਦੀ ਹੋ ਗਈ ਮੌ.ਤ, ਖਨੌਰੀ ਬਾਰਡਰ ਉਤੇ ਲੱਗੇ ਧਰਨੇ ਦੌਰਾਨ ਗਈ ਜਾਨ

ਵੀਓਪੀ ਬਿਊਰੋ, ਪਾਤੜਾਂ : ਕੇਂਦਰ ਸਰਕਾਰ ਵੱਲੋਂ ਕਿਸਾਨੀ ਮੰਗਾਂ ਦੀ ਅਣਦੇਖੀ ਕਰਨ ਦੇ ਵਿਰੋਧ ਵਿੱਚ ਸ਼ੁਰੂ ਹੋਏ ਕਿਸਾਨ ਅੰਦੋਲਨ- 2 ਦੇ ਚਲਦਿਆਂ ਕਿਸਾਨਾਂ ਵੱਲੋਂ ਦਿੱਲੀ ਕੂਚ ਕਰਨ ਦੌਰਾਨ ਹਰਿਆਣਾ ਸਰਕਾਰ ਵੱਲੋਂ ਪੰਜਾਬ ਸੀਮਾ ਉੱਤੇ ਕੀਤੀ ਗਈ ਸਖਤ ਨਾਕਾਬੰਦੀ ਕਾਰਨ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ‘ਤੇ ਸਬ ਡਵੀਜ਼ਨ ਪਾਤੜਾਂ ਦੇ ਪਿੰਡ ਢਾਬੀ ਗੁੱਜਰਾਂ ਬਾਰਡਰ ‘ਤੇ ਚੱਲ ਰਹੇ ਕਿਸਾਨ ਮੋਰਚੇ ਦੌਰਾਨ ਇੱਕ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌ.ਤ ਹੋ ਜਾਣ ਦੀ ਸੂਚਨਾ ਮਿਲੀ ਹੈ।


ਜਾਣਕਾਰੀ ਅਨੁਸਾਰ ਪਿੰਡ ਕਾਂਗਥਲਾ ਵਾਸੀ ਮਨਜੀਤ ਸਿੰਘ 12 ਫਰਵਰੀ ਤੋਂ ਹੀ ਢਾਬੀ ਗੁੱਜਰਾਂ ਬਾਰਡਰ ‘ਤੇ ਡਟਿਆ ਹੋਇਆ ਸੀ ਇਸ ਦੌਰਾਨ ਅੱਜ ਬਾਅਦ ਦੁਪਹਿਰ 4 ਵਜੇ ਦੇ ਕਰੀਬ ਅਚਾਨਕ ਉਸਦੀ ਸਿਹਤ ਵਿਗੜ ਗਈ। ਆਸ ਪਾਸ ਦੇ ਕਿਸਾਨਾਂ ਵੱਲੋਂ ਉਸ ਨੂੰ ਤੁਰੰਤ ਮੁੱਢਲਾ ਸਿਹਤ ਕੇਂਦਰ ਪਾਤੜਾਂ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆਂ ਪਟਿਆਲਾ ਰੈਫਰ ਕਰ ਦਿੱਤਾ ਗਿਆ। ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਇਲਾਜ ਲਈ ਪਹੁੰਚਣ ‘ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

error: Content is protected !!