ਬਲਾ.ਤਕਾਰ ਪੀੜਤਾ ਨੂੰ ਜੱਜ ਨੇ ਇਕੱਲਿਆਂ ਬੁਲਾਇਆ ਚੈਂਬਰ ਵਿਚ, ਬਿਆਨ ਲੈਣ ਬਹਾਨੇ ਕੀਤੀਆਂ ਅਸ਼ਲੀਲ ਹਰਕਤਾਂ, ਦੋਸ਼ਾਂ ਉਤੇ ਕਾਰਵਾਈ ਸ਼ੁਰੂ

ਬਲਾ.ਤਕਾਰ ਪੀੜਤਾ ਨੂੰ ਜੱਜ ਨੇ ਇਕੱਲਿਆਂ ਬੁਲਾਇਆ ਚੈਂਬਰ ਵਿਚ, ਬਿਆਨ ਲੈਣ ਬਹਾਨੇ ਕੀਤੀਆਂ ਅਸ਼ਲੀਲ ਹਰਕਤਾਂ, ਦੋਸ਼ਾਂ ਉਤੇ ਕਾਰਵਾਈ ਸ਼ੁਰੂ

ਵੀਓਪੀ ਬਿਊਰੋ, ਨੈਸ਼ਨਲ- ਤ੍ਰਿਪੁਰਾ ਦੇ ਕਮਾਲਪੁਰ ਦੀ ਇਕ ਅਦਾਲਤ ‘ਚ ਬਲਾ.ਤਕਾਰ ਪੀੜਤਾ ਦਾ ਜਿਨਸੀ ਸ਼ੋਸ਼ਣ ਕਰਨ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਛੇੜਛਾੜ ਦਾ ਇਲਜ਼ਾਮ ਕਿਸੇ ਹੋਰ ‘ਤੇ ਨਹੀਂ ਬਲਕਿ ਉਸੇ ਅਦਾਲਤ ਦੇ ਜੱਜ ‘ਤੇ ਲਗਾਇਆ ਗਿਆ ਹੈ। ਬਲਾ.ਤਕਾਰ ਪੀੜਤਾ ਆਪਣੇ ਕੇਸ ਨਾਲ ਸਬੰਧਤ ਬਿਆਨ ਦਰਜ ਕਰਵਾਉਣ ਲਈ ਜੱਜ ਦੇ ਚੈਂਬਰ ਵਿੱਚ ਗਈ ਸੀ। ਉੱਥੇ ਜੱਜ ਨੇ ਉਸ ਨੂੰ ਗਲਤ ਤਰੀਕੇ ਨਾਲ ਛੂਹਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਹ ਭੱਜ ਕੇ ਆਪਣੇ ਪਤੀ ਅਤੇ ਵਕੀਲ ਕੋਲ ਆਈ। ਪੀੜਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਤਿੰਨ ਮੈਂਬਰੀ ਪੈਨਲ ਨੇ ਇਸ ਦੋਸ਼ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੀੜਤ ਔਰਤ ਨੇ ਦੋਸ਼ ਲਾਇਆ ਕਿ ਉਸ ਦੇ ਖਿਲਾਫ ਜਿਨਸੀ ਸ਼ੋਸ਼ਣ ਦੀ ਘਟਨਾ 16 ਫਰਵਰੀ ਨੂੰ ਵਾਪਰੀ ਸੀ। ਉਸ ਸਮੇਂ ਉਹ ਫਸਟ ਕਲਾਸ ਜੂਡੀਸ਼ੀਅਲ ਮੈਜਿਸਟਰੇਟ ਕਮਾਲਪੁਰ ਦੇ ਚੈਂਬਰ ਵਿੱਚ ਆਪਣੇ ਨਾਲ ਹੋਏ ਜਬਰ ਜਨਾਹ ਸਬੰਧੀ ਬਿਆਨ ਦਰਜ ਕਰਵਾਉਣ ਗਈ ਸੀ। ਇਸ ਸਬੰਧੀ ਉਨ੍ਹਾਂ ਆਪਣੀ ਸ਼ਿਕਾਇਤ ਕਮਾਲਪੁਰ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੂੰ ਦਿੱਤੀ ਹੈ। ਇਸ ਵਿੱਚ ਕਿਹਾ ਗਿਆ ਹੈ, “ਮੈਂ ਆਪਣਾ ਬਿਆਨ ਦਰਜ ਕਰਵਾਉਣ ਲਈ ਫਸਟ ਕਲਾਸ ਜੂਡੀਸ਼ੀਅਲ ਮੈਜਿਸਟਰੇਟ ਦੇ ਚੈਂਬਰ ਵਿੱਚ ਗਿਆ ਸੀ। ਮੈਂ ਆਪਣਾ ਬਿਆਨ ਦੇਣ ਹੀ ਵਾਲੀ ਸੀ, ਪਰ ਉਨ੍ਹਾਂ ਨੇ ਮੇਰੇ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ।”ਇਸ ਘਟਨਾ ਤੋਂ ਬਾਅਦ ਪੀੜਤਾ ਚੈਂਬਰ ਤੋਂ ਬਾਹਰ ਆਈ ਅਤੇ ਆਪਣੇ ਵਕੀਲ ਅਤੇ ਪਤੀ ਨੂੰ ਘਟਨਾ ਬਾਰੇ ਦੱਸਿਆ। ਇਸ ਤੋਂ ਬਾਅਦ ਔਰਤ ਅਤੇ ਉਸ ਦੇ ਪਤੀ ਨੇ ਘਟਨਾ ਸਬੰਧੀ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ। ਕਮਾਲਪੁਰ ਬਾਰ ਐਸੋਸੀਏਸ਼ਨ ਕੋਲ ਵੱਖਰੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਕ ਸੀਨੀਅਰ ਵਕੀਲ ਨੇ ਐਤਵਾਰ ਨੂੰ ਕਿਹਾ ਕਿ ਧਲਾਈ ਦੇ ਜ਼ਿਲਾ ਸੈਸ਼ਨ ਜੱਜ ਗੌਤਮ ਸਰਕਾਰ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਪੈਨਲ ਨੇ ਇਨ੍ਹਾਂ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਜੱਜ ਵਿਸ਼ਵਤੋਸ਼ ਧਰ ਖ਼ਿਲਾਫ਼ ਥਾਣਾ ਕਮਾਲਪੁਰ ਵਿੱਚ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ। ਪੀੜਤ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਅਤੇ ਸੈਸ਼ਨ ਜੱਜ ਗੌਤਮ ਸਰਕਾਰ ਨੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸੱਤਿਆਜੀਤ ਦਾਸ ਦੇ ਨਾਲ ਮਾਮਲੇ ਦੀ ਜਾਂਚ ਕਰਨ ਲਈ ਮੁਲਜ਼ਮ ਜੱਜ ਦੇ ਚੈਂਬਰ ਦਾ ਦੌਰਾ ਕੀਤਾ। ਐਡਵੋਕੇਟਸ ਬਾਡੀ ਦੇ ਸਕੱਤਰ ਸ਼ਿਬੇਂਦਰ ਦਾਸਗੁਪਤਾ ਨੇ ਕਿਹਾ, ”ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਪੈਨਲ ਨੇ ਅਦਾਲਤ ਦੇ ਅਹਾਤੇ ‘ਚ ਕਮਾਲਪੁਰ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਮਹਿਲਾ ਦੇ ਦੋਸ਼ਾਂ ‘ਤੇ ਸਾਡੇ ਵਿਚਾਰ ਮੰਗੇ। ਅਸੀਂ ਪੈਨਲ ਅੱਗੇ ਆਪਣੀ ਗੱਲ ਰੱਖੀ।”

error: Content is protected !!